ਨੈਸ਼ਨਲ ਟਾਈਮਜ਼ ਬਿਊਰੋ :- ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵਿਰੋਧੀ ਧਿਰ ‘ਤੇ ਤਿੱਖਾ ਨਿਸ਼ਾਨਾ ਸਾਧ ਰਹੇ ਹਨ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ‘ਤੇ ਦੇਸ਼ ਅਤੇ ਸਨਾਤਨ ਨੂੰ ਬਦਨਾਮ ਕਰਨ ਲਈ ਤਿੱਖਾ ਹਮਲਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਤੁਸੀਂ ਲੋਕ ਭਾਰਤ ਅਤੇ ਸਨਾਤਨ ਨੂੰ ਕਿਉਂ ਬਦਨਾਮ ਕਰ ਰਹੇ ਹੋ? ਮੈਨੂੰ ਅਫ਼ਸੋਸ ਹੈ ਕਿ ਭਾਜਪਾ ਨਾਲ ਲੜਦੇ ਹੋਏ ਤੁਸੀਂ ਭਾਰਤ ਨਾਲ ਲੜਨਾ ਸ਼ੁਰੂ ਕਰ ਦਿੱਤਾ।
ਯੋਗੀ ਆਦਿੱਤਿਆਨਾਥ ਨੇ ਅੱਗੇ ਕਿਹਾ ਕਿ ‘ਦੇਸ਼ ਹੁਣ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਜੇਕਰ ਰਾਹੁਲ ਗਾਂਧੀ ਦੀ ਮੌਜੂਦਗੀ ਭਾਜਪਾ ਦੀ ਜਿੱਤ ਦੀ ਗਾਰੰਟੀ ਹੈ, ਤਾਂ ਉੱਤਰ ਪ੍ਰਦੇਸ਼ ਵਿੱਚ ਅਖਿਲੇਸ਼ ਯਾਦਵ ਦੀ ਮੌਜੂਦਗੀ ਭਾਜਪਾ ਦੀ ਜਿੱਤ ਦੀ ਪੱਕੀ ਗਾਰੰਟੀ ਹੈ।’ ਅਤੇ ਇਹ ਗਰੰਟੀ ਉਪ-ਚੋਣਾਂ ਦੁਆਰਾ ਦਿੱਤੀ ਗਈ ਹੈ, ਤੇ ਅੱਗਿਓਂ ਹਾਸੋਹੀਣੀ ਟਿਪੱਣੀ ਕਰਦੇ ਕਿਹਾ!
ਇਹ ਸਹੀ ਹੈ… ਪੱਪੂ ਅਤੇ ਟੱਪੂ ਵਿੱਚ ਬਹੁਤਾ ਫ਼ਰਕ ਨਹੀਂ ਹੈ। ਨਾਮ ਦਾ ਪ੍ਰਭਾਵ ਤਾਂ ਹੁੰਦਾ ਹੀ ਹੈ। ਚਾਚਾ ਜੀ ਨੇ ਇਸਦਾ ਨਾਮ ਇਸ ਤਰ੍ਹਾਂ ਨਹੀਂ ਰੱਖਿਆ।
ਲੋਕ ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਸਾਂਝਾ ਕਰਕੇ ਮਜ਼ੇ ਲੈ ਰਹੇ ਹਨ, ਜਿਸ ਵਿੱਚ ਅਖਿਲੇਸ਼ ਯਾਦਵ ਨੂੰ ਯੂਪੀ ਦਾ ਰਾਹੁਲ ਕਿਹਾ ਜਾ ਰਿਹਾ ਹੈ।