ਤਾਮਿਲਨਾਡੂ ਪ੍ਰੀਮੀਅਰ ਲੀਗ (TNPL) 2025 ਦੇ ਮੈਚ ਨੰਬਰ 11 ਦੌਰਾਨ ਇੱਕ ਹੈਰਾਨ ਕਰਨ ਵਾਲੀ ਘਟਨਾ ਦੇਖਣ ਨੂੰ ਮਿਲੀ ਜਦੋਂ ਇੱਕ ਗੇਂਦ ‘ਤੇ ਇੱਕ ਜਾਂ ਦੋ ਵਾਰ ਨਹੀਂ ਸਗੋਂ ਤਿੰਨ ਵਾਰ ਰਨਆਊਟ ਦਾ ਮੌਕਾ ਖੁੰਝ ਗਿਆ। ਇਸ ਦੌਰਾਨ ਅੰਪਾਇਰ ਅਤੇ ਬੱਲੇਬਾਜ਼ੀ ਟੀਮ ਹਾਸਾ ਨਹੀਂ ਰੋਕ ਸਕੇ, ਜਦੋਂ ਕਿ ਰਵੀਚੰਦਰਨ ਅਸ਼ਵਿਨ ਅਤੇ ਉਨ੍ਹਾਂ ਦੀ ਟੀਮ ਇਸ ਮੌਕੇ ਨੂੰ ਗੁਆਉਣ ਤੋਂ ਬਾਅਦ ਨਿਰਾਸ਼ਾ ਤੇ ਗੁੱਸੇ ਨੂੰ ਕਾਬੂ ਕਰਦੇ ਹੋਏ ਦਿਖਾਈ ਦਿੱਤੇ।

ਇਹ ਘਟਨਾ 14 ਜੂਨ ਨੂੰ ਸਲੇਮ ਕ੍ਰਿਕਟ ਫਾਊਂਡੇਸ਼ਨ ਸਟੇਡੀਅਮ ‘ਚ ਡਿੰਡੀਗੁਲ ਡ੍ਰੈਗਨਜ਼ ਅਤੇ ਮਦੁਰਾਈ ਪੈਂਥਰਜ਼ ਵਿਚਕਾਰ ਵਾਪਰੀ। ਹਾਲਾਂਕਿ ਡਿੰਡੀਗੁਲ ਨੇ ਮਦੁਰਾਈ ‘ਤੇ ਨੌਂ ਵਿਕਟਾਂ ਦੀ ਸ਼ਾਨਦਾਰ ਜਿੱਤ ਦਰਜ ਕੀਤੀ। ਡਿੰਡੀਗੁਲ ਡ੍ਰੈਗਨਜ਼ ਦੇ ਤੇਜ਼ ਗੇਂਦਬਾਜ਼ ਗਣੇਸ਼ਨ ਪੇਰੀਆਸਵਾਮੀ ਨੇ ਇੱਕ ਵਾਈਡ ਯੌਰਕਰ ਗੇਂਦ ਸੁੱਟੀ, ਜਿਸਨੂੰ ਗੁਰਜਪਨੀਤ ਸਿੰਘ ਨੇ ਕਵਰਾਂ ‘ਚ ਮਾਰਿਆ। ਡਿੰਡੀਗੁਲ ਦੇ ਕਪਤਾਨ ਰਵੀਚੰਦਰਨ ਅਸ਼ਵਿਨ, ਜੋ ਕਵਰਾਂ ‘ਤੇ ਖੜ੍ਹੇ ਸਨ, ਨੇ ਗੇਂਦ ਚੁੱਕੀ ਅਤੇ ਇਸਨੂੰ ਨਾਨ-ਸਟ੍ਰਾਈਕਰ ਐਂਡ ਵੱਲ ਸੁੱਟ ਦਿੱਤਾ। ਅਸ਼ਵਿਨ ਗੇਂਦ ਨੂੰ ਸਿੱਧਾ ਨਹੀਂ ਮਾਰ ਸਕਿਆ ਅਤੇ ਪੇਰੀਆਸਵਾਮੀ ਵੀ ਸਮੇਂ ਸਿਰ ਗੇਂਦ ਨੂੰ ਨਹੀਂ ਫੜ ਸਕਿਆ। ਇਸ ਨਾਲ ਮਦੁਰਾਈ ਦੇ ਬੱਲੇਬਾਜ਼ਾਂ ਨੂੰ ਬੋਨਸ ਦੌੜਾਂ ਲੈਣ ਦਾ ਮੌਕਾ ਮਿਲਿਆ।
ਅਸ਼ਵਿਨ ਦੇ ਥ੍ਰੋਅ ਤੋਂ ਬਾਅਦ ਡੀਪ ਸਕੁਏਅਰ ਲੈੱਗ ਫੀਲਡਰ ਨੇ ਗੇਂਦ ਨੂੰ ਫੜ ਲਿਆ ਤੇ ਸਟ੍ਰਾਈਕਰ ਦੇ ਐਂਡ ਵੱਲ ਸੁੱਟ ਦਿੱਤਾ ਜੋ ਕਿ ਵਿਕਟਕੀਪਰ ਬਾਬਾ ਇੰਦਰਜੀਤ ਨੇ ਫਿਰ ਤੋਂ ਖੁੰਝ ਗਿਆ। ਇਸ ਤੋਂ ਬਾਅਦ ਇੱਕ ਹੋਰ ਥ੍ਰੋਅ ਕੀਤਾ ਗਿਆ ਜੋ ਫਿਰ ਤੋਂ ਖੁੰਝ ਗਿਆ ਅਤੇ ਡਿੰਡੀਗੁਲ ਡ੍ਰੈਗਨਜ਼ ਨੇ ਉਸੇ ਗੇਂਦ ‘ਤੇ ਤਿੰਨ ਰਨਆਊਟ ਮੌਕੇ ਗੁਆ ਦਿੱਤੇ। ਅਸ਼ਵਿਨ ਵੀ ਇਸ ਘਟਨਾ ਤੋਂ ਨਿਰਾਸ਼ ਦਿਖਾਈ ਦੇ ਰਿਹਾ ਸੀ। ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
