Punjabi news

ਆਸਟ੍ਰੇਲੀਆ ‘ਚ ਪੰਜਾਬੀ ਟਰੱਕ ਡਰਾਈਵਰਾਂ ਨਾਲ ਨਸਲੀ ਵਿਤਕਰਾ, ਮਿਲ ਰਹੀਆਂ ਧਮਕੀਆਂ!

ਆਸਟ੍ਰੇਲੀਆ ‘ਚ ਪੰਜਾਬੀ ਟਰੱਕ ਡਰਾਈਵਰਾਂ ਨਾਲ ਨਸਲੀ ਵਿਤਕਰਾ, ਮਿਲ ਰਹੀਆਂ ਧਮਕੀਆਂ!

ਰਾਜੀਵ ਸ਼ਰਮਾ :- ਆਸਟ੍ਰੇਲੀਆ ਵਿੱਚ ਕੰਮ ਕਰ ਰਹੇ ਪੰਜਾਬੀ ਅਤੇ ਹੋਰ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਨੂੰ ਨਸਲੀ ਵਿਤਕਰੇ ਅਤੇ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਸਟ੍ਰੇਲੀਅਨ ਮੀਡੀਆ ਆਉਟਲੈਟ ABC News ਦੀ ਇੱਕ ਰਿਪੋਰਟ ਮੁਤਾਬਕ, ਡਰਾਈਵਰਾਂ ਨਾਲ ਅਪਮਾਨਜਨਕ ਵਿਵਹਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ‘ਤੇ ਥੁੱਕਿਆ ਗਿਆ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ।ਰਿਪੋਰਟ ਅਨੁਸਾਰ, ਕੁਝ ਮਾਮਲਿਆਂ ਵਿੱਚ ਬੱਚਿਆਂ ਨੂੰ ਡੁੱਬਣ ਦੀ ਧਮਕੀ ਦਿੱਤੀ ਗਈ, ਜਦਕਿ ਇੱਕ ਰੇਡੀਓ ਪ੍ਰਸਾਰਣ ਦੌਰਾਨ ਭਾਰਤੀ ਡਰਾਈਵਰਾਂ ਦੀਆਂ ਪਤਨੀਆਂ ਨੂੰ “ਗੁਲਾਮਾਂ ਵਾਂਗ ਵੇਚਣ” ਵਰਗੀਆਂ ਨਫ਼ਰਤ ਭਰੀਆਂ ਟਿੱਪਣੀਆਂ ਕੀਤੀਆਂ ਗਈਆਂ।ਡਰਾਈਵਰਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ‘ਤੇ ਸਿਰਫ਼ ਅੰਗਰੇਜ਼ੀ ਬੋਲਣ ਦਾ ਦਬਾਅ ਬਣਾਇਆ…
Read More
ਹੁਸ਼ਿਆਰਪੁਰ-ਜਲੰਧਰ ਰੋਡ ‘ਤੇ ਐਲਪੀਜੀ ਟੈਂਕਰ ‘ਚ ਧਮਾਕਾ, 2 ਦੀ ਮੌਤ, 100 ਤੋਂ ਵੱਧ ਜ਼ਖਮੀ

ਹੁਸ਼ਿਆਰਪੁਰ-ਜਲੰਧਰ ਰੋਡ ‘ਤੇ ਐਲਪੀਜੀ ਟੈਂਕਰ ‘ਚ ਧਮਾਕਾ, 2 ਦੀ ਮੌਤ, 100 ਤੋਂ ਵੱਧ ਜ਼ਖਮੀ

ਹੁਸ਼ਿਆਰਪੁਰ : ਬੀਤੀ ਰਾਤ 10 ਵਜੇ ਦੇ ਕਰੀਬ ਹੁਸ਼ਿਆਰਪੁਰ-ਜਲੰਧਰ ਸੜਕ 'ਤੇ ਪਿੰਡ ਮੰਡਿਆਲਾ ਨੇੜੇ ਇੱਕ ਐਲਪੀਜੀ ਟੈਂਕਰ ਵਿੱਚ ਧਮਾਕਾ ਹੋਇਆ। ਇਸ ਭਿਆਨਕ ਹਾਦਸੇ ਵਿੱਚ 100 ਦੇ ਕਰੀਬ ਲੋਕ ਗੰਭੀਰ ਜ਼ਖਮੀ ਹੋ ਗਏ, ਜਦੋਂ ਕਿ 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੇ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਲੋਕ ਡਰ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਸਾਰੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਲਈ ਸਿਵਲ ਹਸਪਤਾਲ, ਹੁਸ਼ਿਆਰਪੁਰ ਲਿਜਾਇਆ ਗਿਆ, ਜਿੱਥੋਂ ਗੰਭੀਰ ਜ਼ਖਮੀਆਂ ਨੂੰ ਉੱਚ ਪੱਧਰੀ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਗਿਆ। ਪ੍ਰਸ਼ਾਸਨ ਨੇ ਕਿਹਾ ਕਿ…
Read More
ਜੰਗੀ ਤਣਾਅ ਦੇ ਮੱਦੇਨਜਰ,ਕੱਲ੍ਹ ਹੋਵੇਗਾ ਦੇਸ਼ ਦਾ ਸਭ ਤੋਂ ਵੱਡਾ ਮੌਕ ਡ੍ਰਿੱਲ, ਕਿੰਨੇ ਵਜੇ ਹੋਵੇਗਾ ਸ਼ੁਰੂ, ਕੀ ਰਹਿਣਗੇ ਤੁਹਾਡੇ ਸ਼ਹਿਰ ਦੇ ਹਾਲਾਤ, ਜਾਣੋ!

