ਚੰਨੀ ਧੜੇ ਨੇ 2027 ਲਈ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੀ ਕੀਤੀ ਮੰਗ

ਗੁਰਪ੍ਰੀਤ ਸਿੰਘ: ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਚੰਨੀ ਦੀ ਅਗਵਾਈ ਹੇਠ ਕਾਂਗਰਸ ਦੇ ਬਾਗ਼ੀ ਧੜੇ ਅਤੇ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੇ ਰਾਣਾ ਗੁਰਜੀਤ ਦੇ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਲਗਭਗ ਦੋ ਘੰਟੇ ਤੱਕ ਮੁਲਾਕਾਤ ਹੋਈ। ਮੀਟਿੰਗ ਦੀ ਡਿਟੇਲ ਅਜੇ ਕਿਸੇ ਨਾਲ ਵੀ ਸਾਂਝੀ ਨਹੀਂ ਕੀਤੀ ਗਈ ਹੈ। ਹਾਲਾਂਕਿ ਇਸ ਦੌਰਾਨ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਕਿ ਉਹ ਪੂਰੀ ਰਿਪੋਰਟ ਕਾਂਗਰਸ ਹਾਈ ਕਮਾਂਡ ਨੂੰ ਦੇਣਗੇ। ਉਹ ਅੱਜ ਹੀ ਦਿੱਲੀ ਲਈ ਰਵਾਨਾ ਹੋਣਗੇ।
ਉਨ੍ਹਾਂ ਨੇ ਕਿਹਾ ਕਿ ਮੈਂ ਸਾਰੇ ਹੀ ਲੀਡਰਾਂ ਦੇ ਨਾਲ ਗੱਲਬਾਤ ਕੀਤੀ ਹੈ ਸਾਰੇ ਹੀ ਆਗੂਆਂ ਦੀ ਰਾਏ ਲਈ ਹੈ। ਹੁਣ ਪੂਰੀ ਰਿਪੋਰਟ ਹਾਈਕਮਾਂਡ ਨੂੰ ਦੇਵਾਂਗਾ ਅਤੇ ਜੋ ਵੀ ਹਾਈਕਮਾਂਡ ਫੈਸਲਾ ਲਵੇਗੀ ਉਹ ਸਾਰਿਆਂ ਨੂੰ ਮਨਜ਼ੂਰ ਹੋਵੇਗਾ। ਕੋਈ ਵੀ ਹੁਣ ਪਾਰਟੀ ਹਾਈ ਕਮਾਂਡ ਦੇ ਫੈਸਲੇ ‘ਤੇ ਕੋਈ ਇਤਰਾਜ਼ ਨਹੀਂ ਕਰੇਗਾ।” ਮੈਂ ਆਪਣੇ ਸਾਰੇ ਸਾਥੀਆਂ ਨੂੰ ਭਰੋਸਾ ਦਿੱਤਾ ਕਿ ਇੰਚਾਰਜ ਹੋਣ ਦੇ ਨਾਤੇ, ਮੈਂ ਸਾਰਿਆਂ ਦੇ ਹਿੱਤਾਂ ਦਾ ਧਿਆਨ ਰੱਖਾਂਗਾ।
ਮੀਡੀਆ ਨਾਲ ਗੱਲ ਕਰਦਿਆਂ ਚੰਨੀ ਨੇ ਕਿਹਾ, “ਅਸੀਂ ਮੀਟਿੰਗ ਵਿੱਚ ਆਏ ਹਾਂ। ਅਸੀਂ ਅੰਦਰ ਬੈਠ ਕੇ ਚਰਚਾ ਕਰਾਂਗੇ। ਅਸੀਂ ਸਥਿਤੀ ਦੇਖਾਂਗੇ, ਅਸੀਂ ਤੇਲ ਦੇਖਾਂਗੇ ਅਤੇ ਤੇਲ ਦੀ ਧਾਰ ਦੇਖਾਂਗੇ। ਸਾਡਾ ਸਟੈਂਡ ਸਪੱਸ਼ਟ ਹੈ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਜੇਕਰ ਬਘੇਲ ਦੀ ਮੀਟਿੰਗ ਵਿੱਚ ਕੋਈ ਫੈਸਲਾ ਨਹੀਂ ਹੁੰਦਾ, ਤਾਂ ਚੰਨੀ ਕੋਈ ਵੱਡਾ ਫੈਸਲਾ ਲੈ ਸਕਦੇ ਹਨ।” ਹਾਲਾਂਕਿ, ਮੀਟਿੰਗ ਤੋਂ ਬਾਅਦ ਚੰਨੀ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਜਿਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਸਸਪੈਂਸ ਅਜੇ ਵੀ ਬਰਕਾਰ ਹੈ।
