ਸ਼ਨੀਵਾਰ ਨੂੰ ਲੱਗੇਗਾ ਲੰਬਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੇਗੀ ਬੰਦ

ਜਲੰਧਰ – ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸ਼ਨੀਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ‘ਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।  

ਬੰਗਾ ਵਿਚ ਜ਼ਰੂਰੀ ਮੁਰੰਮਤ ਦੇ ਚਲਦੇ ਬਿਜਲੀ ਰਹੇਗੀ ਬੰਦ
ਬੰਗਾ (ਰਾਕੇਸ਼ ਅਰੋੜਾ)- ਸਹਾਇਕ ਕਾਰਜਕਾਰੀ ਇੰਜੀਨੀਅਰ ਪਾਵਰ ਕਾਮ ਉੱਪ ਮੰਡਲ ਸ਼ਹਿਰੀ ਬੰਗਾ ਨੇ ਪ੍ਰੈੱਸ ਦੇ ਨਾਂ ‘ਤੇ ਇਕ ਪੱਤਰ ਜਾਰੀ ਕਰ ਦੱਸਿਆ ਕਿ 220 ਕੇ. ਵੀ. ਸਬ ਸਟੇਸ਼ਨ ਬੰਗਾ ਤੋਂ ਚਲਦੇ 11 ਕੇ. ਵੀ. ਵਿਖੇ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਕਰਕੇ 220 ਕੇ. ਵੀ. ਸਬ ਸਟੇਸ਼ਨ ਬੰਗਾ ਤੋਂ ਚਲਦੇ ਫੀਡਰ11 ਕੇ. ਵੀ. ਸ਼ਹਿਰੀ ਨੰਬਰ 3 ਵੀ ਬਿਜਲੀ ਸਪਲਾਈ 9 ਮਈ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਇਸ ਅਧੀਨ ਆਉਣ ਵਾਲੇ ਏਰੀਏ ਪਿੰਡ ਜੀਂਦੋਵਾਲ ਗੁਰੂ ਨਾਨਕ ਨਗਰ, ਨਵਾਂਸ਼ਹਿਰ ਰੋਡ, ਚਰਨ ਕੰਵਲ ਰੋਡ, ਰੇਲਵੇ ਰੋਡ ਮੁਕੰਦਪੁਰ ਰੋਡ ਪ੍ਰੀਤ ਨਗਰ ਐੱਮ. ਸੀ. ਕਾਲੋਨੀ ਨਿਊ ਗਾਂਧੀ ਨਗਰ ਬੰਗਾ ਜਗਦੰਬੇ ਰਾਈਸ ਮਿਲ, ਡੇਰਿਕ ਇੰਟਰਨੈਸ਼ਨਲ ਸਕੂਲ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਤਲਵਾੜਾ ਵਿਚ ਬਿਜਲੀ ਸਪਲਾਈ ਬੰਦ ਰਹੇਗੀ
ਤਲਵਾੜਾ (ਜੋਸ਼ੀ)-ਸਹਾਇਕ ਕਾਰਜਕਾਰੀ ਇੰਜੀਨੀਅਰ ਉਪਮੰਡਲ ਤਲਵਾੜਾ ਇੰਜੀਨੀਅਰ ਚੱਤਰ ਸਿੰਘ ਨੇ ਦੱਸਿਆ ਹੈ ਠੇਕੇਦਾਰ ਵੱਲੋਂ 9 ਮਈ ਨੂੰ ਲਾਈਨ ਦੀ ਜ਼ਰੂਰੀ ਮੈਂਟੀਨੈਂਸ ਕਰਨ ਲਈ 66 ਕੇ. ਵੀ. ਸਬ-ਸਟੇਸ਼ਨ ਅਮਰੋਹ ਤੋਂ ਚਲਦੇ ਫੀਡਰ 11 ਕੇ. ਵੀ. ਫੀਡਰ ਭੋਲ ਅਧੀਨ ਚਲਦੇ ਪਿੰਡਾਂ ਬਟਵਾੜਾ, ਪਲਾਹੜ, ਭੋਲ ਕਲੋਤਾ, ਮੰਗੂ ਮੈਰਾ, ਬਰਿੰਗਲੀ, ਢੁਲਾਲ, ਟੋਹਲੂ, ਭਟੇੜ, ਪੱਲੀ ਆਦਿ ਪਿੰਡਾਂ ਦੀ ਸਪਲਾਈ ਸ਼ਨੀਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਲਾਕੇ ਦੇ ਖ਼ਪਤਕਾਰਾਂ ਨੂੰ ਸਹਿਯੋਗ ਦੇਣ ਲਈ ਅਪੀਲ ਕੀਤੀ ਜਾਂਦੀ ਹੈ।

