ਭਾਰਤ ਦੇ ਇਸ ਖਿਡਾਰੀ ਨੇ ਮੈਦਾਨ ਛੱਡ ਸਿਆਸਤ ‘ਚ ਰੱਖਿਆ ਪੈਰ, ਭਾਜਪਾ ‘ਚ ਹੋਇਆ ਸ਼ਾਮਲ

ਗੁਰਪ੍ਰੀਤ ਸਿੰਘ :- ਪੱਛਮੀ ਬੰਗਾਲ ਚੋਣਾਂ ਤੋਂ ਪਹਿਲਾਂ ਭਾਰਤੀ ਟੈਨਿਸ ਦੇ ਦਿੱਗਜ ਖਿਡਾਰੀ ਲਿਏਂਡਰ ਪੇਸ ਮੰਗਲਵਾਰ ਨੂੰ ਉੱਥੇ ਭਾਜਪਾ ‘ਚ ਸ਼ਾਮਲ ਹੋ ਗਏ। ਪਾਰਟੀ ਅਹੁਦਾ ਅਧਿਕਾਰੀਆਂ ਏ ਇਹ ਜਾਣਕਾਰੀ ਦਿੱਤੀ। ਉਹ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਮੌਜੂਦਗੀ ‘ਚ ਪਾਰਟੀ ‘ਚ ਸ਼ਾਮਲ ਹੋਏ, ਜਿਨ੍ਹਾਂ ‘ਚ ਕੇਂਦਰੀ ਮੰਤਰੀ ਕਿਰਨ ਰਿਜਿਜੂ ਵੀ ਸ਼ਾਮਲ ਸਨ। 

ਇਸ ਟੈਨਿਸ ਸਟਾਰ ਨੇ ਹਾਲ ਹੀ ‘ਚ ਕੋਲਕਾਤਾ ‘ਚ ਭਾਜਪਾ ਪ੍ਰਧਾਨ ਨਿਤਿਨ ਨਬੀਨ ਨਾਲ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪਾਰਟੀ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਸਨ। ਪੇਸ 2021 ‘ਚ ਤ੍ਰਿਣਮੂਲ ਕਾਂਗਰਸ ‘ਚ ਸ਼ਾਮਲ ਹੋਏ ਸਨ ਅਤੇ 2022 ‘ਚ ਗੋਆ ਚੋਣਾਂ ਦੌਰਾਨ ਉਨ੍ਹਾਂ ਨੇ ਪਾਰਟੀ ਲਈ ਪ੍ਰਚਾਰ ਕੀਤਾ ਸੀ। ਉਨ੍ਹਾਂ ਨੇ ਚੋਣ ਨਹੀਂ ਲੜੀ ਸੀ।

By Gurpreet Singh

Leave a Reply

Your email address will not be published. Required fields are marked *