ਇਸ ਦੌਰਾਨ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ, “ਅਸੀਂ ਬਘੇਲ ਨੂੰ ਆਪਣੇ ਵਿਚਾਰ ਪੇਸ਼ ਕੀਤੇ। ਕਈ ਵਾਰ ਪਾਰਟੀ ਵਿੱਚ ਫੈਸਲੇ ਉਲਟਾਉਣੇ ਪੈਂਦੇ ਹਨ। ਸਾਨੂੰ ਇੱਕ ਅਜਿਹੇ ਨੇਤਾ ਦੀ ਲੋੜ ਹੈ ਜੋ ਦਲੇਰੀ ਨਾਲ ਬੋਲੇ, ਨਾ ਕਿ ਇੱਕ ਅਜਿਹਾ ਨੇਤਾ ਜੋ ਸਮਝੌਤਾ ਕਰੇ।”
ਦੱਸ ਦਈਏ ਕਿ ਅੱਜ ਇਹ ਮੀਟਿੰਗ ਸਵੇਰੇ 11 ਵਜੇ ਹੋਣੀ ਤੈਅ ਸੀ, ਪਰ ਭੁਪੇਸ਼ ਬਘੇਲ ਲਗਭਗ ਡੇਢ ਘੰਟਾ ਲੇਟ ਪਹੁੰਚੇ। ਕਾਂਗਰਸ ਹਾਈ ਕਮਾਂਡ ਨੇ ਚੰਨੀ ਨੂੰ ਦੋ ਜਾਂ ਤਿੰਨ ਆਗੂਆਂ ਨਾਲ ਮੁਲਾਕਾਤ ਕਰਨ ਲਈ ਵੀ ਕਿਹਾ। ਫਿਰ ਵੀ, ਚੰਨੀ ਧੜੇ ਦੇ ਲਗਭਗ 80 ਆਗੂ ਇੱਥੇ ਪਹੁੰਚੇ ਅਤੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਮੀਟਿੰਗ ਤੋਂ ਪਹਿਲਾਂ, ਬਾਗੀ ਧੜੇ ਨੇ ਮੰਗ ਕੀਤੀ ਕਿ 2027 ਦੀਆਂ ਚੋਣਾਂ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇ।
ਇਸ ਦੇ ਨਾਲ ਹੀ ਮੀਟਿੰਗ ਤੋਂ ਪਹਿਲਾਂ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਜੋ ਕਿ ਵੜਿੰਗ ਦੇ ਸਮਰਥਕ ਸਨ, ਨੇ ਐਕਸ ‘ਤੇ ਪੋਸਟ ਕਰਕੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਜ਼ੀਰਾ ਨੇ ਕਿਹਾ ਕਿ ਜੰਗਲ ਵਿਚ ਭਾਵੇਂ ਕਿੰਨੇ ਵੀ ਗਿੱਦੜ ਅਤੇ ਹੋਰ ਜਾਨਵਰ ਹੋਣ, ਪਰ ਸ਼ੇਰ ਸਿਰਫ਼ ਇਕ ਹੀ ਹੁੰਦਾ ਹੈ ਅਤੇ ਜਦੋਂ ਉਹ ਇਕੱਲਾ ਹੁੰਦਾ ਹੈ, ਤਾਂ ਵੀ ਉਹ ਪੂਰੇ ਜੰਗਲ ‘ਤੇ ਰਾਜ ਕਰਦਾ ਹੈ। ਇਹ ਸਿਰਫ਼ ਗੱਲਾਂ ਨਹੀਂ ਹਨ, ਸਗੋਂ ਇਕ ਸਪੱਸ਼ਟ ਸੰਦੇਸ਼ ਹੈ।

By Gurpreet Singh

Leave a Reply

Your email address will not be published. Required fields are marked *