ਜੋਗਾ ਵਿਚ ਬਿਜਲੀ ਬੰਦ ਰਹੇਗੀ
ਜੋਗਾ (ਗੋਪਾਲ)-66ਕੇ. ਵੀ. ਗਰਿੱਡ ਮੱਤੀ ਤੋਂ ਚਲਦੀ ਸਪਲਾਈ 9 ਮਈ ਨੂੰ ਸਵੇਰੇ 8 ਵਜੇ ਤੋਂ ਦੁਪਿਹਰ 2 ਵਜੇ ਤੱਕ ਬਿਜਲੀ ਬੰਦ ਰਹੇਗੀ। ਉਨ੍ਹਾਂ ਦੱਸਿਆ ਜ਼ਰੂਰੀ ਮੁਰੰਮਤ ਕਾਰਨ 66 ਕੇ. ਵੀ. ਗਰਿੱਡ ਮੱਤੀ ਤੋਂ ਚਲਦੇ ਸਾਰੇ ਫੀਡਰਾਂ ਦੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਇੰਜੀਨੀਅਰ ਜਗਜੀਵਨ ਸਿੰਘ ਐੱਸ. ਡੀ. ਓ. ਜੋਗਾ ਅਤੇ ਇੰਜੀਨੀਅਰ ਮੱਖਣ ਲਾਲ ਜੇ. ਈ. ਵੱਲੋਂ ਦਿੱਤੀ ਗਈ।

ਨੂਰਪੁਰਬੇਦੀ ਵਿਚ ਬਿਜਲੀ ਸਪਲਾਈ ਬੰਦ ਰਹੇਗੀ
ਨੂਰਪੁਰਬੇਦੀ (ਅਵਿਨਾਸ ਸ਼ਰਮਾ)-66 ਕੇ. ਵੀ. ਸਬ ਸਟੇਸ਼ਨ ਨਲਹੋਟੀ ਤੋਂ ਚਲਦੇ 11ਕੇ. ਵੀ. ਨਲਹੋਟੀ ਕੰਡੀ ਮਿਕਸ ਫੀਡਰ ਦੀ ਸਪਲਾਈ ਜ਼ਰੂਰੀ ਮੁਰੰਮਤ ਕਰਨ ਲਈ 9 ਮਈ ਨੂੰ ਸਵੇਰੇ 9 ਤੋਂ ਲੈ ਕੇ 1 ਵਜੇ ਤੱਕ ਬੰਦ ਰਹੇਗੀ। ਪਰਮਿਟ ਦੌਰਾਨ ਰੈਂਸੜਾ, ਗੋਚਰ, ਨਲਹੋਟੀ, ਗਨੂਰਾ, ਰਾਮਪੁਰ ਠੋਡਾ ਅਤੇ ਰੋਡੂਆਨਾ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਨ੍ਹਾਂ ਪਿੰਡਾਂ ਦੇ ਖ਼ਪਤਕਾਰਾਂ ਨੂੰ ਅਪੀਲ ਹੈ ਇਕ ਆਪਣੇ ਜ਼ਰੂਰੀ ਕੰਮਾਂ ਲਈ ਬਿਜਲੀ ਸਪਲਾਈ ਦੇ ਬਦਲਵੇਂ ਪ੍ਰਬੰਧ ਕਰ ਲਏ ਜਾਣ ਜੀ। ਕੰਮ ਅਨੁਸਾਰ ਪਰਮਿਟ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ। ਇਹ ਜਾਣਕਾਰੀ ਦਿੰਦੇ ਹੋਏ ਸਹਾਇਕ ਕਾਰਜਕਾਰੀ ਇੰਜੀਨੀਅਰ, ਉੱਪ ਮੰਡਲ, ਨੂਰਪੁਰਬੇਦੀ ਵੱਲੋਂ ਖ਼ਪਤਕਾਰਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਗਈ।

