ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਫੈਡਰਲ ਰਿਜ਼ਰਵ ਦੇ ਚੇਅਰਮੈਨ ਕੇਵਿਨ ਵਾਰਸ਼ ਦੀ ਆਲੋਚਨਾ ਕੀਤੀ।ਦਾ ਸਮਰਥਨ ਕਰਦਿਆਂ ਵਿਆਜ ਦਰਾਂ ਵਿੱਚ ਕਟੌਤੀ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਟਰੰਪ ਦਾ ਕਹਿਣਾ ਹੈ ਕਿ ਘੱਟ ਵਿਆਜ ਦਰਾਂ ਨਾਲ ਅਰਥਵਿਵਸਥਾ ਨੂੰ ਹੋਰ ਗਤੀ ਮਿਲੇਗੀ, ਕਰਜ਼ਾ ਲੈਣਾ ਸਸਤਾ ਹੋਵੇਗਾ ਅਤੇ ਕਾਰੋਬਾਰਾਂ ਤੇ ਖਪਤਕਾਰਾਂ ਨੂੰ ਰਾਹਤ ਮਿਲੇਗੀ।
ਟਰੰਪ ਲੰਬੇ ਸਮੇਂ ਤੋਂ ਫੈਡਰਲ ਰਿਜ਼ਰਵ ਤੋਂ ਦਰਾਂ ਘਟਾਉਣ ਦੀ ਮੰਗ ਕਰਦੇ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਘੱਟ ਵਿਆਜ ਦਰਾਂ ਨਾਲ ਨਿਵੇਸ਼, ਰੁਜ਼ਗਾਰ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲ ਸਕਦਾ ਹੈ। ਹਾਲਾਂਕਿ, ਫੈਡ ਦੇ ਅੰਦਰ ਅਤੇ ਆਰਥਿਕ ਮਾਹਿਰਾਂ ਵਿੱਚ ਇਸ ਗੱਲ ਨੂੰ ਲੈ ਕੇ ਮਤਭੇਦ ਹਨ ਕਿ ਮੌਜੂਦਾ ਹਾਲਾਤਾਂ ਵਿੱਚ ਦਰਾਂ ਘਟਾਈਆਂ ਜਾਣ ਜਾਂ ਵਧਦੀਆਂ ਮਹਿੰਗਾਈ ਦਰਾਂ ਨੂੰ ਕਾਬੂ ਕਰਨ ਲਈ ਸਖ਼ਤ ਨੀਤੀ ਅਪਣਾਈ ਜਾਵੇ।
ਕੇਵਿਨ ਵਾਰਸ਼ ਨੇ ਪਹਿਲਾਂ ਕਿਹਾ ਹੈ ਕਿ ਉਹ ਵਿਆਜ ਦਰਾਂ ਬਾਰੇ ਫ਼ੈਸਲੇ ਰਾਜਨੀਤਿਕ ਦਬਾਅ ਦੀ ਬਜਾਏ ਆਰਥਿਕ ਅੰਕੜਿਆਂ ਅਤੇ ਫੈਡ ਦੇ ਮੰਡੇਟ ਦੇ ਆਧਾਰ ‘ਤੇ ਕਰਨਗੇ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਟਰੰਪ ਨਾਲ ਦਰਾਂ ਘਟਾਉਣ ਸਬੰਧੀ ਕੋਈ ਵਾਅਦਾ ਨਹੀਂ ਕੀਤਾ।
ਇਸ ਦਰਮਿਆਨ, ਵਧਦੀ ਮਹਿੰਗਾਈ, ਤੇਲ ਦੀਆਂ ਉੱਚੀਆਂ ਕੀਮਤਾਂ ਅਤੇ ਮਜ਼ਬੂਤ ਰੁਜ਼ਗਾਰ ਅੰਕੜਿਆਂ ਕਾਰਨ ਕਈ ਬਾਜ਼ਾਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਫੈਡ ਨੂੰ ਭਵਿੱਖ ਵਿੱਚ ਵਿਆਜ ਦਰਾਂ ਘਟਾਉਣ ਦੀ ਬਜਾਏ ਉਨ੍ਹਾਂ ਨੂੰ ਸਥਿਰ ਰੱਖਣਾ ਜਾਂ ਵਧਾਉਣਾ ਪੈ ਸਕਦਾ ਹੈ। ਨਿਵੇਸ਼ਕਾਂ ਦੀ ਨਜ਼ਰ ਹੁਣ ਫੈਡ ਦੀ ਅਗਲੀ ਨੀਤੀ ਮੀਟਿੰਗ ‘ਤੇ ਟਿਕੀ ਹੋਈ ਹੈ, ਜਿੱਥੇ ਵਾਰਸ਼ ਦੀ ਅਗਵਾਈ ਹੇਠ ਪਹਿਲੇ ਮਹੱਤਵਪੂਰਨ ਫ਼ੈਸਲੇ ਲਏ ਜਾਣਗੇ।
