ਪੰਜਾਬ ‘ਚ ਇਸ ਦਿਨ ਹੋਵੇਗੀ ਸਰਕਾਰੀ ਛੁੱਟੀ, ਦੇਖੋ ਕਿਹੜੇ ਸਰਕਾਰੀ ਅਦਾਰੇ ਰਹਿਣਗੇ ਬੰਦ

ਨੈਸ਼ਨਲ ਟਾਈਮਜ਼ ਬਿਊਰੋ :- ਅਪ੍ਰੈਲ ਤੇ ਮਈ ਦੇ ਮਹੀਨੇ ਵਿੱਚ ਕਾਫੀ ਛੁੱਟੀਆਂ ਹੋਈਆਂ ਇਹ ਕਿਹਾ ਜਾ ਸਕਦਾ ਹੈ ਕਿ ਇਹ ਦੋਨੋ ਮਹੀਨੇ ਛੁੱਟੀਆਂ ਤੋਂ ਮੁਲਾਜ਼ਮਾਂ ਅਤੇ ਬੱਚਿਆਂ ਦੇ ਲਈ ਕਾਫੀ ਖਾਸ ਰਹੇ ਸਨ। ਇਨ੍ਹਾਂ ਦੋਵੇਂ ਮਹੀਨੇ ਬੈਕ-ਟੂ-ਬੈਕ ਕਈ ਛੁੱਟੀਆਂ ਆਈਆਂ ਸਨ।

ਉੱਥੇ ਹੀ ਜੂਨ ਦਾ ਮਹੀਨਾ ਸਕੂਲ ਪੜਦੇ ਬੱਚਿਆਂ ਦੇ ਲਈ ਖਾਸ ਰਿਹਾ ਕਿਉਂਕਿ ਉਨ੍ਹਾਂ ਨੂੰ ਗਰਮੀਆਂ ਦੀਆਂ ਛੁੱਟੀਆਂ ਮਿਲ ਗਈਆਂ। ਪਰ ਮੁਲਾਜ਼ਮਾਂ ਦੇ ਲਈ ਜੂਨ ਦਾ ਮਹੀਨਾ ਕੋਈ ਖਾਸ ਛੁੱਟੀਆਂ ਨਹੀਂ ਲੈ ਕੇ ਆਇਆ। ਇਸ ਹਫਤੇ ਸਿਰਫ ਇੱਕ ਛੁੱਟੀ ਆ ਰਹੀ ਹੈ। ਦੱਸ ਦੇਈਏ ਕਿ ਪੰਜਾਬ ਵਿੱਚ 7 ਜੂਨ ਸ਼ਨੀਵਾਰ ਨੂੰ ਸਰਕਾਰੀ ਛੁੱਟੀ ਰਹੇਗੀ।

ਜੀ ਹਾਂ 7 ਜੂਨ ਵਾਲੇ ਦਿਨ ਬਕਰੀਦ (ਈਦ-ਉਲ-ਅਜ਼ਹਾ) ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਮੌਕੇ ‘ਤੇ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਇਸ ਕਰਕੇ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਇਸ ਤੋਂ ਬਾਅਦ ਜੂਨ ਦੇ ਵਿੱਚ ਬਸ ਇੱਕ ਹੋਰ ਛੁੱਟੀ ਆਵੇਗੀ ਉਹ ਵੀ 11 ਜੂਨ ਦੀ। ਪੰਜਾਬ ਸਰਕਾਰ ਵੱਲੋਂ ਸ਼ੇਅਰ ਕੀਤੀਆਂ ਗਜ਼ਟਡ ਛੁੱਟੀਆਂ ਦੇ ਅਨੁਸਾਰ ਕਬੀਰ ਜੈਯੰਤੀ 11 ਜੂਨ ਦੀ ਦਿਨ ਬੁੱਧਵਾਰ ਦੀ ਛੁੱਟੀ ਹੋਏਗੀ।

By Gurpreet Singh

Leave a Reply

Your email address will not be published. Required fields are marked *