Truck

ਚੜ੍ਹਦੀ ਸਵੇਰ ਰੂਹ ਕੰਬਾਊ ਹਾਦਸਾ: 8 ਲੋਕਾਂ ਦੀ ਦਰਦਨਾਕ ਮੌਤ, ਵਾਹਨਾਂ ਦੇ ਉੱਡੇ ਪਰਖੱਚੇ

ਚੜ੍ਹਦੀ ਸਵੇਰ ਰੂਹ ਕੰਬਾਊ ਹਾਦਸਾ: 8 ਲੋਕਾਂ ਦੀ ਦਰਦਨਾਕ ਮੌਤ, ਵਾਹਨਾਂ ਦੇ ਉੱਡੇ ਪਰਖੱਚੇ

ਪਟਨਾ : ਬਿਹਾਰ ਦੀ ਰਾਜਧਾਨੀ ਪਟਨਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਆਈ ਹੈ। ਜਿਥੇ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਆਟੋ ਅਤੇ ਟਰੱਕ ਵਿਚਕਾਰ ਹੋਈ ਭਿਆਨਕ ਟੱਕਰ ਕਾਰਨ ਅੱਠ ਲੋਕਾਂ ਦੀ ਦਰਦਨਾਕ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿਚ ਪੰਜ ਲੋਕ ਜ਼ਖ਼ਮੀ ਵੀ ਹੋਏ ਹਨ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।  ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਆਟੋ ਅਤੇ ਟਰੱਕ ਦੀ ਟੱਕਰ ਇੰਨੀ ਜ਼ਬਰਦਸਤ ਹੋਈ ਸੀ ਕਿ ਆਟੋ ਦੇ ਪਰਖੱਚੇ ਉੱਡ ਗਏ। ਇਸ ਹਾਦਸੇ ਵਿਚ ਟਰੱਕ ਨੂੰ ਵੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਇਸ…
Read More
ਰੂਹ ਕੰਬਾਊ ਹਾਦਸਾ: ਵੈਨ ਤੇ ਟਰੱਕ ਦੀ ਭਿਆਨਕ ਟੱਕਰ, 4 ਮਜ਼ਦੂਰਾਂ ਦੀ ਮੌਤ, ਪੈ ਗਿਆ ਚੀਕ-ਚਿਹਾੜਾ

ਰੂਹ ਕੰਬਾਊ ਹਾਦਸਾ: ਵੈਨ ਤੇ ਟਰੱਕ ਦੀ ਭਿਆਨਕ ਟੱਕਰ, 4 ਮਜ਼ਦੂਰਾਂ ਦੀ ਮੌਤ, ਪੈ ਗਿਆ ਚੀਕ-ਚਿਹਾੜਾ

ਕੋਟਾ : ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਰਾਸ਼ਟਰੀ ਰਾਜਮਾਰਗ-27 'ਤੇ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ, ਜਦੋਂ ਇੱਕ ਵੈਨ ਇੱਕ ਅਣਪਛਾਤੇ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਇੱਕ ਜੋੜੇ ਸਮੇਤ ਚਾਰ ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇੱਕ ਨਾਬਾਲਗ ਸਮੇਤ ਪੰਜ ਹੋਰ ਲੋਕ ਗੰਭੀਰ ਜ਼ਖਮੀ ਹੋ ਗਏ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ।  ਇਸ ਹਾਦਸੇ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਡਾਬੀ ਦੇ ਐੱਸਐੱਚਓ ਹੇਮਰਾਜ ਸ਼ਰਮਾ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਸਵੇਰੇ 4:30 ਵਜੇ ਦੇ ਕਰੀਬ ਡਾਬੀ ਥਾਣਾ ਖੇਤਰ ਦੇ ਸੁਤਾਡਾ ਪਿੰਡ ਨੇੜੇ ਵਾਪਰੀ, ਜਦੋਂ ਰਾਜਸਥਾਨ ਦੇ ਬਾਰਨ…
Read More