ਜੰਗੀ ਤਣਾਅ ਦੇ ਮੱਦੇਨਜਰ,ਕੱਲ੍ਹ ਹੋਵੇਗਾ ਦੇਸ਼ ਦਾ ਸਭ ਤੋਂ ਵੱਡਾ ਮੌਕ ਡ੍ਰਿੱਲ, ਕਿੰਨੇ ਵਜੇ ਹੋਵੇਗਾ ਸ਼ੁਰੂ, ਕੀ ਰਹਿਣਗੇ ਤੁਹਾਡੇ ਸ਼ਹਿਰ ਦੇ ਹਾਲਾਤ, ਜਾਣੋ!

ਕੱਲ੍ਹ ਰਾਤ ਭਾਰਤ ‘ਤੇ ਹਮਲਾ ਨਹੀਂ, ਪਰ ਮਾਹੌਲ ਓਹੀ ਹੋਏਗਾ! 259 ਸ਼ਹਿਰਾਂ ‘ਚ ਸਾਇਰਨ, ਬਲੈਕਆਊਟ ਤੇ ਦਹਿਸ਼ਤ ਜਿਹੀ ਤਿਆਰੀ ਨੈਸ਼ਨਲ ਟਾਈਮਜ਼ ਬਿਊਰੋ :- ਕੱਲ੍ਹ 7 ਮਈ 2025 ਨੂੰ ਦੇਸ਼ ਪੱਧਰੀ ਸਭ ਤੋਂ ਵੱਡੀ ਮੌਕ ਡ੍ਰਿੱਲ ਹੋਣ ਜਾ ਰਹੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਮਿਲ ਕੇ ਕਰਵਾਇਆ ਜਾ ਰਿਹਾ ਇਹ ਅਭਿਆਸ 7 ਰਾਜਾਂ ਦੇ 259 ਥਾਵਾਂ ‘ਤੇ ਇਕੱਠੇ ਕੀਤਾ ਜਾਵੇਗਾ। ਅਧਿਕਾਰਤ ਜਾਣਕਾਰੀ ਮੁਤਾਬਕ, ਇਹ ਮੌਕ ਡ੍ਰਿੱਲ ਸਵੇਰੇ 10 ਵਜੇ ਸ਼ੁਰੂ ਹੋਵੇਗਾ ਤੇ ਰਾਤ 9 ਵਜੇ ਤੋਂ 11 ਵਜੇ ਤੱਕ ਸੰਭਾਵਿਤ ਬਲੈਕਆਊਟ ਰਹੇਗਾ, ਹਾਲਾਂਕਿ ਸਾਰੇ ਸੂਬਿਆਂ ਦੇ ਸ਼ਹਿਰਾਂ ਦੇ ਸਮਿਆਂ ਚ ਥੋੜ੍ਹਾ ਬਹੁਤਾ ਫ਼ਰਕ ਹੈ। ਇਹ ਅਭਿਆਸ 1971 ਦੇ…
Read More
“ਇਹ ਸਿਰਫ ਧਿਆਨ ਖਿੱਚਣ ਲਈ ਕਰਦੇ ਹਨ,” ਜੈਸ਼ੰਕਰ ਦੀ ਯੂਕੇ ਫੇਰੀ ਦੌਰਾਨ ਖਾਲਿਸਤਾਨੀ ਵਿਰੋਧ ‘ਤੇ ਭਾਜਪਾ ਲੀਡਰ ਆਰ.ਪੀ. ਸਿੰਘ ਦਾ ਬਿਆਨ

“ਇਹ ਸਿਰਫ ਧਿਆਨ ਖਿੱਚਣ ਲਈ ਕਰਦੇ ਹਨ,” ਜੈਸ਼ੰਕਰ ਦੀ ਯੂਕੇ ਫੇਰੀ ਦੌਰਾਨ ਖਾਲਿਸਤਾਨੀ ਵਿਰੋਧ ‘ਤੇ ਭਾਜਪਾ ਲੀਡਰ ਆਰ.ਪੀ. ਸਿੰਘ ਦਾ ਬਿਆਨ

