GNDU ਦੇ ਵੀਸੀ ਵਿਰੁੱਧ ਅਕਾਲ ਤਖਤ ਸਾਹਿਬ ਸ਼ਿਕਾਇਤ ਦੇਣ ਕਰਕੇ ਯੂਨੀਵਰਸਿਟੀ ਦਾ ਰਜਿਸਟਰਾਰ ਵਿਦਿਆਰਥੀਆਂ ਨਾਲ ਕਰ ਰਿਹਾ ਧੱਕਾ- USSF

ਨੈਸ਼ਨਲ ਟਾਈਮਜ਼ ਬਿਊਰੋ :- ਅਸੀਂ ਅਕਾਲ ਤਖਤ ਸਾਹਿਬ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਸਮੇਤ ਹੋਰ ਕਈ ਜਥੇਬੰਦੀਆਂ, ਕਈ ਗੁਰਸਿੱਖਾਂ ਵੱਲੋਂ ਭੇਜੀਆਂ ਸ਼ਿਕਾਇਤਾਂ ਉੱਪਰ ਕਾਰਵਾਈ ਕਰਦਿਵਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਕਰਮਜੀਤ ਸਿੰਘ ਨੂੰ ਅਕਾਲ ਤਖਤ ਸਾਹਿਬ ਤਲਬ ਕੀਤਾ ਹੈ। ਜੋ ਗੁਨਾਹ ਪ੍ਰੋਫੈਸਰ ਕਰਮਜੀਤ ਸਿੰਘ ਨੇ ਸਿੱਖੀ ਉੱਪਰ ਹਮਲਾ ਕਰਨ ਵਾਸਤੇ ਕੀਤਾ ਉਸ ਦੀ ਸਜ਼ਾ ਮੁਆਫੀ ਨਹੀਂ। ਇਦਾਂ ਹੀ ਰਾਮਰਾਏ ਨੇ ਮੁਗਲ ਬਾਦਸ਼ਾਹ ਦੇ ਦਰਬਾਰ ਵਿੱਚ ਜਾ ਕੇ ਇੱਕ ਅੱਖਰ ਬਦਲਿਆ ਸੀ ਗੁਰੂ ਘਰ ਵਿੱਚੋਂ ਉਹ ਛੇਕਿਆ ਗਿਆ ਅਤੇ ਰਾਮ ਰਾਈਏ ਵੀ ਛੇਕੇ ਗਏ।। ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ ਪੰਜ ਪਿਆਰਿਆਂ ਵੱਲੋਂ ਰਾਮ ਰਾਈਆਂ ਦੇ ਨਾਲ ਨਾ- ਮਿਲ ਵਰਤਣ ਦਾ ਹੁਕਮ ਦਿੱਤਾ ਜਾਂਦਾ ਹੈ।
ਰਾਮ ਰਾਏ ਨਾਲੋਂ ਵੱਡਾ ਜੁਰਮ ਪ੍ਰੋਫੈਸਰ ਕਰਮਜੀਤ ਸਿੰਘ ਨੇ ਕੀਤਾ ਹੈ। ਉਹ ਗੁਰੂ ਨਾਨਕ ਸਾਹਿਬ ਜੀ ਦੇ ਨਿਆਰੇ ਫਲਸਫੇ ਨੂੰ ਵੇਦਾਂ ਦੇ ਫਲਸਫੇ ਵਿੱਚ ਰਲਾਉਣ ਦੀ ਬੱਜਰ ਗਲਤੀ ਕਰਦੇ ਹੋਏ ਨਜ਼ਰ ਆਏ ਹਨ। ਇਹਨਾਂ ਨੂੰ ਪੰਥ ਵਿੱਚੋਂ ਛੇਕ ਕੇ ਮਿਸਾਲ ਪੈਦਾ ਕਰਨੀ ਚਾਹੀਦੀ ਹੈ। ਅਜਿਹੇ ਬੰਦੇ ਸਿੱਖੀ ਦਾ ਨਾਮ ਰੁਸ਼ਨਾ ਨਹੀ ਰਹੇ, ਸਗੋਂ ਕਲੰਕਿਤ ਕਰ ਰਹੇ ਹਨ। ਹੁਣ ਵਾਈਸ ਚਾਂਸਲਰ ਸਮੇਤ ਰਜਿਸਟਰਾਰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਾਰਕੁਨਾਂ ਉੱਪਰ ਕਾਰਵਾਈ ਕਰਨ ਦੇ ਰੋਂਅ ਵਿੱਚ ਹਨ। ਇੱਕ ਹਾਈ ਪ੍ਰੋਫਾਈਲ ਕਮੇਟੀ ਵੀ ਬਣਾਈ ਗਈ ਹੈ। ਜੋ ਫੈਡਰੇਸ਼ਨ ਦੇ ਕਾਰਕੁਨਾਂ ਦੀ ਪਛਾਣ ਕਰਕੇ ਉਹਨਾਂ ਉੱਪਰ ਕਾਰਵਾਈ ਕਰੇਗੀ। ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੂੰ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ। ਸਾਡੇ ਨਾਲ ਜੇਕਰ ਨਿੱਜੀ ਟਕਰਾਅ ਦੇ ਵਿੱਚ ਆਓਗੇ। ਉਸ ਦੇ ਨਤੀਜੇ ਪ੍ਰਸ਼ਾਸਨ ਭੁਗਤਣ ਲਈ ਤਿਆਰ ਰਹੇ। ਸਾਡੇ ਵਿਦਿਆਰਥੀਆਂ ਉੱਪਰ ਨਕਲੀ ਯੂਐਮਸੀਆਂ ਬਣਾਈਆਂ ਗਈਆਂ। ਵਿਰੋਧ ਕਰਨ ਤੇ ਯੂਐਮਸੀਆਂ ਕੈਂਸਲ ਕੀਤੀਆਂ। ਹੁਣ ਉਹਨਾਂ ਪੇਪਰਾਂ ਚੋਂ ਵਿਦਿਆਰਥੀਆਂ ਨੂੰ ਫੇਲ ਕੀਤਾ ਜਾ ਰਿਹਾ। ਅਸੀਂ ਰਜਿਸਟਰਾਰ ਨੂੰ ਸਖਤ ਚੇਤਾਵਨੀ ਦਿੰਦੇ ਹਾਂ ਕਿ ਉਹ ਆਪਣੀ ਗੁੰਡਾਗਰਦੀ ਬੰਦ ਕਰੇ ਜੇਕਰ ਨਿੱਜੀ ਤੌਰ ਤੇ ਸਾਡੇ ਨਾਲ ਚੱਲਣਾ ਹੈ ਤਾਂ ਅਸੀਂ ਹਰੇਕ ਤਰੀਕੇ ਦੇ ਨਾਲ ਮੂੰਹ ਤੋੜ ਜਵਾਬ ਦੇਵਾਂਗੇ। ਸਾਡੀਆਂ ਡਿਗਰੀਆਂ ਖਰਾਬ ਕਰੋਗੇ, ਅਸੀਂ ਵੀ ਜਵਾਬ ਨਿੱਜੀ ਹੋ ਕੇ ਹੀ ਦਵਾਂਗੇ।

USSF

By Gurpreet Singh

Leave a Reply

Your email address will not be published. Required fields are marked *