ਨੈਸ਼ਨਲ ਟਾਈਮਜ਼ ਬਿਊਰੋ :- ਗੁਰਦਾਸਪੁਰ ਰੇਲਵੇ ਸਟੇਸ਼ਨ ’ਤੇ ਇਕ ਔਰਤ ਰੇਲ ਗੱਡੀ ਚੜ੍ਹਦੇ ਸਮੇਂ ਡਿੱਗ ਪਈ ਅਤੇ ਰੇਲਗੱਡੀ ਅਤੇ ਪਲੇਟਫਾਰਮ ਵਿਚਕਾਰ ਫਸਣ ਤੋਂ ਬਾਅਦ ਉਸ ਦੀਆਂ ਲੱਤਾਂ ਵੱਢ ਦਿੱਤੀਆਂ ਗਈਆਂ। ਔਰਤ ਅਤੇ ਉਸ ਦੀਆਂ ਵੱਢੀਆਂ ਹੋਈਆਂ ਲੱਤਾਂ ਨੂੰ ਅੰਮ੍ਰਿਤਸਰ ਹਸਪਤਾਲ ਭੇਜਿਆ ਗਿਆ।
ਸੂਤਰਾਂ ਅਨੁਸਾਰ ਪੂਰਾ ਪਰਿਵਾਰ ਸਵੇਰੇ ਲਗਭਗ 8 ਵਜੇ ਪਠਾਨਕੋਟ ਤੋਂ ਦਿੱਲੀ ਜਾਣ ਵਾਲੀ ਰੇਲਗੱਡੀ ’ਚ ਸਵਾਰ ਹੋਣ ਦੇ ਲਈ ਗੁਰਦਾਸਪੁਰ ਰੇਲਵੇ ਸਟੇਸ਼ਨ ਪਹੁੰਚਿਆ। ਪਰ ਪਰਿਵਾਰ ਦੀ ਇਕ ਔਰਤ ਰੇਲਗੱਡੀ ਦੇ ਚੱਲਣ ਦੇ ਬਾਵਜੂਦ ਰੇਲਗੱਡੀ ‘ਤੇ ਚੜਨ ਦੀ ਕੋਸ਼ਿਸ਼ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਈ। ਸੂਚਨਾ ਮਿਲਦੇ ਹੀ ਰੇਲਗੱਡੀ ਨੂੰ ਰੋਕਿਆ ਗਿਆ ਅਤੇ ਐਬੂਲੈਂਸ ਮੰਗਵਾ ਕੇ ਉਸ ਨੂੰ ਕੱਟੀਆਂ ਲੱਤਾਂ ਦੇ ਨਾਲ ਅੰਮ੍ਰਿਤਸਰ ਭੇਜ ਦਿੱਤਾ ਗਿਆ।
ਲੋਕਾਂ ਨੇ ਕਿਹਾ ਕਿ ਇਸ ਰੇਲ ਗੱਡੀ ਦਾ ਗੁਰਦਾਸਪੁਰ ਸਟੇਸ਼ਨ ’ਤੇ ਰੁਕਣ ਦਾ ਸਮਾਂ ਮਾਤਰ ਦੋ ਮਿੰਟ ਹੈ। ਜਿਸ ਕਾਰਨ ਲੋਕ ਰੇਲਗੱਡੀ ਵਿਚ ਸਵਾਰ ਹੋਣ ’ਚ ਮੁਸ਼ਕਿਲ ਮਹਿਸੂਸ ਕਰਦੇ ਹਨ। ਰੇਲਗੱਡੀ ਦਾ ਚਾਲਕ ਪੂਰੇ ਦੋ ਮਿੰਟ ਰੁਕਣ ਦੇ ਬਾਅਦ ਰੇਲਗੱਡੀ ਨੂੰ ਚਲਾ ਦਿੰਦਾ ਹੈ।
