ਨੈਸ਼ਨਲ ਟਾਈਮਜ਼ ਬਿਊਰੋ :- ਯੂਨਾਈਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 2025 26 ਸੈਸ਼ਨ ਲਈ ਨਵੇਂ ਯੂਨਿਟ ਦਾ ਐਲਾਨ ਕੀਤਾ ਗਿਆ। ਅੱਜ ਮਿਤੀ 12 ਨਵੰਬਰ 2025 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਨਵੇਂ ਯੂਨਿਟ ਦਾ ਐਲਾਨ ਕਰਦਿਆਂ ਨਵੇਂ ਸੇਵਾਦਾਰਾਂ ਨੂੰ ਸੇਵਾਵਾਂ ਸੌਂਪੀਆਂ ਗਈਆਂ। ਅਵਨਪ੍ਰੀਤ ਸਿੰਘ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦੇ ਪ੍ਰਧਾਨਗੀ ਦੀ ਸੇਵਾ ਦਾ ਅਹੁਦਾ ਸੌਂਪਿਆ ਗਿਆ। ਇਸ ਤੋਂ ਇਲਾਵਾ ਨੂਰਬੀਰ ਸਿੰਘ ਨੂੰ ਮੀਤ ਪ੍ਰਧਾਨ, ਅਰਫਾਨ ਸਿੰਘ ਸਕੱਤਰ ਅਤੇ ਜਸਪਿੰਦਰ ਸਿੰਘ ਨੂੰ ਮੀਤ ਸਕੱਤਰ ਅਤੇ ਅਜੇਬੀਰ ਸਿੰਘ ਨੂੰ ਜਥੇਬੰਦੀ ਦੇ ਬੁਲਾਰੇ ਦੀਆਂ ਸੇਵਾਵਾਂ ਸੌਂਪੀਆਂ ਗਈਆਂ। ਇਸ ਤੋਂ ਇਲਾਵਾ ਕੋਰ ਕਮੇਟੀ ਦਾ ਵੀ ਗਠਨ ਕੀਤਾ ਗਿਆ ਜਿਸ ਵਿੱਚ ਮਨਦੀਪ ਸਿੰਘ ਨੂੰ ਯੂਨੀਵਰਸਿਟੀ ਕੈਂਪਸ ਦਾ ਇੰਚਾਰਜ ਲਗਾਇਆ ਗਿਆ ਅਤੇ ਉਸ ਦੇ ਨਾਲ ਗੁਰਪ੍ਰਤਾਪ ਸਿੰਘ ਖਾਰਾ , ਲਵਪ੍ਰੀਤ ਸਿੰਘ ਬੈਂਕਾਂ, ਗੁਰਵੀਰ ਸਿੰਘ ਬਰਾੜ , ਹਰਸਾਹਿਬ ਸਿੰਘ ਨੂੰ ਕੋਰ ਕਮੇਟੀ ਮੈਂਬਰ ਨਿਯੁਕਤ ਕੀਤਾ। ਜਥੇਬੰਦੀ ਵੱਲੋਂ ਇਕ ਵਰਕਿੰਗ ਕਮੇਟੀ ਦਾ ਵੀ ਗਠਨ ਕੀਤਾ ਗਿਆ, ਜਿਸ ਵਿੱਚ ਕਰਨਵੀਰ ਸਿੰਘ, ਗੁਰਕਰਨ ਸਿੰਘ ਬਰਾੜ, ਸੁਖਪਾਲ ਸਿੰਘ, ਅੰਗਦਵੀਰ ਸਿੰਘ, ਹਰਸ਼ਦੀਪ ਸਿੰਘ, ਚੇਤਨ ਜੋਸ਼ੀ, ਬੀਰ ਹਰਕੰਵਲ ਸਿੰਘ, ਅਰਮਾਨ ਸਿੰਘ, ਹਰਸ਼ਦੀਪ ਸਿੰਘ ਨੂੰ ਵਰਕਿੰਗ ਕਮੇਟੀ ਦੇ ਮੈਂਬਰ ਦੀ ਸੇਵਾ ਸੌਂਪੀ ਗਈ। ਇਸ ਦੇ ਨਾਲ ਨਾਲ ਹੀ ਸ਼ਹੀਦ ਬੀਬੀ ਉਪਕਾਰ ਕੌਰ ਗਰਲਜ ਵਿੰਗ ਦੀਆਂ ਸੇਵਾਵਾਂ ਵੀ ਸੌਂਪੀਆਂ ਗਈਆਂ ਜਿਸ ਵਿੱਚ ਬੀਬੀ ਲਕਸ਼ਦੀਪ ਕੌਰ ਨੂੰ ਪ੍ਰਧਾਨ ਦੀ ਸੇਵਾ, ਬੀਬੀ ਦੁਈਪ ਕੌਰ ਨੂੰ ਸਕੱਤਰ ਦੀ ਸੇਵਾ ਅਤੇ ਬੀਬੀ ਜਸਲੀਨ ਕੌਰ ਨੂੰ ਬੁਲਾਰੇ ਦੀ ਸੇਵਾ ਸੌਂਪੀ ਗਈ। ਬੀਬੀ ਇਸ ਮੌਕੇ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਜੁਗਰਾਜ ਸਿੰਘ ਮਝੈਲ ਅਤੇ ਕੌਮੀ ਸਕੱਤਰ ਹਰਮਨਦੀਪ ਸਿੰਘ ਦੌਧਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਯੂਨਿਟ ਦੇ ਸਾਬਕਾ ਪ੍ਰਧਾਨ ਭਾਈ ਮਨਮੋਹਨ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਵੇਂ ਯੂਨਿਟ ਦਾ ਐਲਾਨ ਕੀਤਾ ਅਤੇ ਸੇਵਾਦਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿਰੋਪਾਉ ਦੀ ਬਖਸ਼ਿਸ਼ ਕੀਤੀ। ਉਪਰੰਤ ਸਾਰੀ ਸੰਗਤ ਅਤੇ ਨਵੀਂ ਚੁਣੀ ਕਮੇਟੀ ਵੱਲੋਂ ਯੂਨੀਵਰਸਿਟੀ ਵਿੱਚ ਇੱਕ ਮਾਰਚ ਕੱਢਿਆ ਗਿਆ।
ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਕੀਤਾ ਗਿਆ ਯੂਨਿਟ ਦਾ ਐਲਾਨ
