09
Dec
ਓਡੀਸ਼ਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮਲਕਾਨਗਿਰੀ ਜ਼ਿਲ੍ਹੇ 'ਚ ਪੈਂਦੇ 2 ਪਿੰਡਾਂ ਐੱਮ.ਵੀ 26 ਤੇ ਰਖੇਲਗੁੜਾ ਦੇ ਲੋਕਾਂ ਵਿਚਾਲੇ ਉਸ ਸਮੇਂ ਤਣਾਅ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇਲਾਕੇ 'ਚ ਪੈਂਦੀ ਇਕ ਨਦੀ 'ਚ ਇਕ 51 ਸਾਲਾ ਔਰਤ ਦੀ ਸਿਰ ਵੱਢੀ ਹੋਈ ਲਾਸ਼ ਮਿਲਣ ਮਗਰੋਂ ਦੋਵਾਂ ਪਿੰਡਾਂ ਦੇ ਲੋਕ ਭੜਕ ਗਏ। ਇਸ ਮਗਰੋਂ ਰਖੇਲਗੁੜਾ ਪਿੰਡ ਦੇ ਲੋਕ ਹੱਥਾਂ 'ਚ ਤੀਰ-ਕਮਾਨ, ਕੁਹਾੜੀਆਂ ਤੇ ਹੋਰ ਹਥਿਆਰ ਲੈ ਕੇ ਦੂਜੇ ਪਿੰਡ 'ਚ ਜਾ ਵੜੇ ਤੇ ਉੱਥੇ ਕਈ ਇਮਾਰਤਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਦੁਕਾਨਾਂ ਨੂੰ ਲੁੱਟ ਲਿਆ ਤੇ ਕਈ ਵਾਹਨਾਂ ਦੀ ਭੰਨ-ਤੋੜ ਕੀਤੀ। ਇਸ ਹਿੰਸਕ ਟਕਰਾਅ ਨੂੰ ਦੇਖਦੇ…