ਕਾਰ ‘ਤੇ ਜਾ ਡਿੱਗਿਆ ਤੂੜੀ ਨਾਲ ਭਰਿਆ ਟਰੱਕ! ਮਸਾਂ ਬਚੀ ਚਾਰ ਜਣਿਆਂ ਦੀ ਜਾਨ

ਦੀਨਾਨਗਰ- ਦੀਨਾਨਗਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਪਿੰਡ ਝੰਡੇ ਚੱਕ ਨੇੜੇ ਅੱਜ ਅਚਾਨਕ ਇੱਕ ਤੂੜੀ ਨਾਲ ਲੱਦਿਆ ਹੋਇਆ ਟਰੱਕ ਕਾਰ ਨੂੰ ਬਚਾਉਂਦੇ ਸਮੇਂ ਪਲਟ ਗਿਆ, ਜਿਸ ਕਾਰਨ ਕਾਰ ਟਰੱਕ ਦੇ ਹੇਠ ਆ ਗਈ। ਇਸ ਦੌਰਾਨ ਕਾਰ ਪੂਰੀ ਤਰ੍ਹਾਂ ਨਾਲ ਟੂੜੀ ਹੇਠਾਂ ਨੱਪੀ ਗਈ ਤੇ ਸਖਤ ਮੁਸ਼ੱਕਤ ਮਗਰੋਂ ਕਾਰ ਸਵਾਰਾਂ ਨੂੰ ਬਾਹਰ ਕੱਢਿਆ ਗਿਆ। ਇਸ ਮੌਕੇ ਇੱਕ ਔਰਤ ਸਮੇਤ ਦੋ ਵਿਅਕਤੀ ਜ਼ਖਮੀ ਹੋ ਗਏ ਜਦੋਂ ਕਿ ਕਾਰ ਸਵਾਰ ਦੇ ਚਾਚੇ ਦਾ ਬਚਾ ਰਿਹਾ। ਜ਼ਖਮੀਆਂ ਨੂੰ ਇਲਾਜ ਲਈ ਗੁਰਦਾਸਪੁਰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਾਦੀਆਂ ਵਿੱਚ ਰਹਿਣ ਵਾਲੇ ਇੱਕ ਅਧਿਆਪਕ ਧਰਮਪਾਲ ਸ਼ਰਮਾ ਨੇ ਦੱਸਿਆ ਕਿ ਉਹ…
Read More
ਏਸੀ ਬੱਸ ਦੀ ਟਰੱਕ ਨਾਲ ਟੱਕਰ, 40 ਤੋਂ ਵੱਧ ਯਾਤਰੀ ਸਨ ਸਵਾਰ

ਏਸੀ ਬੱਸ ਦੀ ਟਰੱਕ ਨਾਲ ਟੱਕਰ, 40 ਤੋਂ ਵੱਧ ਯਾਤਰੀ ਸਨ ਸਵਾਰ

ਆਯੁਧਿਆ : ਇਕ ਟਰੱਕ ਤੇ ਏਸੀ ਬੱਸ ਵਿਚਕਾਰ ਭਿਆਨਕ ਟੱਕਰ ਹੋਣ ਦੀ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਅਯੁੱਧਿਆ-ਬਾਰਾਬੰਕੀ ਤੋਂ ਲਖਨਊ ਵੱਲ ਜਾ ਰਹੇ ਇਕ ਟਰੱਕ ਨੇ ਸੜਕ ਉੱਤੇ ਹੀ ਅਚਾਨਕ ਬ੍ਰੇਕ ਮਾਰ ਦਿੱਤੀ, ਜਿਸ ਕਾਰਨ ਪਿੱਛੋਂ ਆ ਰਹੀ ਤੇਜ ਰਫਤਾਰ ਏਸੀ ਬੱਸ ਟਰੱਕ ਵਿੱਚ ਆ ਵੱਜੀ। ਇਸ ਹਾਦਸੇ ਵਿੱਚ 24 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿੱਚੋਂ 9 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਡਰਾਈਵਰ ਅਤੇ ਕੰਡਕਟਰ ਤੋਂ ਇਲਾਵਾ, ਬੱਸ ਵਿੱਚ 41 ਲੋਕ ਸਵਾਰ ਸਨ। ਪਟਰੰਗ ਅਤੇ ਮਵਾਈ ਦੀ ਪੁਲਸ ਨੇ ਸਾਰੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਸੀਐਚਸੀ ਰਾਮਸਨੇਹੀ ਘਾਟ ਭੇਜ ਦਿੱਤਾ, ਜਿੱਥੇ ਸਾਰਿਆਂ ਨੂੰ ਮੁੱਢਲੀ ਸਹਾਇਤਾ ਦਿੱਤੀ…
Read More
ਅਮਰੀਕਾ ਖਿੱਚ ਕੇ ਲੈ ਗਈ ਮੌਤ, ਟਰੱਕ ”ਚ ਜ਼ਿੰਦਾ ਸੜਿਆ 22 ਸਾਲ ਦਾ ਨੌਜਵਾਨ