ਲੰਡਨ (ਨੈਸ਼ਨਲ ਟਾਈਮਜ਼): ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਕਿਹਾ ਕਿ ਬਾਹਰੀ ਮਾਮਲਿਆਂ ਦੇ ਮੰਤਰੀ ਐਸ. ਜੈਸ਼ੰਕਰ ਦੀ ਯੂਕੇ ਫੇਰੀ ਦੌਰਾਨ ਲੰਡਨ ਵਿੱਚ ਹੋਏ ਖਾਲਿਸਤਾਨ ਪੱਖੀ ਵਿਰੋਧ ਪ੍ਰਦਰਸ਼ਨ ਸਿਰਫ ਲੋਕਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਸਨ।ਏਐਨਆਈ ਨਾਲ ਗੱਲਬਾਤ ਕਰਦਿਆਂ ਸਿੰਘ ਨੇ ਕਿਹਾ, "ਲੰਡਨ ਵਿੱਚ ਲਗਭਗ 100-150 ਲੋਕ ਹਨ ਜੋ ਅਜਿਹੀਆਂ ਹਰਕਤਾਂ ਕਰਦੇ ਹਨ। ਇਹ ਸਿਰਫ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਕੀਤਾ ਜਾਂਦਾ ਹੈ। ਨਾ ਤਾਂ ਉੱਥੇ ਉਨ੍ਹਾਂ ਦਾ ਕੋਈ ਅਧਾਰ ਹੈ ਅਤੇ ਨਾ ਹੀ ਭਾਰਤ ਵਿੱਚ ਉਨ੍ਹਾਂ ਦੇ ਸਮਰਥਕ ਹਨ।"ਬੁੱਧਵਾਰ ਨੂੰ ਚੈਥਮ ਹਾਊਸ ਦੇ ਬਾਹਰ ਇੱਕ ਸਮੂਹ ਨੇ ਝੰਡਿਆਂ ਅਤੇ ਲਾਊਡਸਪੀਕਰਾਂ ਨਾਲ ਜੈਸ਼ੰਕਰ ਦੇ…
Read More
Harjot singh bains- CBSE ਦੀ ਨਵੀਂ ਪ੍ਰੀਖਿਆ ਪਾਲਿਸੀ ‘ਚ ਪੰਜਾਬੀ ਗੈਰਹਾਜ਼ਰ, ਸਿੱਖਿਆ ਮੰਤਰੀ ਨੇ ਕੀਤਾ ਰੋਸ ਪ੍ਰਗਟ

Harjot singh bains- CBSE ਦੀ ਨਵੀਂ ਪ੍ਰੀਖਿਆ ਪਾਲਿਸੀ ‘ਚ ਪੰਜਾਬੀ ਗੈਰਹਾਜ਼ਰ, ਸਿੱਖਿਆ ਮੰਤਰੀ ਨੇ ਕੀਤਾ ਰੋਸ ਪ੍ਰਗਟ

ਨੈਸ਼ਨਲ ਟਾਈਮਜ਼ ਬਿਊਰੋ :- ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਵੱਲੋਂ ਇਕ ਸਾਲ ਵਿੱਚ ਦੋ ਪ੍ਰੀਖਿਆ ਲੈਣ ਲਈ ਦਸਵੀਂ ਜਮਾਤ ਲਈ ਜੋ ਪਾਲਿਸੀ ਡਰਾਫਟ ਜਾਰੀ ਕੀਤਾ ਗਿਆ ਹੈ, ਉਸ ਵਿੱਚ ਪੰਜਾਬੀ ਭਾਸ਼ਾ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ। ਇਸ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਰੋਸ ਜ਼ਾਹਿਰ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਇਸ ਬਾਬਤ ਕੇਂਦਰੀ ਸਿੱਖਿਆ ਮੰਤਰੀ ਨੂੰ ਪੱਤਰ ਲਿਖਣਗੇ। ਇਸ ਮੌਕੇ ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਸੀਬੀਐਸਈ ਦੇ ਫ਼ੈਸਲੇ ਉਤੇ ਸਵਾਲ ਖੜ੍ਹੇ ਕੀਤੇ ਹਨ।
Read More
ਪੰਜਾਬ ਹਰਿਆਣਾ ਹਾਈ ਕੋਰਟ ਨੂੰ ਮਿਲੇ ਦੋ ਨਵੇਂ ਜੱਜ!

ਪੰਜਾਬ ਹਰਿਆਣਾ ਹਾਈ ਕੋਰਟ ਨੂੰ ਮਿਲੇ ਦੋ ਨਵੇਂ ਜੱਜ!

