ਦੀਨਾਨਗਰ- ਪੰਜਾਬ ਪੁਲਸ ਦੇ ਏਐਸਆਈ ਗੁਰਨਾਮ ਸਿੰਘ ਜੋ ਗੁਰਦਾਸਪੁਰ ਦੇ ਆਦੀਆ ਪੋਸਟ ‘ਤੇ ਸ਼ਹੀਦ ਹੋ ਗਏ ਸਨ, ਦਾ ਉਨ੍ਹਾਂ ਦੇ ਪਿੰਡ ਗਾਦੜੀਆ ਵਿੱਚ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸ਼ਹੀਦ ਦੇ ਪੁੱਤਰ ਵੱਲੋਂ ਉਨ੍ਹਾਂ ਨੂੰ ਮੁੱਖਾਗਨੀ ਦਿੱਤੀ ਗਈ। ਉਨ੍ਹਾਂ ਦੇ ਦੋ ਬੇਟੀਆਂ ਅਤੇ ਇਕ ਬੇਟਾ ਹੈ ।
ਇੱਕ ਬੇਟੀ ਦਾ ਅਜੇ ਪਿਛਲੇ ਕਰੀਬ ਇੱਕ ਮਹੀਨਾ ਪਹਿਲਾਂ ਵਿਆਹ ਕੀਤਾ ਸੀ ਅਤੇ ਦੋ ਆਸਟ੍ਰੇਲੀਆ ‘ਚ ਰਹੇ ਸੀ । ਅੰਤਿਮ ਸੰਸਕਾਰ ਸੀਨੀਅਰ ਪੁਲਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤਾ ਜਾ ਰਿਹਾ ਹੈ। ਪੁਲਸ ਦੀ ਇੱਕ ਟੁਕੜੀ ਨੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸਪੈਸ਼ਲ DGP ਨੇ ਕਿਹਾ ਕੇ ਸਾਰੀ ਪੁਲਸ ਫੋਰਸ ਇਨ੍ਹਾਂ ਸ਼ਹੀਦ ਪਰਿਵਾਰਾਂ ਦੇ ਨਾਲ ਹੈ ਅਤੇ ਜਲਦ ਹੀ ਮੁਲਜ਼ਮ ਵੀ ਸਾਡੀ ਪਕੜ ਵਿੱਚ ਹੋਣਗੇ।

ਇਸ ਦੌਰਾਨ ਏਡੀਜੀਪੀ ਨੇ ਉਸਨੂੰ ਭਰੋਸਾ ਦਿਵਾਇਆ ਕਿ ਉਸਨੂੰ ਕੁਝ ਵੀ ਮੰਗਣ ਦੀ ਲੋੜ ਨਹੀਂ ਹੈ ਕਿਉਂਕਿ ਉਹ ਸਾਡਾ ਪਰਿਵਾਰ ਹੈ। ਸਾਡੀ ਪੁਲਸ ਅਤੇ ਸਰਕਾਰ ਜਾਣਦੀ ਹੈ ਕਿ ਗੁਰਨਾਮ ਸਿੰਘ ਕਿਸ ਸਨਮਾਨ ਦੇ ਹੱਕਦਾਰ ਹੈ। ਇਸ ਮੌਕੇ ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ, ਏਡੀਜੀਪੀ ਏਐਸ ਰਾਏ, ਡੀਆਈਜੀ ਸੰਦੀਪ ਗੋਇਲ, ਐਸਐਸਪੀ ਗੁਰਦਾਸਪੁਰ ਮੌਜੂਦ ਸਨ।