ਮੋਗਾ ‘ਚ ਦੋ ਦਿਨ ਬਿਜਲੀ ਬੰਦ ਰਹੇਗੀ, ਲੱਗੇਗਾ ਪਾਵਰ ਕੱਟ
ਮੋਗਾ (ਬਿੰਦਾ)- 132 ਕੇ. ਵੀ. ਮੋਗਾ-1 ਤੋਂ ਚੱਲਦੇ 11 ਕੇ. ਵੀ. ਦੱਤ ਰੋਡ ਫੀਡਰ ਨੂੰ ਏ. ਪੀ. ਡੀ. ਆਰ. ਪੀ. ਸੈੱਲ ਵੱਲੋਂ ਵੰਡਣ (ਬਾਈਫਰਕੇਟ) ਦੇ ਕੰਮ ਕਾਰਨ 9 ਮਈ ਸ਼ਨੀਵਾਰ ਅਤੇ 10 ਮਈ ਐਤਵਾਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਐੱਸ. ਡੀ. ਓ. ਸੁਖਦੇਵ ਸਿੰਘ ਅਤੇ ਜੇ. ਈ. ਰਾਜਿੰਦਰ ਸਿੰਘ ਵਿਰਦੀ, ਉੱਤਰੀ ਮੋਗਾ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 11 ਕੇ. ਵੀ. ਐੱਫ਼. ਸੀ. ਆਈ. ਫੀਡਰ, 11 ਕੇ. ਵੀ. ਜ਼ੀਰਾ ਫੀਡਰ, 11 ਕੇ. ਵੀ. ਦੱਤ ਰੋਡ ਫੀਡਰ ਅਤੇ 11 ਕੇ. ਵੀ. ਸਾਹਿਬਜ਼ਾਦਾ ਅਜੀਤ ਸਿੰਘ ਨਗਰ ਫੀਡਰ ਦੀ ਬਿਜਲੀ ਸਪਲਾਈ ਸਵੇਰੇ 12 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।
ਇਸ ਕਾਰਨ ਜ਼ੀਰਾ ਰੋਡ, ਸੋਢੀ ਨਗਰ, ਜੀ.ਟੀ. ਰੋਡ ਵੀ-ਮਾਰਟ ਸਾਈਡ, ਜੀ.ਟੀ. ਰੋਡ, ਬਿੱਗ ਬੈਨ ਵਾਲੀ ਸਾਈਡ, ਚੱਕੀ ਵਾਲੀ ਗਲੀ, ਭਗਤ ਸਿੰਘ ਕਾਲੋਨੀ, ਬਸਤੀ ਗੋਬਿੰਦਗੜ੍ਹ, ਲਾਲ ਸਿੰਘ ਵਾਲੀ ਗਲੀ, ਟਾਂਗੇ ਵਾਲੀ ਗਲੀ, ਦੱਤ ਰੋਡ ਸਿਵਲ ਲਾਈਨ, ਜੇਲ੍ਹ ਇਲਾਕਾ, ਡੀ.ਸੀ. ਕੰਪਲੈਕਸ, ਜੇਲ੍ਹ ਵਾਲੀ ਗਲੀ, ਮੈਜਿਸਟਿਕ ਰੋਡ, ਜੰਡੂ ਵਾਲੀ ਗਲੀ, ਕਬਾੜ ਮਾਰਕੀਟ, ਐੱਫ਼. ਸੀ. ਆਈ. ਰੋਡ, ਕਿਚਲੂ ਸਕੂਲ, ਇੰਪਰੂਵਮੈਂਟ ਟਰੱਸਟ ਮਾਰਕੀਟ, ਕੋਰਟ ਕੰਪਲੈਕਸ, ਸੈਸ਼ਨ ਕੋਰਟ, ਅਜੀਤ ਨਗਰ, ਜੁਝਾਰ ਨਗਰ ਅਤੇ ਮਨਚੰਦਾ ਕਾਲੋਨੀ ਆਦਿ ਇਲਾਕੇ ਪ੍ਰਭਾਵਿਤ ਰਹਿਣਗੇ।

