11
Dec
ਨੈਸ਼ਨਲ ਟਾਈਮਜ਼ ਬਿਊਰੋ :- ਵਿਵਾਦਾਂ ਵਿੱਚ ਘਿਰਨ ਮਗਰੋਂ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਮੁਸਲਿਮ ਭਾਈਚਾਰੇ ਤੋਂ ਮੁਆਫੀ ਮੰਗ ਲਈ ਹੈ। ਪੰਜਾਬੀ ਫਿਲਮ ਦੀ ਵਿਵਾਦਿਤ ਸੀਨ ਫ਼ਿਲਮਾਉਣ ਉਤੇ ਅਦਾਕਾਰ ਸੋਨਮ ਬਾਜਵਾ ਅਤੇ ਫਿਲਮ ਦੀ ਟੀਮ ਵੱਲੋਂ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਤੇ ਸਮੁੱਚੇ ਮੁਸਲਿਮ ਭਾਈਚਾਰੇ ਤੋਂ ਲਿਖਤੀ ਤੌਰ ਉਤੇ ਮਾਫ਼ੀ ਮੰਗੀ ਹੈ। ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਵਿਖੇ ਮਸਜਿਦ ਭਗਤ ਸਦਨਾ ਕਸਾਈ ਵਿੱਚ ਪੰਜਾਬੀ ਫਿਲਮ ਪਿੱਟ ਸਿਆਪਾ ਦੀ ਕੀਤੀ ਗਈ ਸ਼ੂਟਿੰਗ ਨੂੰ ਲੈਕੇ ਫਿਲਮ ਦੀ ਹੀਰੋਇਨ ਸੋਨਮ ਬਾਜਵਾ ,ਫਿਲਮ ਦੇ ਪ੍ਰੋਡਿਊਸਰ ਬਲਜਿੰਦਰ ਜੰਜੂਆ ਨੇ ਆਪਣੀ ਸਮੁੱਚੀ ਟੀਮ ਵੱਲੋਂ ਮੁਸਲਿਮ ਧਰਮ ਦੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ…
