ਡੇਰਾ ਬੱਸੀ ਕਾਲਜ ਰੋਡ ‘ਤੇ ਸਥਿਤ ਆਰਕੇ ਸੀਨੀਅਰ ਸੈਕੰਡਰੀ ਸਕੂਲ, ਡੇਰਾਬੱਸੀ ਦੇ ਵਿਦਿਆਰਥੀਆਂ ਨੇ ਅੱਜ ਪੰਜਾਬ ਸਿਹਤ ਵਿਭਾਗ ਅਤੇ ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਵੱਲੋਂ ਤੰਬਾਕੂ ਰਹਿਤ ਦਿਵਸ ਮਨਾਉਣ ਲਈ ਆਯੋਜਿਤ ਇੱਕ ਚਾਰਟ-ਮੇਕਿੰਗ ਮੁਕਾਬਲੇ ਵਿੱਚ ਹਿੱਸਾ ਲਿਆ। ਸਕੂਲ ਦੇ ਦੋ ਦਰਜਨ ਤੋਂ ਵੱਧ ਵਿਦਿਆਰਥੀਆਂ ਨੇ ਇਸ ਜਾਗਰੂਕਤਾ ਮੁਹਿੰਮ ਵਿੱਚ ਹਿੱਸਾ ਲਿਆ, ਜਿਸ ਵਿੱਚ ਚੋਟੀ ਦੇ ਤਿੰਨ ਜੇਤੂਆਂ ਨੂੰ ਅਤੇ ਹੋਰ ਸਾਰੇ ਭਾਗੀਦਾਰਾਂ ਲਈ ਵਿਸ਼ੇਸ਼ ਸਨਮਾਨ ਅਤੇ ਤੋਹਫ਼ੇ ਦਿੱਤੇ ਗਏ। ਸਥਾਨਕ ਸਿਵਲ ਹਸਪਤਾਲ ਦੇ ਮੁਖੀ ਡਾ. ਧਰਮਿੰਦਰ ਸਿੰਘ ਨੇ ਬੱਚਿਆਂ ਨੂੰ ਜਾਗਰੂਕ ਕਰਦਿਆਂ ਨਸ਼ੇ ਦੇ ਕੋੜ ਤੋਂ ਦੂਰ ਰਹਿਣ ਲਈ ਪ੍ਰੇਰਿਆ ਉਹਨਾਂ ਦੇ ਨਾਲ ਆਏ ਸਿਹਤ ਵਿਭਾਗ ਦੇ ਇੰਸਪੈਕਟਰ ਰਾਜੇਂਦਰ ਸਿੰਘ ਅਤੇ ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਦੇ ਮੈਂਬਰਾਂ ਨੇ ਭਾਗੀਦਾਰਾਂ ਦਾ ਸਨਮਾਨ ਕੀਤਾ। ਪੋਸਟਰ-ਮੇਕਿੰਗ ਦੇ ਨਾਲ-ਨਾਲ, ਵਿਦਿਆਰਥੀਆਂ ਨੇ ਨਸ਼ੇ ਦੀ ਲਤ ਦੇ ਵਿਸ਼ੇ ‘ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਇਸ ਮੌਕੇ ਸਮਾਜ ਸੇਵਕ ਰਵਿੰਦਰ ਵੈਸ਼ਨਵ ਡੇਰਾਬੱਸੀ ਅਤੇ ਸਕੂਲ ਮੈਨੇਜਰ ਹਿਤੇਸ਼ ਕਤਿਆਲ ਨੇ ਨਸ਼ੇ ਦੀ ਲਤ ਦੇ ਮੁੱਦੇ ‘ਤੇ ਜਾਣਕਾਰੀ ਦਿੱਤੀ ਅਤੇ ਇਸ ਤੋਂ ਬਚਣ ਦੇ ਤਰੀਕੇ ਸੁਝਾਏ। ਅੱਜ ਦੇ ਪ੍ਰੋਗਰਾਮ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਦੇ ਮੁਖੀ ਬਰਖਾਰਾਮ, ਜਨਰਲ ਸਕੱਤਰ ਉਪੇਸ ਬੰਸਲ ਵੱਲੋਂ ਪ੍ਰੋਗਰਾਮ ਵਿੱਚ ਪਹੁੰਚੇ ਮੈਂਬਰ ਐਸਕੇ ਤਿਆਗੀ, ਸ਼ੁਭਮ ਜੈਨ, ਦਿਨੇਸ਼ ਵੈਸ਼ਨਵ, ਸ਼੍ਰੀਮਤੀ ਪੂਨਮ, ਜੈਪ੍ਰਕਾਸ਼ ਧੀਮਾਨ ਵੀ ਮੌਜੂਦ ਸਨ।
ਸਿਹਤ ਵਿਭਾਗ ਅਤੇ ਭਾਰਤ ਵਿਕਾਸ ਪ੍ਰੀਸ਼ਦ ਨੇ ਤੰਬਾਕੂ ਰਹਿਤ ਦਿਵਸ ਮਨਾਇਆ