ਤਰਨਤਾਰਨ ਵਿਚ ਬਿਜਲੀ ਬੰਦ ਰਹੇਗੀ
ਤਰਨਤਾਰਨ (ਰਮਨ,ਆਹਲੂਵਾਲੀਆ)-66 ਕੇ. ਵੀ. ਸਬ ਸਟੇਸ਼ਨ ਫੋਕਲ ਪੁਆਇੰਟ ਤਰਨਤਾਰਨ ਤੋਂ ਚੱਲਦੇ 11 ਕੇ. ਵੀ. ਸਿਟੀ-2 ਅਤੇ ਸਿਟੀ-5 ਤਰਨਤਾਰਨ ਫੀਡਰ ਦੀ ਜ਼ਰੂਰੀ ਮੈਨਟੀਨੈਂਸ ਕਰਨ ਕਰਕੇ ਇਨ੍ਹਾਂ ਫੀਡਰਾਂ ਦੀ ਬਿਜਲੀ ਸਪਲਾਈ 9 ਮਈ ਸ਼ਨੀਵਾਰ ਨੂੰ ਸਮਾਂ ਸਵੇਰੇ 10 ਵਜੇ ਤੋਂ ਦੁਪਿਹਰ 2 ਵਜੇ ਤੱਕ ਬੰਦ ਰਹੇਗੀ। ਇਨ੍ਹਾਂ ਤੋਂ ਚੱਲਦੇ ਏਰੀਏ ਮੁਹੱਲਾ ਨਾਨਕਸਰ, ਜੰਡਿਆਲਾ ਰੋਡ, ਖਾਲਸਾਪੁਰ ਰੋਡ, ਅੱਡਾ ਬਾਜ਼ਾਰ, ਗਾਰਦ ਬਾਜ਼ਾਰ, ਮੁਹੱਲਾ ਰੋਡੂਪੁਰਾ, ਰੇਲਵੇ ਰੋਡ, ਗਲੀ ਸਟੇਸ਼ਨ ਵਾਲੀ ਰੇਲਵੇ ਰੋਡ, ਮੁਰਾਦਪੁਰਾ ਰੋਡ, ਸ੍ਰੀ ਗੁਰੂ ਅਮਰਦਾਸ ਕਾਲੋਨੀ ਗੋਇੰਦਵਾਲ ਰੋਡ, ਐੱਸ.ਡੀਐੱਮ ਕੋਰਟ, ਬਾਬਾ ਬਸਤਾ ਸਿੰਘ ਕਾਲੋਨੀ ਸਰਹਾਲੀ ਰੋਡ, ਸੱਚਖੰਡ ਰੋਡ, ਛੱਪੜ ਵਾਲੀ ਗਲੀ, ਬੁੱਘਾ ਰੋਡ, ਧੋੜਾ ਚੌਂਕੀ ਏਰੀਆ ਆਦਿ ਏਰੀਏ ਬੰਦ ਰਹਿਣਗੇ। ਇਹ ਸੂਚਨਾ ਇੰਜੀ. ਨਰਿੰਦਰ ਸਿੰਘ ਉੱਪ ਮੰਡਲ ਅਫ਼ਸਰ ਸ਼ਹਿਰੀ ਪਾਵਰਕਾਮ ਤਰਨਤਾਰਨ ਇੰਜੀ. ਗੁਰਭੇਜ ਸਿੰਘ ਢਿੱਲੋਂ ਜੇ. ਈ. ਅਤੇ ਇੰਜੀ. ਮਨਜੀਤ ਸਿੰਘ ਜੇ. ਈ. ਨੇ ਦਿੱਤੀ।

By Gurpreet Singh

Leave a Reply

Your email address will not be published. Required fields are marked *