Sultanpur Lodhi

ਜੈਕਾਰਿਆਂ ਨਾਲ ਗੂੰਜਿਆ ਸੁਲਤਾਨਪੁਰ ਲੋਧੀ, ‘ਬਾਬੇ ਨਾਨਕ’ ਦੇ ਵਿਆਹ ਪੁਰਬ ਮੌਕੇ ਸਜਿਆ ਅਲੌਕਿਕ ਨਗਰ ਕੀਰਤਨ

ਜੈਕਾਰਿਆਂ ਨਾਲ ਗੂੰਜਿਆ ਸੁਲਤਾਨਪੁਰ ਲੋਧੀ, ‘ਬਾਬੇ ਨਾਨਕ’ ਦੇ ਵਿਆਹ ਪੁਰਬ ਮੌਕੇ ਸਜਿਆ ਅਲੌਕਿਕ ਨਗਰ ਕੀਰਤਨ

ਗੁਰਪ੍ਰੀਤ ਸਿੰਘ :- ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਪਵਿੱਤਰ ਵਿਆਹ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਪੂਰੀ ਸ਼ਰਧਾ, ਸਤਿਕਾਰ ਅਤੇ ਗੁਰਮਰਿਆਦਾ ਅਨੁਸਾਰ ਆਰੰਭ ਹੋ ਗਿਆ। ਨਗਰ ਕੀਰਤਨ ਦੀ ਆਰੰਭਤਾ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਇਕੱਤਰ ਹੋਈਆਂ ਅਤੇ ਪੂਰਾ ਇਲਾਕਾ ਗੁਰਬਾਣੀ, ਕੀਰਤਨ ਅਤੇ 'ਸਤਿਨਾਮ ਵਾਹਿਗੁਰੂ' ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਸਜਿਆ ਬਰਾਤ ਰੂਪੀ ਨਗਰ ਕੀਰਤਨ ਬਟਾਲਾ ਲਈ ਰਵਾਨਾ ਹੋ ਗਿਆ ਹੈ। ਨਗਰ ਕੀਰਤਨ ਦੀ ਆਰੰਭਤਾ ਮੌਕੇ ਸ਼੍ਰੋਮਣੀ…
Read More
ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਦੇ ਆਕਸੀਜਨ ਪਲਾਂਟ ਨੇੜੇ ਲੱਗੀ ਅੱਗ, ਜਨਰੇਟਰ ਦੀਆਂ ਤਾਰਾਂ ਸੜ ਕੇ ਸੁਆਹ

ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਦੇ ਆਕਸੀਜਨ ਪਲਾਂਟ ਨੇੜੇ ਲੱਗੀ ਅੱਗ, ਜਨਰੇਟਰ ਦੀਆਂ ਤਾਰਾਂ ਸੜ ਕੇ ਸੁਆਹ

ਸੁਲਤਾਨਪੁਰ ਲੋਧੀ : ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਸ਼ੁੱਕਰਵਾਰ ਦੁਪਹਿਰ ਸਮੇਂ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਹਸਪਤਾਲ ਦੇ ਬਾਹਰ ਬਣੇ ਸਵਰਗੀ ਗੁਰਮੇਲ ਸਿੰਘ ਚੀਮਾ ਪਾਰਕ ਦੇ ਨਾਲ ਲੱਗਦੇ ਆਕਸੀਜਨ ਪਲਾਂਟ ਅਤੇ ਜਨਰੇਟਰ ਦੇ ਬਿਲਕੁਲ ਨਜ਼ਦੀਕ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਨੇ ਕੁਝ ਹੀ ਮਿੰਟਾਂ ’ਚ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਨਜ਼ਦੀਕੀ ਐਮਰਜੈਂਸੀ ਵਾਰਡ ’ਚ ਦਾਖਲ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਅੱਗ ਲੱਗਣ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਕੌਂਸਲਰ ਵਿੱਕੀ ਚੌਹਾਨ ਨੇ ਦੱਸਿਆ ਕਿ ਦੁਪਹਿਰ ਕਰੀਬ 2 ਵਜੇ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਨੇ ਆਕਸੀਜਨ ਪਲਾਂਟ ਕੋਲ ਉੱਠਦੀਆਂ ਅੱਗ…
Read More
ਲੋਕ ਦੇਣ ਧਿਆਨ! ਆਰਜ਼ੀ ਤੌਰ ਤੇ ਬੰਦ ਕੀਤਾ ਗਿਆ ਇਤਿਹਾਸਕ ਨਗਰੀ ਦਾ ਇਹ ਪੁਲ

