02
Feb
ਵਾਰਾਣਸੀ- ਵਾਰਾਣਸੀ ਦੇ ਲਾਲ ਬਹਾਦਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ’ਚ ਐਤਵਾਰ ਸ਼ਾਮ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਹੈਦਰਾਬਾਦ ਤੋਂ ਆ ਰਹੀ ਇੰਡੀਗੋ ਦੀ ਫਲਾਈਟ ਨੰਬਰ 6ਈ-719 ’ਚ ਬੰਬ ਹੋਣ ਦੀ ਸੂਚਨਾ ਮਿਲੀ। ਜਹਾਜ਼ ’ਚ 237 ਯਾਤਰੀ ਸਵਾਰ ਸਨ, ਜਿਨ੍ਹਾਂ ਦੇ ਸਾਹ ਸੂਤੇ ਗਏ। ਜਾਣਕਾਰੀ ਅਨੁਸਾਰ, ਜਹਾਜ਼ ਦਾ ਨਿਰਧਾਰਤ ਸਮਾਂ ਸ਼ਾਮ 5 ਵੱਜ ਕੇ 56 ਮਿੰਟ ਸੀ। ਇਸੇ ਦੌਰਾਨ ਜਹਾਜ਼ ਦੇ ਵਾਸ਼ਰੂਮ ’ਚ ਇਕ ਕਾਗਜ਼ ਮਿਲਿਆ, ਜਿਸ ’ਤੇ ਬੰਬ ਹੋਣ ਦੀ ਚਿਤਾਵਨੀ ਲਿਖੀ ਹੋਈ ਸੀ। ਸੂਚਨਾ ਮਿਲਦਿਆਂ ਹੀ ਏਅਰ ਟ੍ਰੈਫਿਕ ਕੰਟਰੋਲ (ਏ. ਟੀ. ਸੀ.) ਨੇ ਐਮਰਜੈਂਸੀ ਅਲਰਟ ਜਾਰੀ ਕੀਤਾ ਅਤੇ ਸੁਰੱਖਿਆ ਫੋਰਸਾਂ ਨੂੰ ਤੁਰੰਤ ਸੂਚਿਤ ਕੀਤਾ। ਏਅਰਪੋਰਟ ਕੰਪਲੈਕਸ ਅਤੇ ਡਿਪਾਰਚਰ ਏਰੀਆ…
