ਬਲਾਤਕਾਰ ਮਾਮਲੇ ‘ਚ ਗ੍ਰਿਫ਼ਤਾਰ ਮਸ਼ਹੂਰ ਅਦਾਕਾਰ ਦਾ ਹੋਇਆ ‘ਪੋਟੈਂਸੀ’ ਟੈਸਟ ! ਰਿਪੋਰਟ ਆਈ ਪਾਜ਼ੇਟਿਵ ਤਾਂ…

ਨਵੀਂ ਦਿੱਲੀ – ਦਿੱਲੀ ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਟੀਵੀ ਐਕਟਰ ਆਸ਼ਿਸ਼ ਕਪੂਰ ਦਾ ਮੈਡੀਕਲ ਪੋਟੈਂਸੀ ਟੈਸਟ AIIMS ਵਿੱਚ ਕਰਵਾਇਆ ਗਿਆ ਹੈ। ਅਧਿਕਾਰੀਆਂ ਦੇ ਅਨੁਸਾਰ, ਇਹ ਰਿਪੋਰਟ ਉਨ੍ਹਾਂ ਖਿਲਾਫ ਦਰਜ ਕਥਿਤ ਬਲਾਤਕਾਰ ਮਾਮਲੇ ‘ਚ ਅਹਿਮ ਸਬੂਤ ਸਾਬਤ ਹੋਵੇਗੀ।

PunjabKesari

ਇਸ ਹਫ਼ਤੇ ਹੀ ਕਪੂਰ ਨੂੰ ਮਹਿਲਾ ਵੱਲੋਂ ਉਨ੍ਹਾਂ ਖਿਲਾਫ ਦਰਜ ਕਰਾਏ ਗਏ ਰੇਪ ਕੇਸ ਵਿੱਚ ਪੂਣੇ, ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਨੇ ਕਿਹਾ ਕਿ ਅਦਾਕਾਰ ਦੀ ਗ੍ਰਿਫਤਾਰੀ ਤੋਂ ਪਹਿਲਾਂ ਕਈ ਥਾਵਾਂ ‘ਤੇ ਉਨ੍ਹਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਗਈ ਸੀ।

ਇਹ ਮਾਮਲਾ ਦਿੱਲੀ ਦੇ ਸਿਵਲ ਲਾਈਨਜ਼ ਪੁਲਸ ਸਟੇਸ਼ਨ ਵਿੱਚ ਇਕ ਮਹਿਲਾ ਵੱਲੋਂ ਦਰਜ ਕਰਾਈ ਗਈ ਸ਼ਿਕਾਇਤ ਨਾਲ ਜੁੜਿਆ ਹੈ। ਉਸਨੇ ਦਾਅਵਾ ਕੀਤਾ ਕਿ ਕਪੂਰ ਨੇ ਦਿੱਲੀ ਵਿੱਚ ਇੱਕ ਹਾਊਸ ਪਾਰਟੀ ਦੌਰਾਨ ਬਾਥਰੂਮ ਵਿੱਚ ਉਸ ਨਾਲ ਬਲਾਤਕਾਰ ਕੀਤਾ ਸੀ।

ਪੁਲਸ ਦੇ ਅਨੁਸਾਰ, ਸ਼ਿਕਾਇਤਕਾਰ ਨੇ ਸ਼ੁਰੂਆਤੀ ਸ਼ਿਕਾਇਤ ਵਿੱਚ ਕੁਝ ਹੋਰ ਵਿਅਕਤੀਆਂ ਦਾ ਵੀ ਨਾਮ ਲਿਆ ਸੀ, ਪਰ ਬਾਅਦ ਵਿੱਚ ਆਪਣੇ ਬਿਆਨ ਦੇ ਕੁਝ ਹਿੱਸੇ ਬਦਲੇ। ਪਹਿਲਾਂ ਉਸਨੇ ਦਾਅਵਾ ਕੀਤਾ ਸੀ ਕਿ ਕਪੂਰ ਅਤੇ ਅਣਪਛਾਤੇ ਮਰਦਾਂ ਨੇ ਉਸਦੇ ਨਾਲ ਰੇਪ ਕੀਤਾ, ਪਰ ਬਾਅਦ ਵਿੱਚ ਉਸਨੇ ਸਿਰਫ਼ ਕਪੂਰ ‘ਤੇ ਹੀ ਇਹ ਦੋਸ਼ ਲਗਾਇਆ।

ਪੁਲਸ ਅਧਿਕਾਰੀਆਂ ਨੇ ਕਿਹਾ ਕਿ ਕੇਸ ਦੀ ਜਾਂਚ ਹਰ ਪਹਿਲੂ ਤੋਂ ਚੱਲ ਰਹੀ ਹੈ ਅਤੇ ਉਹ ਇਸ ਮਾਮਲੇ ‘ਤੇ ਕਾਨੂੰਨੀ ਸਲਾਹ ਵੀ ਲੈ ਰਹੇ ਹਨ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਆਸ਼ਿਸ਼ ਕਪੂਰ ਦੀ ਪੋਟੈਂਸੀ ਟੈਸਟ ਰਿਪੋਰਟ ਕੇਸ ਵਿੱਚ ਨਿਰਣਾਇਕ ਸਬੂਤ ਦੇ ਤੌਰ ‘ਤੇ ਕੰਮ ਕਰੇਗੀ। 

By Rajeev Sharma

Leave a Reply

Your email address will not be published. Required fields are marked *