ਨੈਸ਼ਨਲ ਟਾਈਮਜ਼ ਬਿਊਰੋ :- ਮੋਹਾਲੀ ਪੁਲਿਸ ਨੇ ਢਕੋਲੀ ਏਰੀਏ ਵਿੱਚ 11 ਜੁਲਾਈ ਨੂੰ ਵਾਪਰੀ ਸੁਨਿਆਰੇ ਦੀ ਲੁੱਟ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਚਾਰ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਵਾਰਦਾਤ ਉਸ ਵੇਲੇ ਵਾਪਰੀ ਸੀ ਜਦੋਂ ਦੋ ਬਦਮਾਸ਼ਾਂ ਨੇ ਇੱਕ ਸੁਨਿਆਰੇ ਨੂੰ ਬੰਧਕ ਬਣਾ ਕੇ ਗਨ ਪੁਆਇੰਟ ’ਤੇ ਲੱਖਾਂ ਰੁਪਏ ਦਾ ਸੋਨਾ-ਚਾਂਦੀ ਲੁੱਟ ਲਿਆ ਸੀ।
ਪੁਲਿਸ ਨੇ ਲਗਾਤਾਰ ਤਫ਼ਤੀਸ਼ ਕਰਦੇ ਹੋਏ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਵਿੱਚੋਂ ਇੱਕ ਦਿੱਲੀ ਪੁਲਿਸ ਦਾ ਜਵਾਨ ਵੀ ਹੈ, ਜੋ ਇਸ ਸਮੇਂ ਸਸਪੈਂਡ ਕੀਤਾ ਗਿਆ ਸੀ। ਪੁਲਿਸ ਦੇ ਅਨੁਸਾਰ, ਇਨ੍ਹਾਂ ਦੇ ਕੋਲੋਂ 8 ਲੱਖ ਰੁਪਏ ਨਕਦ, 120 ਗ੍ਰਾਮ ਸੋਨਾ ਅਤੇ ਅੱਧਾ ਕਿਲੋ ਚਾਂਦੀ ਵੀ ਬਰਾਮਦ ਕੀਤੀ ਗਈ ਹੈ।
