22
Sep
ਪ੍ਰਯਾਗਰਾਜ : ਜ਼ਿਲ੍ਹੇ ਦੇ ਗੰਗਾ ਨਗਰ ਦੇ ਸੋਰਾਓਂ ਥਾਣਾ ਖੇਤਰ ਵਿੱਚ ਕਾਨਪੁਰ-ਵਾਰਾਣਸੀ ਹਾਈਵੇਅ 'ਤੇ ਸੋਮਵਾਰ ਸਵੇਰੇ ਇੱਕ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਚਾਰ ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਤਿੰਨ ਔਰਤਾਂ ਜ਼ਖਮੀ ਹੋ ਗਈਆਂ। ਇਸ ਘਟਨਾ ਦੀ ਜਾਣਕਾਰੀ ਇੱਕ ਪੁਲਸ ਅਧਿਕਾਰੀ ਵਲੋਂ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਆਫ਼ ਪੁਲਸ (ਡੀਸੀਪੀ) (ਗੰਗਾ ਨਗਰ) ਕੁਲਦੀਪ ਗੁਣਾਵਤ ਨੇ ਦੱਸਿਆ ਕਿ ਸੋਰਾਓਂ ਪੁਲਿਸ ਨੂੰ ਸੋਮਵਾਰ ਸਵੇਰੇ 4 ਵਜੇ ਸੋਰਾਓਂ ਪੁਲਿਸ ਸਟੇਸ਼ਨ ਖੇਤਰ ਵਿੱਚ ਵਾਪਰੇ ਹਾਦਸੇ ਬਾਰੇ ਸੂਚਨਾ ਮਿਲੀ ਅਤੇ ਉਹ ਮੌਕੇ 'ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਨੇ ਦੱਸਿਆ ਕਿ ਇਹ ਹਾਦਸਾ ਕਾਨਪੁਰ-ਵਾਰਾਣਸੀ…
