12
Apr
ਨੈਸ਼ਨਲ ਟਾਈਮਜ਼ ਬਿਊਰੋ :- ਅੱਜ ਸ਼ਾਮ ਨੂੰ ਵਟਸਐਪ ਦੀ ਸਰਵਿਸ ਅਚਾਨਕ ਠੱਪ ਹੋਣ ਕਾਰਨ ਲੱਖਾਂ ਯੂਜ਼ਰਾਂ ਨੂੰ ਮੈਸੇਜ ਭੇਜਣ 'ਚ ਮੁਸ਼ਕਲ ਆ ਰਹੀ ਹੈ। ਇਹ ਤਕਨੀਕੀ ਖਲਲ ਕੇਵਲ ਮੋਬਾਈਲ ਐਪ ਤੱਕ ਸੀਮਿਤ ਨਹੀਂ ਰਹੀ, ਸਗੋਂ ਵਟਸਐਪ ਵੈੱਬ ਵੀ ਪ੍ਰਭਾਵਿਤ ਹੋਇਆ। ਡਾਊਨ ਡਿਟੈਕਟਰ ਵੈੱਬਸਾਈਟ ਦੇ ਅੰਕੜਿਆਂ ਮੁਤਾਬਕ, ਭਾਰਤ ਵਿੱਚ ਹੀ 900 ਤੋਂ ਵੱਧ ਯੂਜ਼ਰਾਂ ਨੇ ਵਟਸਐਪ ਨਾਲ ਜੁੜੀਆਂ ਸਮੱਸਿਆਵਾਂ ਦੀ ਸ਼ਿਕਾਇਤ ਦਰਜ ਕਰਵਾਈ। ਇਨ੍ਹਾਂ ਵਿੱਚੋਂ 90% ਤੋਂ ਵੱਧ ਯੂਜ਼ਰਾਂ ਨੇ ਮੈਸੇਜ ਨਾ ਭੇਜੇ ਜਾਣ ਦੀ ਗੰਭੀਰ ਸਮੱਸਿਆ ਸਾਹਮਣੀ ਆਉਣ ਦੀ ਗੱਲ ਕੀਤੀ। ਬਾਕੀ ਰਿਪੋਰਟਾਂ ਵਿੱਚ ਸਰਵਰ ਕਨੈਕਸ਼ਨ ਅਤੇ ਐਪ ਕਰੈਸ਼ ਹੋਣ ਦੀ ਵੀ ਗੱਲ ਕੀਤੀ ਗਈ। ਵਟਸਐਪ ਦੇ ਮਾਲਕਾਨਾ ਹੱਕ ਵਾਲੀ…
