03
Oct
ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਦੀ ਸਟਾਰ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਨੇ ਆਖਰਕਾਰ ਅੰਤਰਰਾਸ਼ਟਰੀ ਮੰਚ 'ਤੇ ਆਪਣੇ ਲੰਬੇ ਇੰਤਜ਼ਾਰ ਨੂੰ ਖਤਮ ਕਰਦੇ ਹੋਏ ਸ਼ਾਨਦਾਰ ਵਾਪਸੀ ਕੀਤੀ ਹੈ। ਮੀਰਾਬਾਈ ਚਾਨੂ ਨੇ ਨਾਰਵੇ ਦੇ ਫੋਰਡ ਵਿੱਚ ਚੱਲ ਰਹੀ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਇਸ ਵੱਕਾਰੀ ਮੁਕਾਬਲੇ ਦੇ ਇਤਿਹਾਸ ਵਿੱਚ ਇਹ ਉਸਦਾ ਤੀਜਾ ਤਗਮਾ ਹੈ। ਉਹ ਕੁੰਜਰਾਨੀ ਦੇਵੀ (7) ਅਤੇ ਕਰਨਮ ਮੱਲੇਸ਼ਵਰੀ (4) ਤੋਂ ਬਾਅਦ ਤੀਜੀ ਭਾਰਤੀ ਵੇਟਲਿਫਟਰ ਬਣ ਗਈ ਹੈ, ਜਿਸਨੇ ਦੋ ਤੋਂ ਵੱਧ ਵਿਸ਼ਵ ਚੈਂਪੀਅਨਸ਼ਿਪ ਤਗਮੇ ਜਿੱਤੇ ਹਨ। ਮਾਨਸਿਕ ਤਣਾਅ ਤੋਂ ਬਾਅਦ ਸ਼ਾਨਦਾਰ ਵਾਪਸੀ ਮੀਰਾਬਾਈ ਚਾਨੂ ਪਿਛਲੇ ਕੁਝ ਸਾਲਾਂ ਵਿੱਚ ਕਾਫ਼ੀ ਮਾਨਸਿਕ…
