11
Apr
ਵਾਸ਼ਿੰਗਟਨ (ਰਾਜੀਵ ਸ਼ਰਮਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਦੇ ਮੁੱਦੇ 'ਤੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਐਲਾਨ ਕੀਤਾ ਹੈ ਕਿ ਦੁਨੀਆ ਦਾ ਅਹਿਮ ਤੇਲ ਮਾਰਗ 'ਸਟਰੇਟ ਆਫ ਹੋਰਮੁਜ਼' (Strait of Hormuz) ਜਲਦੀ ਹੀ ਖੋਲ੍ਹ ਦਿੱਤਾ ਜਾਵੇਗਾ। ਟਰੰਪ ਨੇ ਸਪੱਸ਼ਟ ਕੀਤਾ ਕਿ ਇਹ ਰਸਤਾ "ਆਟੋਮੈਟਿਕ" ਤਰੀਕੇ ਨਾਲ ਖੁੱਲ੍ਹੇਗਾ, ਚਾਹੇ ਇਸ ਵਿੱਚ ਇਰਾਨ ਸਹਿਯੋਗ ਕਰੇ ਜਾਂ ਨਹੀਂ। ਪਾਕਿਸਤਾਨ 'ਚ ਹੋਵੇਗੀ ਅਹਿਮ ਬੈਠਕ ਰਾਸ਼ਟਰਪਤੀ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਮਰੀਕੀ ਵਾਰਤਾਕਾਰ ਸ਼ਨੀਵਾਰ ਨੂੰ ਪਾਕਿਸਤਾਨ ਵਿੱਚ ਇਰਾਨੀ ਪ੍ਰਤੀਨਿਧੀਆਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਕਿਹਾ, "ਮੈਨੂੰ ਲੱਗਦਾ ਹੈ ਕਿ ਇਹ ਕੰਮ ਬਹੁਤ ਤੇਜ਼ੀ ਨਾਲ ਹੋਵੇਗਾ। ਜੇਕਰ ਅਜਿਹਾ ਨਹੀਂ ਹੁੰਦਾ, ਤਾਂ ਸਾਡੇ ਕੋਲ ਇਸ ਨੂੰ…