ਲੋਕ ਦੇਣ ਧਿਆਨ! ਆਰਜ਼ੀ ਤੌਰ ਤੇ ਬੰਦ ਕੀਤਾ ਗਿਆ ਇਤਿਹਾਸਕ ਨਗਰੀ ਦਾ ਇਹ ਪੁਲ

ਨੈਸ਼ਨਲ ਟਾਈਮਜ਼ ਬਿਊਰੋ :- ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ’ਚ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪਿਛਲੇ ਪਾਸੇ ਤਰਫ਼ਹਾਜ਼ੀ ਪਿੰਡ ਨੇੜੇ ਪਵਿੱਤਰ ਕਾਲੀ ਵੇਈਂ ਉੱਤੇ ਲਗਾਇਆ ਗਿਆ ਪਲਟੂਨ ਬ੍ਰਿਜ ਖ਼ਸਤਾ ਹਾਲਤ ਵਿਚ ਹੋਣ ਕਾਰਨ ਪ੍ਰਸ਼ਾਸਨ ਵੱਲੋਂ ਬੈਰੀਗੇਟਿੰਗ ਲਗਾ ਕੇ ਸੰਗਤਾਂ ਦਾ ਰਸਤਾ ਬੰਦ ਕਰ ਦਿੱਤਾ ਗਿਆ ਹੈ। ਇਸ ਪੁਲ ਦੀ ਤੁਰੰਤ ਮੁਰੰਮਤ ਦੀ ਜ਼ਰੂਰਤ ਹੈ। ਇਸ ਲੱਕੜ ਦੇ ਪੁਲ ਬੰਦ ਹੋ ਜਾਣ ਕਾਰਨ ਇਲਾਕੇ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਪੁਲ ਦੇ ਬੰਦ ਹੋਣ ਨਾਲ ਖ਼ਾਸ ਤੌਰ ’ਤੇ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਨੂੰ…
Read More
ਸੁਲਤਾਨਪੁਰ ਲੋਧੀ ”ਚ ਔਰਤ ਦਾ ਬੇਰਹਿਮੀ ਨਾਲ ਕਤਲ! ਖੇਤਾਂ ”ਚ ਇਸ ਹਾਲ ”ਚ ਲਾਸ਼ ਵੇਖ ਲੋਕਾਂ ਦੇ ਉੱਡੇ ਹੋਸ਼

ਸੁਲਤਾਨਪੁਰ ਲੋਧੀ ”ਚ ਔਰਤ ਦਾ ਬੇਰਹਿਮੀ ਨਾਲ ਕਤਲ! ਖੇਤਾਂ ”ਚ ਇਸ ਹਾਲ ”ਚ ਲਾਸ਼ ਵੇਖ ਲੋਕਾਂ ਦੇ ਉੱਡੇ ਹੋਸ਼

