21
Jul
ਰਾਜੀਵ ਸ਼ਰਮਾ :- ਆਸਟ੍ਰੇਲੀਆ ਵਿੱਚ ਕੰਮ ਕਰ ਰਹੇ ਪੰਜਾਬੀ ਅਤੇ ਹੋਰ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਨੂੰ ਨਸਲੀ ਵਿਤਕਰੇ ਅਤੇ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਸਟ੍ਰੇਲੀਅਨ ਮੀਡੀਆ ਆਉਟਲੈਟ ABC News ਦੀ ਇੱਕ ਰਿਪੋਰਟ ਮੁਤਾਬਕ, ਡਰਾਈਵਰਾਂ ਨਾਲ ਅਪਮਾਨਜਨਕ ਵਿਵਹਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ‘ਤੇ ਥੁੱਕਿਆ ਗਿਆ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ।ਰਿਪੋਰਟ ਅਨੁਸਾਰ, ਕੁਝ ਮਾਮਲਿਆਂ ਵਿੱਚ ਬੱਚਿਆਂ ਨੂੰ ਡੁੱਬਣ ਦੀ ਧਮਕੀ ਦਿੱਤੀ ਗਈ, ਜਦਕਿ ਇੱਕ ਰੇਡੀਓ ਪ੍ਰਸਾਰਣ ਦੌਰਾਨ ਭਾਰਤੀ ਡਰਾਈਵਰਾਂ ਦੀਆਂ ਪਤਨੀਆਂ ਨੂੰ “ਗੁਲਾਮਾਂ ਵਾਂਗ ਵੇਚਣ” ਵਰਗੀਆਂ ਨਫ਼ਰਤ ਭਰੀਆਂ ਟਿੱਪਣੀਆਂ ਕੀਤੀਆਂ ਗਈਆਂ।ਡਰਾਈਵਰਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ‘ਤੇ ਸਿਰਫ਼ ਅੰਗਰੇਜ਼ੀ ਬੋਲਣ ਦਾ ਦਬਾਅ ਬਣਾਇਆ…
