12
Nov
ਲੁਧਿਆਣਾ : ਵਿਦੇਸ਼ ਜਾਣ ਦੇ ਚਾਹਵਾਨ ਵੱਖ-ਵੱਖ ਤਰੀਕਿਆਂ ਨਾਲ ਧੋਖੇਬਾਜ਼ ਏਜੰਟਾਂ ਦਾ ਸ਼ਿਕਾਰ ਹੁੰਦੇ ਹਨ। ਪਰ ਇਸ ਵਾਰ ਖੁਦ ਏਜੰਟ ਯੂ.ਕੇ. ਵਿਚ ਬੈਠੇ ਇਕ ਵਿਅਕਤੀ ਦਾ ਸ਼ਿਕਾਰ ਹੋ ਗਿਆ। ਏਜੰਟ ਨੇ 2 ਔਰਤਾਂ ਨੂੰ ਯੂ.ਕੇ ਵਿਚ ਕੇਅਰ ਟੇਕਰ ਦੀ ਨੌਕਰੀ ਦੇਣ ਦਾ ਵਾਅਦਾ ਕੀਤਾ, ਪਰ ਯੂ.ਕੇ. ਵਿਚ ਬੈਠੇ ਵਿਅਕਤੀ ਨੇ ਏਜੰਟ ਤੋਂ 36 ਲੱਖ ਰੁਪਏ ਲੈ ਲਏ ਤੇ ਫ਼ਿਰ ਨਾ ਔਰਤਾਂ ਨੂੰ ਯੂ.ਕੇ. ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਜਿਸ ਤੋਂ ਬਾਅਦ ਏਜੰਟ ਨੇ ਦਸਤਾਵੇਜ਼ਾਂ ਸਮੇਤ ਪੁਲਸ ਅੱਗੇ ਇਨਸਾਫ਼ ਦੀ ਗੁਹਾਰ ਲਗਾਈ ਅਤੇ ਆਪਣੀ ਜੇਬ ਵਿਚੋਂ ਦੋਹਾਂ ਔਰਤਾਂ ਨੂੰ ਪੈਸੇ ਵਾਪਸ ਕੀਤੇ। ਇਕ ਸਾਲ ਦੀ ਜਾਂਚ ਤੋਂ ਬਾਅਦ, ਪੁਲਸ ਉੱਚ…
