ਨੈਸ਼ਨਲ ਟਾਈਮਜ਼ ਬਿਊਰੋ :- ਚੰਡੀਗੜ੍ਹ ਦੇ ਮੱਖਣ ਮਾਜਰਾ ਵਿੱਚ ਸਥਿਤ ਇੱਕ ਵਰਕਸ਼ਾਪ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਹੜਕੰਪ ਮਚ ਗਿਆ। ਸੂਚਨਾ ਅਨੁਸਾਰ, ਪਹਿਲਾਂ ਅੱਗ ਨਾਲ ਲੱਗੇ ਇਕ ਕਬਾੜੀ ਦੀ ਦੁਕਾਨ ਵਿੱਚ ਲੱਗੀ ਸੀ ਜੋ ਫੈਲ ਕੇ ਵਰਕਸ਼ਾਪ ਵਿੱਚ ਪਹੁੰਚ ਗਈ।
ਵਰਕਸ਼ਾਪ ਵਿੱਚ ਖੜੀਆਂ ਲਗਭਗ ਦਸ ਤੋਂ ਵੱਧ ਲਗਜ਼ਰੀ ਕਾਰਾਂ ਜਿਵੇਂ ਕਿ ਮਰਸਡੀਜ਼ ਸਹਿਤ ਬੁਰਾਬਾਦ ਹੋ ਗਈਆਂ। ਮੌਕੇ ‘ਤੇ ਪੁੱਜ ਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।