ਨੈਸ਼ਨਲ ਟਾਈਮਜ਼ ਬਿਊਰੋ :- ਥਾਣਾ ਸੁਲਤਾਨਪੁਰ ਲੋਧੀ ਦੇ ਅਧੀਨ ਪੈਦੇ ਪਿੰਡ ਜਾਰਜਪੁਰ ਨੇੜੇ ਇਕ ਕਿਸਾਨ ਦੇ ਖੇਤਾਂ ਵਿਚੋਂ ਇਕ ਅਣਪਛਾਤੀ ਮਹਿਲਾ ਦੀ ਗਲੀ ਸੜੀ ਹਾਲਤ ਵਿਚ ਲਾਸ਼ ਮਿਲੀ ਹੈ। ਜਿਸ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਪਤਾ ਲੱਗਦੇ ਹੀ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਗਈ ਹੈ ।ਘਟਨਾ ਦੀ ਜਾਂਚ ਲਈ ਮੌਕੇ 'ਤੇ ਪੁੱਜੇ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਧੀਰੇਂਦਰ ਵਰਮਾ (ਆਈ. ਪੀ. ਐੱਸ,ਏ. ਐੱਸ. ਪੀ) ਨੇ ਦੱਸਿਆ ਨੇ ਮੁੱਢਲੀ ਤਫ਼ਤੀਸ਼ ਵਿਚ ਇਹ ਕਤਲ ਦਾ ਮਾਮਲਾ ਲੱਗਦਾ ਹੈ। ਇਸ ਲਈ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।…
Read More
ਟੈਂਟ ਸਟੋਰ ’ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਾਇਆ ਕਾਬੂ

ਟੈਂਟ ਸਟੋਰ ’ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਾਇਆ ਕਾਬੂ

ਟੈਂਟ ਸਟੋਰ ’ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਾਇਆ ਕਾਬੂ ਨੈਸ਼ਨਲ ਟਾਈਮਜ਼ ਬਿਊਰੋ :- ਸੁਲਤਾਨਪੁਰ ਲੋਧੀ ਸ਼ਹਿਰ ਦੇ ਮੋਰੀ ਮੁਹੱਲਾ ਵਿਖੇ ਬੀਤੇ ਦਿਨ ਤੜਕਸਾਰ ਇਕ ਘਰ ਦੇ ਵਿਚ ਬਣੇ ਟੈਂਟ ਦੇ ਸਟੋਰ ਵਿਚ ਅਚਾਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਸਮੇਂ ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ ਅਤੇ ਫਾਇਰ ਕਰਮਚਾਰੀਆਂ ਨੇ ਕਾਫ਼ੀ ਮਸ਼ੱਕਤ ਤੋਂ ਬਾਅਦ ਡੇਢ ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ। ਪੀੜਤ ਸੁਭਾਸ਼ ਕੁਮਾਰ ਧੀਰ ਅਤੇ ਸੁਮੇਸ਼ ਧੀਰ ਨੇ ਦੱਸਿਆ ਕਿ ਬੀਤੇ ਦਿਨ ਕਰੀਬ 5.20 ਵਜੇ ਉਨ੍ਹਾਂ ਨੂੰ ਇਕ ਗੁਆਂਢੀ ਨੇ ਦੱਸਿਆ ਕਿ ਉਨ੍ਹਾਂ ਦੇ ਸਟੋਰ ਵਿਚੋਂ ਧੂਆਂ ਨਿਕਲ…
Read More
CM ਮਾਨ ਨੇ ਕਾਲੀ ਵੇਈਂ ਦੀ ਕਾਰ ਸੇਵਾ ਦੀ 25ਵੀਂ ਵਰ੍ਹੇਗੰਢ ਮੌਕੇ ਕੀਤੀ ਸ਼ਿਰਕਤ; ਬੇਅਦਬੀ ਤੇ ਪਾਣੀ ਦੇ ਪ੍ਰਦੂਸ਼ਣ ਵਿਰੁੱਧ ਕਾਰਵਾਈ ਕਰਨ ਦਾ ਕੀਤਾ ਵਾਅਦਾ

