14
Nov
ਨਵੀਂ ਦਿੱਲੀ (ਗੁਰਪ੍ਰੀਤ ਸਿੰਘ) : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਸ਼ਨੀਵਾਰ ਨੂੰ ਹੈਦਰਾਬਾਦ ਵਿੱਚ ‘ਭਾਰਤ ਸਮਿਟ’ ਨੂੰ ਸੰਬੋਧਨ ਕਰਦਿਆਂ 2024 ਦੀਆਂ ਲੋਕ ਸਭਾ ਚੋਣਾਂ ਦੀ ਵੈਧਤਾ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਚੋਣ ਕਮਿਸ਼ਨ ’ਤੇ ਦੋਸ਼ ਲਗਾਇਆ ਕਿ ਕਮਿਸ਼ਨ ਨੇ ਵੋਟ ਪਾਉਣ ਵਾਲੇ 14 ਕਰੋੜ ਲੋਕਾਂ ਨੂੰ ਜਾਂ ਤਾਂ ਗੈਰ-ਮੌਜੂਦ ਵੋਟਰ ਜਾਂ ਗੈਰ-ਵੋਟਰ ਕਰਾਰ ਦਿੱਤਾ ਹੈ। ‘14 ਕਰੋੜ ਵੋਟਰਾਂ ਨੂੰ ਗੈਰ-ਕਾਨੂੰਨੀ ਦੱਸਿਆ ਤਾਂ ਚੋਣਾਂ ਜਾਇਜ਼ ਕਿਵੇਂ?’ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ’ਤੇ ਨਿਸ਼ਾਨਾ ਸਾਧਦਿਆਂ ਸਵਾਲ ਕੀਤਾ, “ਜੇ ਚੋਣ ਕਮਿਸ਼ਨ 14 ਕਰੋੜ ਵੋਟਰਾਂ ਨੂੰ ਗੈਰ-ਕਾਨੂੰਨੀ ਕਰਾਰ ਦੇ ਦਿੰਦਾ ਹੈ ਤਾਂ ਫਿਰ ਚੋਣਾਂ ਜਾਇਜ਼ ਕਿਵੇਂ ਹੋ ਸਕਦੀਆਂ ਹਨ?” ਲੋਕ ਸਭਾ ਵਿੱਚ ਵਿਰੋਧੀ…
