ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕਾ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਸਿਲਸਿਲਾ ਜਾਰੀ ਹੈ। ਸ਼ਨੀਵਾਰ ਨੂੰ ਦੇਰ ਰਾਤ ਇੱਕ ਹੋਰ ਜਹਾਜ਼ ਅਮਰੀਕਾ ਤੋਂ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਆਇਆ ਸੀ। ਜਿਸ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਪੰਜਾਬ ਦੇ ਨੌਜਵਾਨਾਂ ਆਪੋ-ਆਪਣੇ ਘਰ ਭੇਜ ਦਿੱਤਾ। ਬਟਾਲਾ ਨੇੜਲਾ ਪਿੰਡ ਭੇਡ ਪੱਤਣ ਜਿੱਥੇ ਦਾ ਗੁਰਮੇਲ ਸਿੰਘ ਦੋ ਸਾਲ ਬਾਅਦ ਅੱਜ ਸਵੇਰੇ ਧੜਕ ਸਰ ਆਪਣੇ ਘਰ ਪਰਤਿਆ। ਗੁਰਮੇਲ ਸਿੰਘ ਦੋ ਸਾਲ ਪਹਿਲਾਂ ਅਮਰੀਕਾ ਜਾਣ ਲਈ ਆਪਣੇ ਘਰੋਂ ਨਿਕਲਿਆ ਸੀ ਪਰ ਏਜੰਟ ਨੇ ਉਸ ਨੂੰ ਦੋ ਸਾਲ ਦੁਬਈ ਅਤੇ ਹੋਰ ਦੇਸ਼ਾਂ ’ਚ ਘੁੰਮਾਉਣ ਤੋਂ ਇਲਾਵਾ ਜੰਗਲਾਂ ’ਚ ਰੱਖਿਆ।
ਜਨਵਰੀ ਦੇ ਆਖਿਰ ’ਚ ਗੁਰਮੇਲ ਸਿੰਘ ਨੂੰ ਅਮਰੀਕਾ ਦੀ ਡੌਂਕੀ ਲਵਾਈ। ਜਿੱਦਾਂ ਹੀ ਗੁਰਮੇਲ ਸਿੰਘ ਅਮਰੀਕਾ ਦੀ ਡੌਂਕੀ ਲਗਾਉਂਦਾ ਹੈ ਤਾਂ ਤੁਰੰਤ ਅਮਰੀਕਾ ਦੀ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਅਮਰੀਕਾ ਤੋਂ ਦੇਸ਼ ਨਿਕਾਲਾ ਹੋਣ ਤੋਂ ਬਾਅਦ ਘਰ ਪਹੁੰਚੇ ਗੁਰਮੇਲ ਸਿੰਘ ਦੇ ਹਾਲਾਤ ਠੀਕ ਨਹੀਂ ਸੀ ਅਤੇ ਡਿਪਰੈਸ਼ਨ ’ਚ ਹੈ, ਜਿਸ ਦੀ ਵਜ੍ਹਾ ਕਰ ਕੇ ਗੁਰਮੇਲ ਨੂੰ ਉਸਦੇ ਰਿਸ਼ਤੇਦਾਰ ਆਪਣੇ ਨਾਲ ਲੈ ਗਏ ਤਾਂ ਕਿ ਉਸਨੂੰ ਸੁਖਾਲਾ ਮਾਹੌਲ ਦਿੱਤਾ ਜਾਵੇ।