07
Dec
ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਵਿੱਚ ਹੋਏ ਮਾਂ-ਧੀ ਦੇ ਦੋਹਰੇ ਕਤਲ (ਡਬਲ ਮਰਡਰ) ਦੇ ਮਾਮਲੇ 'ਚ ਪੁਲਸ ਜਾਂਚ ਦੌਰਾਨ ਇੱਕ ਹੈਰਾਨ ਕਰਨ ਵਾਲੀ ਕਹਾਣੀ ਸਾਹਮਣੇ ਆਈ ਹੈ। ਪੁਲਸ ਨੇ ਖੁਲਾਸਾ ਕੀਤਾ ਹੈ ਕਿ ਇਹ ਵਾਰਦਾਤ ਕਿਸੇ ਲੁਟੇਰੇ ਗੈਂਗ ਨੇ ਨਹੀਂ, ਸਗੋਂ ਪਰਿਵਾਰ ਦੇ ਜਾਣਕਾਰ ਇੱਕ ਨੌਜਵਾਨ ਨੇ ਕੀਤੀ ਸੀ। ਕੀ ਹੈ ਪੂਰਾ ਮਾਮਲਾ?ਇਹ ਮਾਮਲਾ ਸ਼ਾਹਪੁਰ ਥਾਣਾ ਖੇਤਰ ਦੇ ਘੋਸੀਪੁਰਵਾ ਦਾ ਹੈ, ਜਿੱਥੇ 23 ਨਵੰਬਰ ਦੀ ਰਾਤ ਨੂੰ 75 ਸਾਲਾ ਸ਼ਾਂਤੀ ਜਾਇਸਵਾਲ ਅਤੇ ਉਨ੍ਹਾਂ ਦੀ 50 ਸਾਲਾ ਬੇਟੀ ਵਿਮਲਾ ਜਾਇਸਵਾਲ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਦੋਵੇਂ ਘਰ ਵਿੱਚ ਇਕੱਲੀਆਂ ਰਹਿੰਦੀਆਂ ਸਨ। ਕਤਲ ਕਰਨ ਵਾਲਾ ਨੌਜਵਾਨ ਮੁਹੱਲੇ ਦਾ ਹੀ…
