12
Aug
ਗੁਰਪ੍ਰੀਤ ਸਿੰਘ :- ਵਿਦਿਆਰਥੀਆਂ ਅਤੇ ਸਰਕਾਰੀ ਕਰਮਚਾਰੀਆਂ ਦੀਆਂ ਮੌਜਾਂ ਲੱਗਣ ਵਾਲੀਆਂ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਲਗਾਤਾਰ ਤਿੰਨ ਦਿਨਾਂ ਦੀਆਂ ਛੁੱਟੀਆਂ ਨਾਲ ਸਕੂਲੀ ਵਿਦਿਆਰਥੀ ਅਤੇ ਮੁਲਾਜ਼ਮਾਂ ਨੂੰ ਘੁੰਮਣ ਦਾ ਮੌਕਾ ਮਿਲੇਗਾ। ਜੀ ਹਾਂ, ਇਸ ਮਹੀਨੇ ਲੰਬੇ ਵੀਕਐਂਡ ਵੀ ਆ ਰਹੇ ਹਨ। ਪੰਜਾਬ ਵਿੱਚ ਵੀ ਇਸ ਮਹੀਨੇ ਬੱਚਿਆਂ ਦੀਆਂ ਮੌਜਾਂ ਰਹਿਣਗੀਆਂ। ਕਿਉਂਕਿ ਇਸ ਮਹੀਨੇ ਇਕੱਠੇ ਦੋ-ਤਿੰਨ ਦਿਨ ਛੁੱਟੀਆਂ ਆ ਰਹੀਆਂ ਹਨ। ਅਜਿਹੀ ਸਥਿਤੀ ਵਿੱਚ, ਜੋ ਲੋਕ ਕਿਤੇ ਜਾਣ ਬਾਰੇ ਸੋਚ ਰਹੇ ਹਨ, ਉਹ ਆਸਾਨੀ ਨਾਲ ਯੋਜਨਾ ਬਣਾ ਸਕਦੇ ਹਨ। ਪੰਜਾਬ ਵਿਚ 15 ਅਤੇ 16 ਨੂੰ ਛੁੱਟੀ ਰਹੇਗੀ। ਸ਼ਨੀਵਾਰ ਅਤੇ ਫਿਰ ਐਤਵਾਰ ਹੋਣ ਕਾਰਨ ਸਕੂਲ, ਕਾਲਜ ਅਤੇ ਸਰਕਾਰੀ ਦਫਤਰ ਬੰਦ ਰਹਿਣਗੇ।…
