ਏਸੀ ਬੱਸ ਦੀ ਟਰੱਕ ਨਾਲ ਟੱਕਰ, 40 ਤੋਂ ਵੱਧ ਯਾਤਰੀ ਸਨ ਸਵਾਰ

ਆਯੁਧਿਆ : ਇਕ ਟਰੱਕ ਤੇ ਏਸੀ ਬੱਸ ਵਿਚਕਾਰ ਭਿਆਨਕ ਟੱਕਰ ਹੋਣ ਦੀ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਅਯੁੱਧਿਆ-ਬਾਰਾਬੰਕੀ ਤੋਂ ਲਖਨਊ ਵੱਲ ਜਾ ਰਹੇ ਇਕ ਟਰੱਕ ਨੇ ਸੜਕ ਉੱਤੇ ਹੀ ਅਚਾਨਕ ਬ੍ਰੇਕ ਮਾਰ ਦਿੱਤੀ, ਜਿਸ ਕਾਰਨ ਪਿੱਛੋਂ ਆ ਰਹੀ ਤੇਜ ਰਫਤਾਰ ਏਸੀ ਬੱਸ ਟਰੱਕ ਵਿੱਚ ਆ ਵੱਜੀ। ਇਸ ਹਾਦਸੇ ਵਿੱਚ 24 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿੱਚੋਂ 9 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਡਰਾਈਵਰ ਅਤੇ ਕੰਡਕਟਰ ਤੋਂ ਇਲਾਵਾ, ਬੱਸ ਵਿੱਚ 41 ਲੋਕ ਸਵਾਰ ਸਨ।

ਪਟਰੰਗ ਅਤੇ ਮਵਾਈ ਦੀ ਪੁਲਸ ਨੇ ਸਾਰੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਸੀਐਚਸੀ ਰਾਮਸਨੇਹੀ ਘਾਟ ਭੇਜ ਦਿੱਤਾ, ਜਿੱਥੇ ਸਾਰਿਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਜ਼ਖਮੀਆਂ ਵਿੱਚੋਂ 9 ਗੰਭੀਰ ਸਨ, ਜਿਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ ਹੈ।

ਜਨਰਥ ਏਸੀ ਬੱਸ ਗੋਰਖਪੁਰ ਤੋਂ ਲਖਨਊ ਜਾਣ ਲਈ ਲਗਭਗ 50 ਯਾਤਰੀਆਂ ਨਾਲ ਰਵਾਨਾ ਹੋਈ ਸੀ। ਕੁਝ ਯਾਤਰੀ ਅਯੁੱਧਿਆ ਵਿੱਚ ਉਤਰ ਗਏ ਸਨ। ਬੱਸ ਵਿੱਚ ਬੈਠੇ ਜ਼ਿਆਦਾਤਰ ਲੋਕ ਡੂੰਘੀ ਨੀਂਦ ਵਿੱਚ ਸਨ। ਜਦੋਂ ਬੱਸ ਗੰਗਰੇਲਾ ਪਿੰਡ ਦੇ ਨੇੜੇ ਪਹੁੰਚੀ ਤਾਂ ਅੱਗੇ ਜਾ ਰਹੇ ਟਰੱਕ ਨੇ ਅਚਾਨਕ ਬ੍ਰੇਕ ਲਗਾਈ। ਬੱਸ ਡਰਾਈਵਰ ਨੇ ਉਸਨੂੰ ਓਵਰਟੇਕ ਕਰਨਾ ਚਾਹਿਆ, ਪਰ ਅਚਾਨਕ ਬ੍ਰੇਕ ਲਗਾਉਣ ਕਾਰਨ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਉਸ ਨਾਲ ਟਕਰਾ ਗਈ।

ਤੇਜ਼ ਰਫ਼ਤਾਰ ਕਾਰਨ ਬੱਸ ਦਾ ਇੱਕ ਹਿੱਸਾ ਨੁਕਸਾਨੀਆ ਗਿਆ ਅਤੇ ਬੱਸ ਟਰੱਕ ਵਿੱਚ ਫਸ ਗਈ। ਅਚਾਨਕ ਹੋਈ ਘਟਨਾ ਕਾਰਨ ਬੱਸ ਦੀ ਪਿਛਲੀ ਸੀਟ ਉੱਖੜ ਕੇ ਸਾਹਮਣੇ ਬੈਠੇ ਯਾਤਰੀਆਂ ‘ਤੇ ਡਿੱਗ ਪਈ। ਬੱਸ ਡਰਾਈਵਰ ਅਜੀਤ ਸ਼ੁਕਲਾ ਦੀ ਲੱਤ ਅਤੇ ਸਰੀਰ ਬੱਸ ਵਿੱਚ ਫਸ ਗਏ। ਬੱਸ ਵਿੱਚ ਬੈਠੇ ਸਾਰੇ ਲੋਕ ਜ਼ਖਮੀ ਹੋ ਗਏ।

By Rajeev Sharma

Leave a Reply

Your email address will not be published. Required fields are marked *