ਗੁਰਪ੍ਰੀਤ ਸਿੰਘ :- ਮੰਗਲਵਾਰ, 26 ਮਈ 2026 ਦਾ ਦਿਨ ਵੱਖ-ਵੱਖ ਰਾਸ਼ੀਆਂ ਲਈ ਮਿਲੇ-ਜੁਲੇ ਨਤੀਜੇ ਲੈ ਕੇ ਆਉਣ ਵਾਲਾ ਹੈ। ਸਿਤਾਰਿਆਂ ਦੀ ਚਾਲ ਮੁਤਾਬਕ ਅੱਜ ਕੁਝ ਰਾਸ਼ੀਆਂ ਲਈ ਸਫਲਤਾ ਦੇ ਨਵੇਂ ਯੋਗ ਬਣ ਰਹੇ ਹਨ।
ਰਾਸ਼ੀਆਂ ਮੁਤਾਬਕ ਅੱਜ ਦਾ ਦਿਨ :-
ਮੇਖ
– ਅੱਜ ਮਨ ਕੁਝ ਅਸ਼ਾਂਤ ਅਤੇ ਪ੍ਰੇਸ਼ਾਨ ਰਹਿ ਸਕਦਾ ਹੈ, ਜਿਸ ਕਾਰਨ ਕੰਮ ‘ਚ ਮਨ ਲਗਾਉਣਾ ਮੁਸ਼ਕਲ ਹੋਵੇਗਾ। ਸਫਰ ਦੌਰਾਨ ਵੀ ਪ੍ਰੇਸ਼ਾਨੀ ਆ ਸਕਦੀ ਹੈ।
ਬ੍ਰਿਖ
– ਬੱਚਿਆਂ ਦਾ ਸਹਿਯੋਗ ਤੁਹਾਡੀ ਕਿਸੇ ਵੱਡੀ ਸਮੱਸਿਆ ਨੂੰ ਹੱਲ ਕਰਨ ‘ਚ ਮਦਦਗਾਰ ਸਾਬਤ ਹੋਵੇਗਾ। ਕੋਈ ਰੁਕਿਆ ਹੋਇਆ ਪ੍ਰੋਗਰਾਮ ਸਿਰੇ ਚੜ੍ਹ ਸਕਦਾ ਹੈ।
ਮਿਥੁਨ
– ਪ੍ਰਾਪਰਟੀ ਨਾਲ ਸਬੰਧਤ ਕੀਤੇ ਗਏ ਯਤਨ ਸਫਲ ਰਹਿਣਗੇ। ਦੁਸ਼ਮਣ ਕਮਜ਼ੋਰ ਰਹਿਣਗੇ ਅਤੇ ਤੁਹਾਨੂੰ ਮਾਨ-ਸਨਮਾਨ ਦੀ ਪ੍ਰਾਪਤੀ ਹੋਵੇਗੀ।
ਕਰਕ
– ਸਿਤਾਰਾ ਮਜ਼ਬੂਤ ਹੈ, ਜੋ ਤੁਹਾਨੂੰ ਹਿੰਮਤੀ ਅਤੇ ਕੰਮਕਾਜ ‘ਚ ਸਰਗਰਮ ਰੱਖੇਗਾ।
ਸਿੰਘ
– ਕਾਰੋਬਾਰ ‘ਚ ਲਾਭ ਦੇ ਯੋਗ ਹਨ। ਕੰਮ ਦੇ ਸਿਲਸਿਲੇ ‘ਚ ਕੀਤੀ ਗਈ ਯਾਤਰਾ ਫਲਦਾਇਕ ਰਹੇਗੀ।
ਕੰਨਿਆ
– ਆਰਥਿਕ ਅਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ। ਹਾਲਾਂਕਿ, ਸਿਹਤ ਦਾ ਧਿਆਨ ਰੱਖੋ ਅਤੇ ਗਲੇ ਦੀ ਖਰਾਬੀ ਤੋਂ ਬਚਣ ਲਈ ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਕਰੋ।
ਤੁਲਾ
– ਅੱਜ ਖਰਚੇ ਵਧ ਸਕਦੇ ਹਨ ਅਤੇ ਆਰਥਿਕ ਸਥਿਤੀ ਕੁਝ ਤੰਗ ਰਹਿ ਸਕਦੀ ਹੈ। ਪੈਸੇ ਦੇ ਲੈਣ-ਦੇਣ ‘ਚ ਸਾਵਧਾਨੀ ਵਰਤੋ।
ਬ੍ਰਿਸ਼ਚਕ
– ਖੇਤੀਬਾੜੀ ਉਤਪਾਦਾਂ, ਖਾਦਾਂ-ਬੀਜਾਂ ਅਤੇ ਕਰਿਆਨੇ ਦਾ ਕੰਮ ਕਰਨ ਵਾਲਿਆਂ ਲਈ ਸਮਾਂ ਬਹੁਤ ਅਨੁਕੂਲ ਹੈ।
ਧਨੁ
– ਸਫਲਤਾ ਦੇ ਨਾਲ-ਨਾਲ ਮਾਨ-ਸਨਮਾਨ ਮਿਲੇਗਾ। ਦੁਸ਼ਮਣ ਤੁਹਾਡਾ ਕੁਝ ਨਹੀਂ ਵਿਗਾੜ ਸਕਣਗੇ।
ਮਕਰ
– ਸਿਤਾਰਾ ਮਜ਼ਬੂਤ ਹੋਣ ਕਾਰਨ ਤੁਹਾਡਾ ਪ੍ਰਭਾਵ ਦੂਜਿਆਂ ‘ਤੇ ਬਣਿਆ ਰਹੇਗਾ।
ਕੁੰਭ
– ਸਿਹਤ ਅਤੇ ਖਾਣ-ਪੀਣ ਦੇ ਮਾਮਲੇ ‘ਚ ਸਾਵਧਾਨ ਰਹੋ। ਦੂਜਿਆਂ ‘ਤੇ ਜ਼ਿਆਦਾ ਭਰੋਸਾ ਕਰਨਾ ਨੁਕਸਾਨਦੇਹ ਹੋ ਸਕਦਾ ਹੈ।
ਮੀਨ
– ਕਾਰੋਬਾਰੀ ਸਥਿਤੀ ਬਿਹਤਰ ਰਹੇਗੀ ਅਤੇ ਯਤਨਾਂ ‘ਚ ਕਾਮਯਾਬੀ ਮਿਲੇਗੀ। ਪਤੀ-ਪਤਨੀ ‘ਚ ਆਪਸੀ ਤਾਲਮੇਲ ਵਧੀਆ ਰਹੇਗਾ