ਅਮਰੀਕਾ ਖਿੱਚ ਕੇ ਲੈ ਗਈ ਮੌਤ, ਟਰੱਕ ”ਚ ਜ਼ਿੰਦਾ ਸੜਿਆ 22 ਸਾਲ ਦਾ ਨੌਜਵਾਨ

ਨੈਸ਼ਨਲ ਟਾਈਮਜ਼ ਬਿਊਰੋ :- ਹਰਿਆਣਾ ਦੇ ਕਰਨਾਲ ਦੇ ਪਿੰਡ ਸੌਂਕੜਾ ਦੇ ਰਹਿਣ ਵਾਲੇ 22 ਸਾਲਾ ਸੁਖਬੀਰ ਸਿੰਘ ਦੀ ਅਮਰੀਕਾ ਵਿਚ ਸੜਕ ਹਾਦਸੇ 'ਚ ਮੌਤ ਹੋ ਗਈ। ਇਹ ਹਾਦਸਾ ਟਰੱਕ ਚਲਾਉਂਦੇ ਸਮੇਂ ਵਾਪਰਿਆ। ਦਰਅਸਲ ਸੁਖਬੀਰ ਦਾ ਟਰੱਕ ਅਚਾਨਕ ਡਿਵਾਈਡਰ ਨਾਲ ਟਕਰਾ ਗਿਆ ਅਤੇ ਜਿਸ ਕਾਰਨ ਅੱਗ ਲੱਗ ਗਈ। ਸੁਖਬੀਰ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਅੱਗ 'ਚ ਉਹ ਜ਼ਿੰਦਾ ਸੜ ਗਿਆ। ਘਟਨਾ ਦੀ ਸੂਚਨਾ ਮਿਲਣ ਮਗਰੋਂ ਪਰਿਵਾਰ ਵਿਚ ਮਾਤਮ ਦਾ ਮਾਹੌਲ ਹੈ।  ਇਸ ਦੁਖਦ ਘਟਨਾ ਦੀ ਖ਼ਬਰ ਮਿਲਦਿਆਂ ਦੀ ਸੁਖਬੀਰ ਦੀ ਇੰਗਲੈਂਡ ਤੋਂ ਆਈ ਭੈਣ ਦੀ ਹਾਲਤ ਬੇਹੱਦ ਵਿਗੜ ਗਈ ਹੈ। ਸੁਖਬੀਰ ਦੇ ਤਾਇਆ ਰਾਜਿੰਦਰ ਸਿੰਘ ਨੇ ਦੱਸਿਆ ਕਿ ਸੁਖਬੀਰ…
Read More

ਬੱਚਿਆਂ ਨਾਲ ਭਰੀ ਸਕੂਲ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ, ਮਚੀ ਹਾਹਾਕਾਰ

ਮਿਲਾਨ/ਇਟਲੀ - ਇਟਲੀ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਮਿਲਾਨ ਤੋਂ ਵੀਨਸ ਨੂੰ ਜਾਣ ਵਾਲੇ ਹਾਈਵੇ A4 'ਤੇ ਬੱਚਿਆਂ ਨਾਲ ਭਰੀ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਟੱਕਰ ਤੋਂ ਬਾਅਦ ਹਰ ਪਾਸੇ ਹਾਹਾਕਾਰ ਮੱਚ ਗਈ। ਮੀਡੀਆ ਰਿਪੋਰਟਾਂ ਮੁਤਾਬਕ ਸਵੇਰੇ 10 ਵਜੇ ਦੇ ਕਰੀਬ ਮਿਲਾਨ ਦੇ ਨੇੜਲੇ ਇਲਾਕੇ ਕੋਰਮਾਨੋ ਹਾਈਵੇ A4 'ਤੇ ਪਿਕਨਿਕ ਲਈ ਬੱਚਿਆਂ ਨੂੰ ਲੈਕੇ ਜਾ ਰਹੀ ਬੱਸ ਦੀ ਟਰੱਕ ਨਾਲ ਟਕੱਰ ਹੋ ਗਈ, ਜਿਸ ਵਿਚ 44 ਦੇ ਕਰੀਬ ਬੱਚੇ ਤੇ ਅਧਿਆਪਕ ਮੌਜੂਦ ਸਨ। ਇਸ ਹਾਦਸੇ ਵਿਚ ਬੱਸ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਦ ਕਿ ਦੋ ਵਿਦਿਆਰਥੀਆਂ ਦੇ ਵੀ…
Read More

ਪੰਜਾਬ ‘ਚ ਟਰੱਕ ਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ, ਦੋ ਵਿਦਿਆਰਥੀਆਂ ਦੀ ਮੌਤ