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ ਨੇ ਅੱਜ ਇੱਥੇ ਹਰਮੀਤ ਸਿੰਘ ਗਰੇਵਾਲ ਅਤੇ ਦੀਪੇਂਦਰ ਸਿੰਘ ਨਲਵਾ ਨੂੰ ਵਧੀਕ ਜੱਜ ਵਜੋਂ ਸਹੁੰ ਚੁਕਾਈ ਹੈ। ਦੋ ਨਵੀਆਂ ਨਿਯੁਕਤੀਆਂ ਨਾਲ ਹੁਣ ਹਾਈ ਕੋਰਟ ਵਿੱਚ ਜੱਜਾਂ ਦੀ ਗਿਣਤੀ ਵਧ ਕੇ 53 ਹੋ ਗਈ ਹੈ। ਹਾਲਾਂਕਿ ਹਾਈ ਕੋਰਟ ’ਚ ਹਾਲੇ ਵੀ 32 ਜੱਜਾਂ ਦੀਆਂ ਅਸਾਮੀਆਂ ਖ਼ਾਲੀ ਹਨ। ਹਾਈ ਕੋਰਟ ਵਿੱਚ ਜੱਜਾਂ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ਦੀ ਗਿਣਤੀ 85 ਹੈ। ਇਸ ਸਾਲ ਤਿੰਨ ਜੱਜ ਸੇਵਾਮੁਕਤ ਹੋ ਰਹੇ ਹਨ। ਜੱਜਾਂ ਦੀ ਨਿਯੁਕਤੀ ਲਈ ਲੰਬੀ ਤੇ ਗੁੰਝਲਦਾਰ ਪ੍ਰਕਿਰਿਆ ਹੁੰਦੀ ਹੈ, ਜਿਸ ਵਿੱਚ ਰਾਜ ਸਰਕਾਰਾਂ, ਰਾਜਪਾਲਾਂ, ਸੁਪਰੀਮ ਕੋਰਟ ਕੌਲਿਜ਼ੀਅਮ ਅਤੇ ਕੇਂਦਰੀ ਮੰਤਰਾਲੇ…
Read More
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਦਾਅਵਾ ਕੀਤਾ ਹੈ ਕਿ ਬਿਹਾਰ ਵਿੱਚ ਫਿਰ ਤੋਂ ਐਨਡੀਏ ਦੀ ਸਰਕਾਰ ਬਣੇਗੀ

ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਦਾਅਵਾ ਕੀਤਾ ਹੈ ਕਿ ਬਿਹਾਰ ਵਿੱਚ ਫਿਰ ਤੋਂ ਐਨਡੀਏ ਦੀ ਸਰਕਾਰ ਬਣੇਗੀ

ਨੈਸ਼ਨਲ ਟਾਈਮਜ਼ ਬਿਊਰੋ :- ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਬੁੱਧਵਾਰ ਨੂੰ ਵਿਸ਼ਵਾਸ ਪ੍ਰਗਟਾਇਆ ਕਿ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨਡੀਏ) ਬਿਹਾਰ ਵਿੱਚ ਸੱਤਾ ਵਿੱਚ ਵਾਪਸ ਆਵੇਗਾ। ਬਿਹਾਰ ਵਿੱਚ ਇਸ ਸਾਲ ਦੇ ਅੰਤ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ (ਬਿਹਾਰ ਵਿਧਾਨ ਸਭਾ ਚੋਣਾਂ 2025)। ਗਿਰੀਰਾਜ ਸਿੰਘ ਬਿਹਾਰ ਦੀ ਬੇਗੂਸਰਾਏ ਲੋਕ ਸਭਾ ਸੀਟ ਦੀ ਨੁਮਾਇੰਦਗੀ ਕਰਦੇ ਹਨ। ਬਿਹਾਰ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ), ਜਨਤਾ ਦਲ (ਯੂਨਾਈਟਿਡ), ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ), ਹਿੰਦੁਸਤਾਨੀ ਅਵਾਮ ਮੋਰਚਾ (ਐੱਚਏਐਮ) ਅਤੇ ਰਾਸ਼ਟਰੀ ਲੋਕ ਮੋਰਚਾ ਐਨਡੀਏ ਦੇ ਭਾਈਵਾਲ ਹਨ। ਬਿਹਾਰ ਵਿੱਚ ਐਨਡੀਏ ਦੀ ਸਰਕਾਰ ਹੈ ਅਤੇ ਸਿਰਫ਼ ਐਨਡੀਏ ਦੀ ਸਰਕਾਰ ਹੀ ਬਣੇਗੀ- ਗਿਰੀਰਾਜ ਸਿੰਘ ਕੇਂਦਰੀ ਕੱਪੜਾ ਮੰਤਰੀ ਸਿੰਘ ਨੇ ਕਿਹਾ,…
Read More