ਨੈਸ਼ਨਲ ਟਾਈਮਜ਼ ਬਿਊਰੋ :- ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਪਿੱਛੋਂ ਸਦਨ ਦੀ ਕਾਰਵਾਈ ਮੁਅੱਤਲ ਕਰ ਦਿੱਤੀ ਗਈ ਹੈ। ਹੁਣ 12 ਵਜੇ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਵੇਗੀ।
ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਦੇ ਸਮੇਂ ਵਿੱਚ ਹੀ ਸਮੂਹ ਵਿਧਾਇਕਾਂ ਵੱਲੋਂ ਵਿਛੜੀਆਂ ਰੂਹਾਂ ਨੂੰ ਸ਼ਰਧਾਜ਼ਲੀ ਦਿੱਤੀ ਗਈ, ਜਿਨ੍ਹਾਂ ਵਿੱਚ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ, ਸਾਬਕਾ ਵਿਧਾਇਕ ਰਘੁਬੀਰ ਸਿੰਘ, ਸ਼ਹੀਦ ਭਾਨੂ ਪ੍ਰਤਾਪ ਸਿੰਘ ਮਨਕੋਟੀਆ (ਲੈਫਟੀਨੈਂਟ ਕਰਨਲ), ਸ਼ਹੀਦ ਦਲਜੀਤ ਸਿੰਘ (ਏਐਲਡੀ), ਸ਼ਹੀਦ ਰਿੰਕੂ ਸਿੰਘ (ਲਾਂਸ ਨਾਇਕ), ਸ਼ਹੀਦ ਪ੍ਰਿਤਪਾਲ ਸਿੰਘ (ਲਾਂਸ ਨਾਇਕ), ਸ਼ਹੀਦ ਹਰਮਿੰਦਰ ਸਿੰਘ (ਸਿਪਾਹੀ), ਜਸਵਿੰਦਰ ਭੱਲਾ (ਅਦਾਕਾਰ ਅਤੇ ਹਾਸਰਸ ਕਲਾਕਾਰ) ਅਤੇ ਸੰਗੀਤਕਾਰ ਚਰਨਜੀਤ ਸਿੰਘ ਆਹੂਜਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਬਿਨਾਂ ‘ਪ੍ਰਸ਼ਨ ਕਾਲ’ ਤੋਂ ਹੋਵੇਗਾ ਪੰਜਾਬ ਵਿਧਾਨ ਸਭਾ ਸ਼ੈਸ਼ਨ।
