14
Jun
ਨੈਸ਼ਨਲ ਟਾਈਮਜ਼ ਬਿਊਰੋ :- ਇੱਕ ਸਿੱਖ ਸੰਸਥਾ ਦਾ ਕਹਿਣਾ ਹੈ ਕਿ ਦਰਜਨ ਤੋਂ ਵੱਧ ਕੈਨੇਡੀਅਨ ਸਿੱਖ ਅਜੇ ਵੀ ਜਾਨ ਦੇ ਸਰਗਰਮ ਖ਼ਤਰੇ ਹੇਠ ਜੀਅ ਰਹੇ ਹਨ। ਵਰਲਡ ਸਿੱਖ ਔਰਗੇਨਾਈਜ਼ੇਸ਼ਨ (WSO) ਦੇ ਬੁਲਾਰੇ ਅਤੇ ਵਕੀਲ, ਬਲਪ੍ਰੀਤ ਸਿੰਘ ਨੇ ਕਿਹਾ, ਉਹ ਧਮਕੀਆਂ ਭਾਰਤ ਵੱਲੋਂ ਆਉਂਦੀਆਂ ਹਨ। ਇਸ ਸੰਸਥਾ ਦਾ ਕਹਿਣਾ ਹੈ ਕਿ ਫ਼ੈਡਰਲ ਸਰਕਾਰ ਵੱਲੋਂ ਜੀ-7 ਸੰਮੇਲਨ ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਣ ਦਾ ਫ਼ੈਸਲਾ ਉਨ੍ਹਾਂ ਦੀ ਸਮਝ ਤੋਂ ਪਰਾਂ ਹੈ। ਬਲਪ੍ਰੀਤ ਨੇ ਵੀਰਵਾਰ ਨੂੰ ਪਾਰਲੀਮੈਂਟ ਹਿੱਲ ਵਿੱਖੇ ਇੱਕ ਨਿਊਜ਼ ਕਾਨਫ਼੍ਰੰਸ ਦੌਰਾਨ ਭਾਰਤ ਖ਼ਿਲਾਫ਼ ਕਈ ਕਾਰਵਾਈਆਂ ਦੀ ਮੰਗ ਕੀਤੀ। ਇਸ ਕਾਨਫ਼੍ਰੰਸ ਵਿਚ ਉਹਨਾਂ ਨਾਲ ਸਿੱਖ ਫ਼ੈਡਰੇਸ਼ਨ (ਕੈਨੇਡਾ) ਦੇ ਬੁਲਾਰੇ ਮੋਨਿੰਦਰ ਸਿੰਘ ਵੀ ਮੌਜੂਦ ਸਨ।…
