ਗੁਰਪ੍ਰੀਤ ਸਿੰਘ :- ਪੰਜਾਬ ਵਿਚ ਤਬਾਦਲਿਆਂ ਦਾ ਦੌਰ ਲਗਾਤਾਰ ਜਾਰੀ ਹੈ। ਸਰਕਾਰ ਵੱਲੋਂ ਹੁਣ ਮਾਲ, ਪੁਨਰਵਾਸ ਅਤੇ ਆਫਤ ਪ੍ਰਬੰਧਨ ਵਿਭਾਗ ਵਿਚ ਵੱਡਾ ਫੇਰ ਬਦਲ ਕੀਤਾ ਗਿਆ ਹੈ। ਜਿਸ ਦੇ ਚੱਲਦੇ 25 ਤਹਿਸੀਲਦਾਰਾਂ, 79 ਨਾਇਬ ਤਹਿਸੀਲਦਾਰਾਂ ਅਤੇ 10 ਜ਼ਿਲ੍ਹਾ ਮਾਲ ਅਫ਼ਸਰਾਂ ਦੇ ਤਬਾਦਲਿਆਂ ਦੇ ਹੁਕਮ ਜਾਰੀ ਹੋਏ ਹਨ। ਵਿਭਾਗ ਦੇ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ (ਮਾਲ) ਜਸਪ੍ਰੀਤ ਤਲਵਾੜ ਵੱਲੋਂ ਜਾਰੀ ਹੁਕਮਾਂ ਅਨੁਸਾਰ ਵੱਡੀ ਗਿਣਤੀ ਅਧਿਕਾਰੀਆਂ ਨੂੰ ਇਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿਚ ਤਬਦੀਲ ਕੀਤਾ ਗਿਆ ਹੈ। ਪ੍ਰਮੁੱਖ ਤਬਾਦਲਿਆਂ ਤਹਿਤ ਸੁਖਵਿੰਦਰ ਸਿੰਘ ਨੂੰ ਦੀਨਾਨਗਰ ਤੋਂ ਕਪੂਰਥਲਾ, ਰਾਜੀਵ ਕੁਮਾਰ ਮੋਸਲਾ ਨੂੰ ਕਪੂਰਥਲਾ ਤੋਂ ਡੇਰਾ ਬਾਬਾ ਨਾਨਕ, ਅਮਰਜੀਤ ਸਿੰਘ ਨੂੰ ਟਾਂਡਾ ਤੋਂ ਦੀਨਾਨਗਰ, ਕੁਲਵੰਤ ਸਿੰਘ ਨੂੰ ਡੇਰਾ ਬਾਬਾ ਨਾਨਕ ਤੋਂ ਮੁਕੇਰੀਆਂ, ਤਰਸੇਮ ਲਾਲ ਨੂੰ ਮੁਕੇਰੀਆਂ ਤੋਂ ਭੁਲੱਥ ਅਤੇ ਕਿਰਨਦੀਪ ਕੌਰ ਨੂੰ ਗੁਰਦਾਸਪੁਰ ਤੋਂ ਝਬਾਲ ਭੇਜਿਆ ਗਿਆ ਹੈ।
ਇਸੇ ਤਰ੍ਹਾਂ ਵਰਿੰਦਰ ਕੁਮਾਰ ਨੂੰ ਦਸੂਹਾ ਤੋਂ ਜਗਰਾਉਂ, ਸੁਖਮਨਿੰਦਰ ਸਿੰਘ ਢੁੱਡੀ ਨੂੰ ਮਾਹਿਲਪੁਰ ਤੋਂ ਮਾਛੀਵਾੜਾ, ਗੁਰਪ੍ਰੀਤ ਸਿੰਘ ਨੂੰ ਗੜ੍ਹਦੀਵਾਲਾ ਤੋਂ ਮੋਗਾ, ਰਾਜ ਕੁਮਾਰ ਨੂੰ ਭੂੰਗਾ ਤੋਂ ਮੁੱਲਾਂਪੁਰ ਦਾਖਾ ਅਤੇ ਮੰਜੂ ਬਾਂਸਲ ਨੂੰ ਬਾਘਾ ਪੁਰਾਣਾ ਤੋਂ ਫ਼ਿਰੋਜ਼ਪੁਰ ਤਾਇਨਾਤ ਕੀਤਾ ਗਿਆ ਹੈ। ਰਣਵੀਰ ਸਿੰਘ ਨੂੰ ਫ਼ਿਰੋਜ਼ਪੁਰ ਤੋਂ ਅਬੋਹਰ, ਸੁਨੀਲ ਗਰਗ ਨੂੰ ਮੌੜ ਤੋਂ ਸਰਦੂਲਗੜ੍ਹ, ਵਿਨੋਦ ਕੁਮਾਰ ਨੂੰ ਜ਼ੀਰਾ ਤੋਂ ਰਾਏਕੋਟ, ਪਰਮਿੰਦਰ ਸਿੰਘ ਨੂੰ ਰਾਏਕੋਟ ਤੋਂ ਜੈਤੋ, ਜਸਕਰਨ ਸਿੰਘ ਨੂੰ ਗਿੱਦੜਬਾਹਾ ਤੋਂ ਜ਼ੀਰਾ, ਬਲਜੀਤ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਅਮਲੋਹ ਬਦਲਿਆ ਗਿਆ ਹੈ।
ਇਸ ਤੋਂ ਇਲਾਵਾ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਦੇ ਜੁਆਇੰਟ ਸਬ-ਰਜਿਸਟਰਾਰ ਦਫ਼ਤਰਾਂ ਵਿਚ ਵੀ ਨਵੀਆਂ ਤਾਇਨਾਤੀਆਂ ਕੀਤੀਆਂ ਹਨ। ਸਰਕਾਰ ਨੇ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰਦਿਆਂ ਸਾਰੇ ਅਧਿਕਾਰੀਆਂ ਨੂੰ ਤੁਰੰਤ ਚਾਰਜ ਸੰਭਾਲਣ ਲਈ ਆਖਿਆ ਹੈ।