ਕਪੂਰਥਲਾ - ਕਪੂਰਥਲਾ ਦੀ ਗੋਇੰਦਵਾਲ ਸਾਹਿਬ ਰੋਡ 'ਤੇ ਪਿੰਡ ਨਵਾਂ ਪਿੰਡ ਗੇਟਵਾਲਾ ਨੇੜੇ ਇਕ ਟਰੱਕ ਅਤੇ ਮੋਟਰਸਾਈਕਲ ਵਿਚਕਾਰ ਭਿਆਨਕ ਟੱਕਰ ਹੋਣ ਕਾਰਨ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਵਿਦਿਆਰਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਦੀ ਪੁਸ਼ਟੀ ਕਰਦੇ ਮੌਕੇ 'ਤੇ ਪਹੁੰਚੇ ਥਾਣੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਵਾਂ ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਮ੍ਰਿਤਕਾਂ ਦੀ…
Read More

ਪੰਜਾਬ ‘ਚ ਵਾਪਰੇ ਭਿਆਨਕ ਹਾਦਸੇ ਨੇ ਉਜਾੜ’ਤੀ ਔਰਤ ਦੀ ਦੁਨੀਆ, ਅੱਖਾਂ ਸਾਹਮਣੇ ਪਤੀ ਨੇ ਤੋੜਿਆ ਦਮ

ਟਾਂਡਾ ਉੜਮੁੜ - ਪੰਜਾਬ 'ਚ ਅੱਜ ਇਕ ਦਰਦਨਾਕ ਹਾਦਸਾ ਵਾਪਰ ਜਾਣ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਰੜ੍ਹਾ ਵਿਖੇ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਇਸ ਟੱਕਰ 'ਚ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ।  ਜਾਣਕਾਰੀ ਅਨੁਸਾਰ ਇਹ ਦੋਵੇਂ ਅੱਜ ਸ਼ਾਮ ਮੋਟਰਸਾਈਕਲ 'ਤੇ ਜਾ ਰਹੇ ਸਨ ਕਿ ਟਾਂਡਾ ਦੇ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਪਿੰਡ ਰੜ੍ਹਾ ਕੋਲ ਇਨ੍ਹਾਂ ਦਾ ਮੋਟਰਸਾਈਕਲ ਇਕ ਟਰੱਕ ਦੀ ਲਪੇਟ 'ਚ ਆ ਗਿਆ, ਜਿਸ ਕਾਰਨ ਮੋਟਰਸਾਈਕਲ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਔਰਤ ਗੰਭੀਰ ਜ਼ਖਮੀ ਹੋ…
Read More

ਪੰਜਾਬ ‘ਚ ਵੱਡਾ ਹਾਦਸਾ! ਪੁਲ਼ ਤੋਂ ਹੇਠਾਂ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 6 ਲੋਕਾਂ ਦੀ ਮੌਤ, ਵੇਖੋ ਖ਼ੌਫ਼ਨਾਕ ਮੰਜ਼ਰ

ਫਰੀਦਕੋਟ : ਪੰਜਾਬ 'ਚ ਅੱਜ ਤੜਕਸਾਰ ਹੀ ਭਿਆਨਕ ਹਾਦਸਾ ਵਾਪਰ ਗਿਆ। ਸਵਾਰੀਆਂ ਨਾਲ ਭਰੀ ਬੱਸ ਅਤੇ ਟਰੱਕ ਦੀ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਇਸ ਨਾਲ ਟਰੱਕ ਇਕ ਪਾਸੇ ਨੂੰ ਪਲਟ ਗਿਆ ਤੇ ਬੱਸ ਸਿੱਧਾ ਨਾਲੇ ਵਿਚ ਜਾ ਡਿੱਗੀ। ਇਸ ਹਾਦਸੇ ਵਿਚ 6 ਲੋਕਾਂ ਦੀ ਮੌਤ ਦੀ ਖ਼ਬਰ ਹੈ। ਫ਼ਿਲਹਾਲ ਮੌਕੇ 'ਤੇ ਸਵਾਰੀਆਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।  ਇਹ ਹਾਦਸਾ ਫਰੀਦਕੋਟ ਦੇ ਕੋਟਕਪੂਰਾ ਰੋਡ 'ਤੇ ਵਾਪਰਿਆ। ਇੱਥੇ ਸ਼ਾਹੀ ਹਵੇਲੀ ਨੇੜੇ ਸੇਮ ਨਾਲੇ ਦੇ ਪੁਲ਼ 'ਤੇ ਟਰੱਕ ਅਤੇ ਬੱਸ ਦੀ ਭਿਆਨਕ ਟੱਕਰ ਹੋ ਗਈ। ਇਸ ਮਗਰੋਂ ਟਰੱਕ ਇਕ ਪਾਸੇ ਨੂੰ ਪਲਟ ਗਿਆ ਤੇ ਬੱਸ ਸੇਮ ਨਾਲੇ ਦੇ…
Read More