Vrindavan boat accident

ਵ੍ਰਿੰਦਾਵਨ ਕਿਸ਼ਤੀ ਹਾਦਸਾ: ਲਵਿਸ਼ ਦੀਆਂ ਬਾਹਾਂ ‘ਚ ਨਿਕਲੀ ਮੋਗਾ ਦੀ ਮਹਿਲਾ ਦੀ ਜਾਨ, ਸੁਣਾਈ ਦਰਦਨਾਕ ਦਾਸਤਾਨ

ਵ੍ਰਿੰਦਾਵਨ ਕਿਸ਼ਤੀ ਹਾਦਸਾ: ਲਵਿਸ਼ ਦੀਆਂ ਬਾਹਾਂ ‘ਚ ਨਿਕਲੀ ਮੋਗਾ ਦੀ ਮਹਿਲਾ ਦੀ ਜਾਨ, ਸੁਣਾਈ ਦਰਦਨਾਕ ਦਾਸਤਾਨ

ਲੁਧਿਆਣਾ (ਗੁਰਪ੍ਰੀਤ ਸਿੰਘ): ਯਮੁਨਾ ਘਾਟ 'ਤੇ ਵਾਪਰੇ ਦਰਦਨਾਕ ਕਿਸ਼ਤੀ ਹਾਦਸੇ ਨਾਲ ਜੁੜਿਆ ਇੱਕ ਹੋਰ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਉਸੇ ਨੌਜਵਾਨ ਲਵਿਸ਼ ਕਾਲੜਾ ਨੇ ਬਣਾਈ ਸੀ, ਜੋ ਜਗਰਾਉਂ ਦੇ ਮੋਤੀ ਬਾਗ ਦਾ ਰਹਿਣ ਵਾਲਾ ਹੈ ਅਤੇ ਹਾਦਸੇ ਦੇ ਸਮੇਂ ਉਸੇ ਕਿਸ਼ਤੀ ਵਿੱਚ ਸਵਾਰ ਸੀ। ਲਵਿਸ਼ ਵੱਲੋਂ ਬਣਾਈ ਗਈ ਵੀਡੀਓ ਦੀ ਸ਼ੁਰੂਆਤ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ਼ਤੀ ਵਿੱਚ ਸਵਾਰ ਸ਼ਰਧਾਲੂ "ਰਾਧਾ ਰਾਣੀ" ਦੇ ਭਜਨਾਂ 'ਤੇ ਤਾਲੀਆਂ ਵਜਾ ਰਹੇ ਸਨ ਅਤੇ ਪੂਰੀ ਤਰ੍ਹਾਂ ਸ਼ਰਧਾ ਵਿੱਚ ਡੁੱਬੇ ਹੋਏ ਸਨ। ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਕੁਝ ਹੀ ਪਲਾਂ ਬਾਅਦ ਇਹ ਖੁਸ਼ੀ ਚੀਕ-ਪੁਕਾਰ ਵਿੱਚ…
Read More
ਵ੍ਰਿਦਾਵਨ ਕਿਸ਼ਤੀ ਹਾਦਸੇ ਨੇ ਰੋਲ਼ ‘ਤਾ ਮੋਗਾ ਦਾ ਪਰਿਵਾਰ! Anniversary ਦੇ ਅਗਲੇ ਦਿਨ ਔਰਤ ਦੀ ਹੋਈ ਮੌਤ

ਵ੍ਰਿਦਾਵਨ ਕਿਸ਼ਤੀ ਹਾਦਸੇ ਨੇ ਰੋਲ਼ ‘ਤਾ ਮੋਗਾ ਦਾ ਪਰਿਵਾਰ! Anniversary ਦੇ ਅਗਲੇ ਦਿਨ ਔਰਤ ਦੀ ਹੋਈ ਮੌਤ

ਮੋਗਾ/ਵ੍ਰਿੰਦਾਵਨ(ਗੁਰਪ੍ਰੀਤ ਸਿੰਘ): ਉੱਤਰ ਪ੍ਰਦੇਸ਼ ਦੇ ਵ੍ਰਿੰਦਾਵਨ ਵਿੱਚ ਸ਼ੁੱਕਰਵਾਰ ਨੂੰ ਵਾਪਰੇ ਇੱਕ ਭਿਆਨਕ ਕਿਸ਼ਤੀ ਹਾਦਸੇ ਨੇ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਇੱਕ ਹੰਸ ਪਰਿਵਾਰ ਨੂੰ ਗਹਿਰਾ ਸਦਮਾ ਦਿੱਤਾ ਹੈ। ਇਸ ਹਾਦਸੇ ਵਿੱਚ ਇੱਕ ਜਨਾਨੀ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦੀਆਂ ਦੋ ਹੋਰ ਜਨਾਨੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ। ਵਿਆਹ ਦੀ ਵਰ੍ਹੇਗੰਢ ਦੀਆਂ ਖ਼ੁਸ਼ੀਆਂ ਪਈਆਂ ਫਿੱਕੀਆਂਜਾਣਕਾਰੀ ਅਨੁਸਾਰ, ਮੋਗਾ ਦਾ ਹੰਸ ਪਰਿਵਾਰ ਆਪਣੇ ਰਿਸ਼ਤੇਦਾਰਾਂ ਨਾਲ 9 ਅਪ੍ਰੈਲ ਨੂੰ ਵ੍ਰਿੰਦਾਵਨ ਘੁੰਮਣ ਗਿਆ ਸੀ। ਦੁੱਖ ਦੀ ਗੱਲ ਇਹ ਹੈ ਕਿ 8 ਅਪ੍ਰੈਲ ਨੂੰ ਹੀ ਅਨਿਲ ਹੰਸ ਅਤੇ ਸਪਨਾ ਹੰਸ ਦੇ ਵਿਆਹ ਦੀ ਵਰ੍ਹੇਗੰਢ ਸੀ। ਪਰਿਵਾਰ ਇਸੇ ਖ਼ੁਸ਼ੀ ਨੂੰ ਮਨਾਉਣ ਲਈ ਯਾਤਰਾ 'ਤੇ ਨਿਕਲਿਆ ਸੀ ਪਰ…
Read More