ਗਰਮੀ ਤੋਂ ਬਚਣ ਲਈ ਪਹਾੜਾਂ ਨੂੰ ਜਾਂਦੇ ਨਦੀ ‘ਚ ਜਾ ਡਿੱਗੀ ਚੰਡੀਗੜ੍ਹੀਆਂ ਦੀ ਕਾਰ, ਪੈ ਗਿਆ ਚੀਕ-ਚਿਹਾੜਾ

ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਨ ਦੀ ਖਬਰ ਹੈ। ਇਥੇ ਇੱਕ ਤੇਜ਼ ਰਫ਼ਤਾਰ ਕਾਰ ਜਨਖੜ-ਸੁਮਦੋ ਨੇੜੇ ਬੇਕਾਬੂ ਹੋ ਕੇ ਸਪਿਤੀ ਨਦੀ ਵਿੱਚ ਡਿੱਗ ਗਈ। ਖੁਸ਼ਕਿਸਮਤੀ ਨਾਲ ਕਾਰ ਵਿੱਚ ਸਵਾਰ ਚੰਡੀਗੜ੍ਹ ਦੇ 5 ਲੋਕਾਂ (ਜਿਨ੍ਹਾਂ ‘ਚ ਬੱਚੇ ਵੀ ਸ਼ਾਮਲ ਸਨ) ਦੀ ਜਾਨ ਬਚ ਗਈ।\

ਇਹ ਘਟਨਾ ਲਾਹੌਲ ਸਪਿਤੀ ਦੇ ਜਨਖੜ ਸਮਦੋ ਨੇੜੇ ਵਾਪਰੀ, ਜਿੱਥੇ ਕਾਰ ਸੜਕ ਕਿਨਾਰੇ ਤੋਂ ਫਿਸਲ ਗਈ ਅਤੇ ਸਿੱਧੀ ਨਦੀ ਵਿੱਚ ਡਿੱਗ ਗਈ। ਜਾਣਕਾਰੀ ਅਨੁਸਾਰ, ਚੰਡੀਗੜ੍ਹ ਦਾ ਇੱਕ ਪਰਿਵਾਰ ਗਰਮੀ ਦੀਆਂ ਛੁੱਟੀਆਂ ਮਨਾਉਣ ਲਈ ਕਾਰ ਵਿੱਚ ਸਵਾਰ ਹੋ ਕੇ ਪਾਹਾੜਾਂ ‘ਤੇ ਘੁੰਮਣ ਜਾ ਰਿਹਾ ਸੀ। ਕਾਰ ਵਿੱਚ ਬੱਚਿਆਂ ਸਮੇਤ ਕੁੱਲ 5 ਮੈਂਬਰ ਸਨ, ਜੋ ਇਸ ਹਾਦਸੇ ਦਾ ਸ਼ਿਕਾਰ ਹੋ ਗਏ।

ਜਿਵੇਂ ਹੀ ਸਥਾਨਕ ਲੋਕਾਂ ਅਤੇ ਬੀਆਰਓ ਅਤੇ ਈਕੋ ਟੂਰਿਜ਼ਮ ਸੋਸਾਇਟੀ ਦੇ ਕਰਮਚਾਰੀਆਂ ਨੂੰ ਇਸ ਘਟਨਾ ਦਾ ਪਤਾ ਲੱਗਾ ਉਹ ਤੁਰੰਤ ਬਚਾਅ ਕੰਮ ਲਈ ਮੌਕੇ ‘ਤੇ ਬਹੁਚ ਗਏ। ਈਕੋ ਟੂਰਿਜ਼ਮ ਸੋਸਾਇਟੀ ਦੇ ਪ੍ਰਧਾਨ ਕਲਜੰਗ ਨੇ ਦੱਸਿਆ ਕਿ ਸਥਾਨਕ ਲੋਕਾਂ ਅਤੇ ਬੀਆਰਓ ਦੀ ਟੀਮ ਨੇ ਮਿਲ ਕੇ ਤੇਜ਼ੀ ਨਾਲ ਰਾਹਤ ਅਤੇ ਬਚਾਅ ਮੁਹਿੰਮ ਚਲਾਈ। 

ਸਾਰੇ ਜ਼ਖ਼ਮੀਆਂ ਨੂੰ ਨਦੀ ‘ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਤੁਰੰਤ ਜਿਸਪਾ ਪਹੁੰਚਾਇਆ ਗਿਆ। ਬੀਆਰਓ ਦੇ ਕੈਂਪਾਂ ‘ਚ ਮੁੱਢਲੀ ਸਹਾਇਤਾ ਦੇ ਕੇ ਉਨ੍ਹਾਂ ਦੀ ਹਾਲਤ ਸਥਿਰ ਕੀਤੀ ਗਈ। ਇਸ ਘਟਨਾ ‘ਚ ਕਿਸੇ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ, ਜਿਸ ਨਾਲ ਸਾਰਿਆਂ ਨੇ ਚੈਨ ਦਾ ਸਾਹ ਲਿਆ। ਕਲਜੰਗ ਨੇ ਸਥਾਨਕ ਲੋਕਾਂ ਅਤੇ ਬੀਆਰਓ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਕਾਰਨ ਇਕ ਵੱਡਾ ਹਾਦਸਾ ਟਲ ਗਿਆ ਅਤੇ ਸਾਰੇ ਸੈਲਾਨੀ ਸੁਰੱਖਿਅਤ ਆਪਣੀ ਮੰਜ਼ਿਲ ਤਕ ਪਹੁੰਚਣ ਯੋਗ ਹੋ ਗਏ। 

By Gurpreet Singh

Leave a Reply

Your email address will not be published. Required fields are marked *