CM ਮਾਨ ਨੇ ਕਾਲੀ ਵੇਈਂ ਦੀ ਕਾਰ ਸੇਵਾ ਦੀ 25ਵੀਂ ਵਰ੍ਹੇਗੰਢ ਮੌਕੇ ਕੀਤੀ ਸ਼ਿਰਕਤ; ਬੇਅਦਬੀ ਤੇ ਪਾਣੀ ਦੇ ਪ੍ਰਦੂਸ਼ਣ ਵਿਰੁੱਧ ਕਾਰਵਾਈ ਕਰਨ ਦਾ ਕੀਤਾ ਵਾਅਦਾ

ਸੁਲਤਾਨਪੁਰ ਲੋਧੀ, 16 ਜੁਲਾਈ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਕਾਲੀ ਵੇਈਂ ਨਦੀ ਦੀ ਕਾਰ ਸੇਵਾ (ਸਵੈ-ਇੱਛਤ ਸੇਵਾ) ਦੀ 25ਵੀਂ ਵਰ੍ਹੇਗੰਢ ਮੌਕੇ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਵਿੱਚ ਸ਼ਿਰਕਤ ਕੀਤੀ - ਇਹ ਪਵਿੱਤਰ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਛੂਹਿਆ ਗਿਆ ਹੈ। ਆਪਣੇ ਸੰਬੋਧਨ ਵਿੱਚ, ਮੁੱਖ ਮੰਤਰੀ ਮਾਨ ਨੇ ਸੰਤ ਸੀਚੇਵਾਲ ਅਤੇ ਸੰਗਤ (ਸ਼ਰਧਾਲੂਆਂ) ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਪਿਛਲੇ ਢਾਈ ਦਹਾਕਿਆਂ ਤੋਂ ਨਦੀ ਦੀ ਬਹਾਲੀ ਅਤੇ ਸੰਭਾਲ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ, “ਕਾਲੀ ਵੇਈਂ ਨੂੰ…
Read More

ਫਾਇਰਿੰਗ ਦੀ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ! ਮਿੰਟਾਂ ‘ਚ ਪਈਆਂ ਭਾਜੜਾਂ

ਸੁਲਤਾਨਪੁਰ ਲੋਧੀ - ਸੁਲਤਾਨਪੁਰ ਲੋਧੀ ਦੇ ਪਿੰਡ ਚੂਹੜਪੁਰ ਵਿਚ ਦੋ ਧੜਿਆਂ ਵਿਚ ਹੋਏ ਮਾਮੂਲੀ ਵਿਵਾਦ ਨੇ ਹਿੰਸਕ ਰੂਪ ਧਾਰਨ ਕਰ ਲਿਆ। ਇਸ ਦੌਰਾਨ ਇਕ ਧੜੇ ਵੱਲੋਂ ਦੂਜੇ ਧੜੇ 'ਤੇ ਫਾਇਰਿੰਗ ਕਰ ਦਿੱਤੀ ਗਈ। ਇਸ ਘਟਨਾ ਵਿਚ 1 ਵਿਅਕਤੀ ਅਤੇ ਦੋ ਔਰਤਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।  ਮਿਲੀ ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਚ ਇਲਾਜ ਅਧੀਨ ਮਲਕੀਤ ਸਿੰਘ ਪੁੱਤਰ ਸਾਧੂ ਸਿੰਘ ਚੂਹੜਪੁਰ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਏ. ਸੀ. ਲਗਾ ਰਹੇ ਸਨ ਤਾਂ ਸਾਡੇ ਵਾਲੇ ਪਾਸੇ ਝਰੀ ਮਾਰ ਰਹੇ ਸਨ, ਜਿਸ ਤੋਂ ਬਾਅਦ ਅਸੀਂ ਇਸ ਦੀ ਸ਼ਿਕਾਇਤ ਥਾਣਾ ਕਬੀਰਪੁਰ ਪੁਲਸ ਨੂੰ ਦਿੱਤੀ ਸੀ ਅਤੇ ਆਪਣੀ ਸੁਰੱਖਿਆ ਲਈ…
Read More