ਨਾਬਾਲਗ ਵਿਦਿਆਰਥਣ ਨਾਲ ਬਦਸਲੂਕੀ ਤੇ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਗੁਰਪ੍ਰੀਤ ਸਿੰਘ :- ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਜਿਲਾ ਜਮੂਈ ਵਿਖੇ ਨਾਬਾਲਗ ਵਿਦਿਆਰਥਣ ਨਾਲ ਕੀਤੀ ਬਦਸਲੂਕੀ ‘ਤੇ ਭਾਰਤੀ ਮਹਿਲਾ ਕਮਿਸ਼ਨ ਵਲੋਂ ਨੋਟਿਸ (Notice) ਲਿਆ ਗਿਆ ਹੈ ।

ਕੀ ਨੋਟਿਸ ਲਿਆ ਗਿਆ ਹੈ ਮਹਿਲਾ ਕਮਿਸ਼ਨ ਵਲੋਂ

ਉਪਰੋਕਤ ਵਾਪਰੇ ਬਦਸਲੂਕੀ ਵਾਲੇ ਘਟਨਾਕ੍ਰਮ ਸਬੰਧੀ ਜੋ ਬਿਹਾਰ ਰਾਜ ਮਹਿਲਾ ਕਮਿਸ਼ਨ ਤੋਂ ਇਲਾਵਾ ਭਾਰਤੀ ਮਹਿਲਾ ਕਮਿਸ਼ਨ (National Commission for Women (India)) ਵਲੋਂ ਵੀ ਉਕਤ ਘਟਨਾ ਦਾ ਸਖ਼ਤ ਨੋਟਿਸ ਲਿਆ ਗਿਆ ਹੈ ਤਹਿਤ ਕਮਿਸ਼ਨ ਦੀ ਚੇਅਰਪਰਸਨ ਵਿਜਯਾ ਰਾਹਤਕਰ ਨੇ ਬਿਹਾਰ ਦੇ ਡਾਇਰੈਕਟਰ ਜਨਰਲ ਆਫ ਪੁਲਸ ਨੂੰ ਪੱਤਰ ਲਿਖ ਕੇ ਹੁਕਮ ਦਿੱਤੇ ਹਨ ਕਿ ਉਹ ਤੁਰੰਤ ਐਫ. ਆਈ. ਆਰ. ਦਰਜ (FIR registered) ਕਰਨ ਅਤੇ ਵੀਡੀਓ ਫੁਟੇਜ ਦੇ ਆਧਾਰ ਤੇ ਸਮੁੱਚੇ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਗ੍ਰਿਫ਼ਤਾਰ ਕਰਕੇ ਇਕ ਨਿਰਪੱਖ ਅਤੇ ਸਮਾਂਬੱਧ ਜਾਂਚ ਯਕੀਨੀ ਬਣਾਈ ਜਾਵੇ ।

ਕੀ ਹੈ ਪੂਰਾ ਮਾਮਲਾ

ਪ੍ਰਾਪਤ ਸੂਚਨਾ ਮੁਤਾਬਕ ਜਿਸ ਲੜਕੀ ਨਾਲ ਕੁੱਝ ਵਿਅਕਤੀਆਂ ਵਲੋਂ ਬਦਸਲੂਕੀ (Mistreatment) ਕੀਤੀ ਗਈ ਵਾਲੀ ਘਟਨਾਕ੍ਰਮ ਦੀ ਸਿ਼ਕਾਰ ਲੜਕੀ ਆਪਣੇ ਸਹਿਪਾਠੀ ਨਾਲ ਜਦੋਂ ਘੁੰਮ ਕੇ ਵਾਪਸ ਪਰਤ ਰਹੀ ਸੀ ਤਾਂ ਜਮੂਈ ਵਿਖੇ ਸੜਕ ‘ਤੇ ਜਾਂਦੇ ਵੇਲੇ ਕੁੱਝ ਵਿਅਕਤੀਆਂ ਵਲੋਂ ਉਕਤ ਲੜਕੀ ਅਤੇ ਲੜਕੇ ਨੂੰ ਰੋਕ ਲਿਆ ਗਿਆ ਅਤੇ ਲੜਕੀ ਨਾਲ ਹੱਦ ਨਾਲੋਂ ਵਧ ਬਦਸਲੂਕੀ ਕੀਤੀ ਗਈ, ਜਿਸਦੀ ਇਕ ਰਾਹਗੀਰ ਵਲੋਂ ਵੀਡੀਓ ਬਣਾ ਲਈ ਗਈ, ਜਿਸਦੀ ਚੁਫੇਰੇਓਂ ਨਿੰਦਾ ਕੀਤੀ ਜਾ ਰਹੀ ਹੈ ।

ਕਿੰਨੇ ਵਿਅਕਤੀ ਹਨ ਘਟਨਾਕ੍ਰਮ ਵਿਚ ਸ਼ਾਮਲ

ਜਾਣਕਾਰੀ ਮੁਤਾਬਕ ਉਕਤ ਬਦਸਲੂਕੀ ਵਾਲੇ ਘਟਨਾਕ੍ਰਮ ਵਿਚ ਕੁੱਲ 7 ਵਿਅਕਤੀ ਸ਼ਾਮਲ ਦੱਸੇ ਜਾ ਰਹੇ ਹਨ ਤੇ ਜਿਨ੍ਹਾਂ ਵਿਚੋਂ 3 ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ । ਜਦੋਂ ਕਿ ਬਾਕੀਆਂ ਦੀ ਫੜੋ-ਫੜੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ । ਦੱਸਣਯੋਗ ਹੈ ਕਿ ਉਪਰੋਕਤ ਘਟਨਾਕ੍ਰਮ ਸਬੰਧੀ ਬਿਹਾਰ ਰਾਜ ਮਹਿਲਾ ਕਮਿਸ਼ਨ ਵਲੋਂ ਵੀ ਸਖ਼ਤ ਨੋਟਿਸ ਲਿਆ ਗਿਆ ਹੈ ।

By Gurpreet Singh

Leave a Reply

Your email address will not be published. Required fields are marked *