ਸਿਰਫ਼ ਇੱਕ ਕਲਿੱਕ ਨਾਲ ਤੁਹਾਡੇ ਘਰ ਪਹੁੰਚ ਜਾਵੇਗਾ ਪਵਿੱਤਰ ‘ਸੰਗਮ ਜਲ’, ਜਾਣੋ ਕੀਮਤ

ਨਵੀਂ ਦਿੱਲੀ – ਮਹਾਕੁੰਭ ‘ਚ ਇਸ਼ਨਾਨ ਕਰਨ ਲਈ ਦੁਨੀਆ ਭਰ ਤੋਂ ਸ਼ਰਧਾਲੂ ਆ ਰਹੇ ਹਨ। ਪਰ ਅਜੇ ਵੀ ਅਜਿਹੇ ਬਹੁਤ ਸਾਰੇ ਸ਼ਰਧਾਲੂ ਹੋਣਗੇ ਜੋ ਕਿਸੇ-ਕਿਸੇ ਵਜ੍ਹਾ ਕਾਰਨ ਗੰਗਾ ਵਿਚ ਇਸ਼ਨਾਨ ਕਰਨ ਲਈ ਨਹੀਂ ਜਾ ਸਕੇ। ਬਜ਼ੁਰਗ ਜਾਂ ਕਈ ਹੋਰ ਸ਼ਰਧਾਲੂ  ਕਿਸੇ ਵੀ ਤਰੀਕੇ ਨਾਲ ਸੰਗਮ ‘ਚ ਗੰਗਾ ਵਿੱਚ ਇਸ਼ਨਾਨ ਕਰਨ ਦੀ ਇੱਛਾ ਮਨ ਵਿਚ ਰੱਖੇ ਹੋਏ ਹਨ। ਅਜਿਹੇ ‘ਚ ਸ਼ਰਧਾਲੂਆਂ ਲਈ ਇਕ ਰਾਹਤ ਦੀ ਖ਼ਬਰ ਹੈ, ਉਨ੍ਹਾਂ ਲਈ ਆਨਲਾਈਨ ਡਿਲੀਵਰੀ ਪਲੇਟਫਾਰਮ ਬਲਿੰਕਿਟ ਗੰਗਾ ਜਲ ਘਰ-ਘਰ ਪਹੁੰਚਾ ਰਿਹਾ ਹੈ। ਹਾਂ ਜੀ ਤੁਸੀਂ ਠੀਕ ਸਮਝ ਰਹੇ ਹੋ ਕੁਝ ਪੈਸੇ ਦਿਓ ਅਤੇ ਗੰਗਾ ਜਲ 15 ਮਿੰਟਾਂ ਵਿੱਚ ਤੁਹਾਡੇ ਘਰ ਪਹੁੰਚ ਜਾਵੇਗਾ।

ਜਾਣੋ ਪਵਿੱਤਰ ਜਲ ਦੀ ਕੀਮਤ ਕਿੰਨੀ ਹੈ?

ਆਨਲਾਈਨ ਪਲੇਟਫਾਰਮ ਬਲਿੰਕਿਟ ਆਪਣੇ ਪਲੇਟਫਾਰਮ ‘ਤੇ ‘ਸੰਗਮ ਜਲ’ ਸ਼ਰਧਾਲੂਆਂ ਤੱਕ ਪਹੁੰਚਾ ਰਿਹਾ ਹੈ, ਉਸ ਦੀ ਇੱਕ ਬੋਤਲ ਦੀ ਕੀਮਤ 69 ਰੁਪਏ ਪ੍ਰਤੀ 100 ਮਿਲੀਲੀਟਰ ਹੈ। ਕੰਪਨੀ ਮੁਤਾਬਕ ਉਤਪਾਦ ‘ਗੰਗਾ ਅਤੇ ਯਮੁਨਾ’ ਸੰਗਮ ਦਾ ਹੈ। ਇਸ ਅਸਥਾਨ ‘ਤੇ ਸਰਸਵਤੀ ਨਦੀ ਦਾ ਜਲ ਵੀ ਇਨ੍ਹਾਂ ਨਦੀਆਂ ਦੇ ਪਾਣੀ ਨਾਲ ਰਲ ਜਾਂਦਾ ਹੈ। ਇਸ ਲਈ ਇਸ ਨੂੰ ਸੰਗਮ ਕਿਹਾ ਜਾਂਦਾ ਹੈ।

ਇੱਕ ਪਾਸੇ ਲੋਕ ਇਸਨੂੰ ਖਰੀਦਣ ਵਿੱਚ ਦਿਲਚਸਪੀ ਦਿਖਾ ਰਹੇ ਹਨ, ਦੂਜੇ ਪਾਸੇ ਬਹੁਤ ਸਾਰੇ ਲੋਕ ਇਸਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਹਨ। ਲੋਕ ਇਹ ਸ਼ੱਕ ਕਰ ਰਹੇ ਹਨ ਕਿ ਸੱਚਮੁੱਚ ਇਹ ਸੰਗਮ ਦਾ ਜਲ ਹੀ ਹੈ ਜਾਂ ਸਿਰਫ਼ ਇੱਕ ਸਮਾਰਟ ਮਾਰਕੀਟਿੰਗ ਹੈ। ਲੋਕ ਆਪਣੇ ਤਰੀਕੇ ਨਾਲ ਪ੍ਰਤੀਕਿਰਿਆਵਾਂ ਦੇ ਰਹੇ ਹਨ। ਬਹੁਤ ਸਾਰੇ ਲੋਕ ਇਸਨੂੰ ਇੱਕ ਚੰਗੀ ਸਹੂਲਤ ਮੰਨ ਰਹੇ ਹਨ ਜਦੋਂ ਕਿ ਬਹੁਤ ਸਾਰੇ ਲੋਕ ਇਸਨੂੰ ਧਰਮ ਦੇ ਨਾਮ ‘ਤੇ ਕਾਰੋਬਾਰ ਕਹਿ ਰਹੇ ਹਨ। 

By nishuthapar1

Leave a Reply

Your email address will not be published. Required fields are marked *