ਨੋਇਡਾ : ਸੀਮਾ ਹੈਦਰ, ਜੋ ਆਪਣੇ ਚਾਰ ਬੱਚਿਆਂ ਨਾਲ ਪਾਕਿਸਤਾਨ ਤੋਂ ਭਾਰਤ ਆਈ ਸੀ, ਨੇ ਇੱਕ ਵਾਰ ਫਿਰ ਆਪਣੇ ਗਰਭਵਤੀ ਹੋਣ ਦਾ ਐਲਾਨ ਕਰ ਦਿੱਤਾ ਹੈ। ਸੀਮਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਆਪਣੇ ਯੂਟਿਊਬ ਚੈਨਲ ‘ਤੇ ਅਪਲੋਡ ਕੀਤੇ ਇੱਕ ਵੀਡੀਓ ਵਿੱਚ ਸਾਂਝੀ ਕੀਤੀ। ਵੀਡੀਓ ਦੇ ਥੰਬਨੇਲ ਵਿੱਚ ਵੀ ਗਰਭ ਅਵਸਥਾ ਦੀ ਪੁਸ਼ਟੀ ਹੋਈ ਹੈ। ਗਰਭਵਤੀ ਹੋਣ ਦੀ ਬਣਾਈ ਵੀਡੀਓ ਵਿਚ ਸੀਮਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦਾ ਪਤੀ ਸਚਿਨ ਮੀਣਾ ਇਸ ਸਮੇਂ ਉਸਨੂੰ ਭਾਰੀ ਕੰਮ ਕਰਨ ਦੀ ਇਜਾਜ਼ਤ ਨਹੀਂ ਦੇ ਰਿਹਾ ਹੈ।
ਜਾਣੋ ਪਹਿਲਾਂ ਕਿੰਨੇ ਬੱਚੇ ਹਨ ਸੀਮਾ ਹੈਦਰ ਦੇ
ਰਿਪੋਰਟਾਂ ਅਨੁਸਾਰ ਸੀਮਾ ਦੇ ਇਸ ਸਮੇਂ ਪੰਜ ਬੱਚੇ ਹਨ। ਇਨ੍ਹਾਂ ਵਿੱਚੋਂ ਚਾਰ ਉਸਦੇ ਪਾਕਿਸਤਾਨੀ ਪਤੀ ਗੁਲਾਮ ਹੈਦਰ ਤੋਂ ਹਨ। ਜਦਕਿ ਸੀਮਾ ਸਚਿਨ ਦੀ ਇੱਕ ਧੀ ਨੂੰ ਵੀ ਜਨਮ ਦੇ ਚੁੱਕੀ ਹੈ। ਸੀਮਾ ਨੇ ਇਸ ਸਾਲ 18 ਮਾਰਚ ਨੂੰ ਆਪਣੀ ਧੀ, ਜਿਸਦਾ ਨਾਮ ਭਾਰਤੀ ਰੱਖਿਆ, ਨੂੰ ਜਨਮ ਦਿੱਤਾ ਸੀ। ਹਾਲਾਂਕਿ, ਸੀਮਾ ਆਪਣੇ ਆਪ ਨੂੰ ਕ੍ਰਿਸ਼ਨ ਭਗਤ ਦੱਸਦੀ ਹੈ ਅਤੇ ਪਿਆਰ ਨਾਲ ਆਪਣੀ ਧੀ ਨੂੰ ਮੀਰਾ ਬੁਲਾਉਂਦੀ ਹੈ।
ਵੀਡੀਓ ‘ਚ ਸੀਮਾ ਦੇ ਗਰਭਵਤੀ ਹੋਣ ਦੀ ਜਾਣਕਾਰੀ
ਸੀਮਾ ਨੇ ਹਾਲ ਹੀ ਵਿੱਚ ਇੱਕ ਵੀਡੀਓ ਵਿੱਚ ਆਪਣੀ ਗਰਭ ਅਵਸਥਾ ਦਾ ਸੰਕੇਤ ਦਿੱਤਾ ਹੈ। ਵੀਡੀਓ ਵਿੱਚ ਸੀਮਾ ਦੀ ਵੱਡੀ ਧੀ ਨੇ ਆਪਣੀ ਮਾਂ ਦੇ ਢਿੱਡ ਵੱਲ ਇਸ਼ਾਰਾ ਕੀਤਾ ਅਤੇ ਕਿਹਾ, “ਹੁਣ ਸਾਡੇ ਛੇ ਭੈਣ-ਭਰਾ ਹਨ।” ਸੀਮਾ ਹੱਸ ਪਈ ਅਤੇ ਉਸਨੂੰ ਚੁੱਪ ਕਰਵਾ ਦਿੱਤਾ। ਉਸਨੇ ਥੰਬਨੇਲ ‘ਤੇ ਜਾਣਕਾਰੀ ਲਿਖ ਕੇ ਗਰਭ ਅਵਸਥਾ ਦੀ ਪੁਸ਼ਟੀ ਕੀਤੀ। ਸੀਮਾ ਹੈਦਰ ਦੀ ਮੁਲਾਕਾਤ ਸਚਿਨ ਮੀਨਾ ਨਾਲ PUBG ਖੇਡਦੇ ਸਮੇਂ ਹੋਈ ਸੀ। ਇਸ ਤੋਂ ਬਾਅਦ ਉਹ ਆਪਣੇ ਚਾਰ ਬੱਚਿਆਂ ਨਾਲ ਪਾਕਿਸਤਾਨ ਤੋਂ ਨੇਪਾਲ ਰਾਹੀਂ ਭਾਰਤ ਗਈ।
ਦੱਸ ਦੇਈਏ ਕਿ ਸੀਮਾ ਮਈ ਸਾਲ 2023 ਤੋਂ ਸਚਿਨ ਦੇ ਘਰ ਰਹਿ ਰਹੀ ਹੈ ਅਤੇ ਹੁਣ ਆਪਣੇ ਆਪ ਨੂੰ ਉਸਦੀ ਪਤਨੀ ਦੱਸਦੀ ਹੈ। ਸੀਮਾ ਦੇ ਸਾਬਕਾ ਪਤੀ ਨੇ ਉਸ ਬਾਰੇ ਕਈ ਦਾਅਵੇ ਕੀਤੇ ਹਨ ਅਤੇ ਸੁਰੱਖਿਆ ਏਜੰਸੀਆਂ ਨੇ ਵਾਰ-ਵਾਰ ਉਸ ਤੋਂ ਪੁੱਛਗਿੱਛ ਕੀਤੀ ਹੈ। ਸੀਮਾ ਨੇ ਲਗਾਤਾਰ ਦਾਅਵਾ ਕੀਤਾ ਹੈ ਕਿ ਉਹ ਸਚਿਨ ਨੂੰ ਬਹੁਤ ਪਿਆਰ ਕਰਦੀ ਹੈ। ਉਸਨੇ ਭਾਰਤ ਦੀਆਂ ਕ੍ਰਿਕਟ ਜਿੱਤਾਂ ਤੋਂ ਲੈ ਕੇ ਰਾਮ ਮੰਦਰ ਦੇ ਨਿਰਮਾਣ ਤੱਕ ਹਰ ਚੀਜ਼ ‘ਤੇ ਖੁਸ਼ੀ ਪ੍ਰਗਟ ਕੀਤੀ ਹੈ।
