ਆਸਟ੍ਰੇਲੀਆ ਵੱਲੋਂ ਟੂਰਿਸਟ ਵੀਜ਼ਾ ਨਿਯਮਾਂ ਵਿੱਚ ਸੋਧ

ਰਾਜੀਵ ਸ਼ਰਮਾ :- ਆਸਟ੍ਰੇਲੀਆ ਵਲੋਂ ਆਪਣੇ ਟੂਰਿਸਟ ਵੀਜ਼ਾ ਨਿਯਮਾਂ ਵਿੱਚ ਸੋਧ ਕੀਤੀ ਗਈ ਹੈ। ਨਵੇਂ ਨਿਯਮ ਸ਼ਨੀਵਾਰ ਤੋਂ ਲਾਗੂ ਹੋ ਗਏ ਹਨ। ਹੁਣ, ਟੂਰਿਸਟ ਵੀਜ਼ਾ ‘ਤੇ ਆਸਟ੍ਰੇਲੀਆ ਪਹੁੰਚਣ ਵਾਲੇ ਦੂਜੇ ਦੇਸ਼ਾਂ ਦੇ ਨਾਗਰਿਕ ਹੁਣ ਆਪਣੇ ਵੀਜ਼ੇ ਨੂੰ ਨਹੀਂ ਵਧਵਾ ਸਕਣਗੇ। ਇਸ ਦੇ ਨਾਲ ਹੀ ਟੂਰਿਸਟ ਵੀਜ਼ਾ ‘ਤੇ ਆਸਟ੍ਰੇਲੀਆ ਆਉਣ ਵਾਲਿਆਂ ਲਈ ਵਾਪਸੀ ਟਿਕਟ ਵੀ ਲਾਜ਼ਮੀ ਕਰ ਦਿੱਤੀ ਗਈ ਹੈ। ਪਹਿਲਾਂ, ਟੂਰਿਸਟ ਵੀਜ਼ਾ ‘ਤੇ ਆਸਟ੍ਰੇਲੀਆ ਦੀ ਯਾਤਰਾ ਕਰਨ ਵਾਲੇ ਲੋਕ ਕੁਝ ਸ਼ਰਤਾਂ ਦੇ ਅਧੀਨ, ਲੰਬੇ ਸਮੇਂ ਲਈ ਠਹਿਰਨ ਲਈ ਦੂਜੇ ਵੀਜ਼ੇ ਲਈ ਅਰਜ਼ੀ ਦੇ ਸਕਦੇ ਸਨ। ਪਰ ਹੁਣ ਇਹ ਨਿਯਮ ਖਤਮ ਕਰ ਦਿੱਤਾ ਗਿਆ ਹੈ।

ਇਸ ਵੇਲੇ, ਆਸਟ੍ਰੇਲੀਆ ਵੱਧ ਤੋਂ ਵੱਧ 12 ਮਹੀਨਿਆਂ ਲਈ ਟੂਰਿਸਟ ਵੀਜ਼ਾ ਜਾਰੀ ਕਰਦਾ ਹੈ। ਹਾਲਾਂਕਿ, ਵੀਜ਼ਾ ਜਾਰੀ ਕਰਨ ਵਾਲਾ ਅਥਾਰਟੀ ਹੀ ਆਸਟ੍ਰੇਲੀਆ ‘ਚ ਠਹਿਰਨ ਦੇ ਦਿਨਾਂ ਦੀ ਗਿਣਤੀ ਨਿਰਧਾਰਤ ਕਰਦਾ ਹੈ।

ਨਵੇਂ ਨਿਯਮ ਭਾਰਤੀ ਯਾਤਰੀਆਂ ਨੂੰ ਵੀ ਪ੍ਰਭਾਵਿਤ ਕਰਨਗੇ। ਪਹਿਲਾਂ ਟੂਰਿਸਟ ਵੀਜ਼ਾ ਲਈ ਕਈ ਨਿਯਮ ਸਨ, ਜਿਨ੍ਹਾਂ ਤਹਿਤ ਉਹ ਵੀਜ਼ਾ ਵਧਵਾ ਸਕਦੇ ਸਨ। ਪਹਿਲਾਂ ਨਿਯਮ ਸਨ ਕਿ ਜੇਕਰ ਵੀਜ਼ਾ ਮੁਅੱਤਲ ਨਹੀਂ ਕੀਤਾ ਗਿਆ, ਤਾਂ ਕੋਈ ਦੂਜੇ ਵੀਜ਼ੇ ਲਈ ਅਰਜ਼ੀ ਦੇ ਸਕਦਾ ਸੀ। ਇਸ ਦੇ ਨਾਲ ਹੀ ਵਾਪਸੀ ਟਿਕਟ ਦੀ ਲੋੜ ਨਹੀਂ ਸੀ, ਪਰ ਵਾਪਸੀ ਯਾਤਰਾ ਲਈ ਫੰਡਾਂ ਦਾ ਸਬੂਤ ਦੇਣਾ ਪੈਂਦਾ ਸੀ। ਆਮ ਤੌਰ ‘ਤੇ, 3 ਮਹੀਨਿਆਂ ਲਈ ਠਹਿਰਨ ਦੀ ਇਜਾਜ਼ਤ ਸੀ। ਕੁਝ ਮਾਮਲਿਆਂ ਵਿੱਚ, 6 ਜਾਂ 12 ਮਹੀਨਿਆਂ ਦੀ ਵੀ ਇਜਾਜ਼ਤ ਸੀ। ਕੋਈ 3 ਮਹੀਨਿਆਂ ਤੱਕ ਪੜ੍ਹਾਈ ਕਰ ਸਕਦਾ ਸੀ, ਪਰ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ। ਪਰ ਹੁਣ ਨਵੇਂ ਨਿਯਮਾਂ ਦੇ ਨਾਲ ਇਹ ਸਾਰੇ ਪੁਰਾਣੇ ਨਿਯਮ ਖਤਮ ਹੋ ਗਏ ਹਨ।

By Rajeev Sharma

Leave a Reply

Your email address will not be published. Required fields are marked *