ਨੈਸ਼ਨਲ ਟਾਈਮਜ਼ ਬਿਊਰੋ :- ਪਿੰਡ ਝਬਾਲ ਅਤੇ ਪੰਜਵੜ ਦੇ ਵਿਚਕਾਰ ਬਣੀ ਪੁੱਲੀ ਨੇੜਿਓਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਝਬਾਲ ਦੇ ਸਰਕਾਰੀ ਹਸਪਤਾਲ ਨੇੜਿਓਂ ਪਿੰਡ ਪੰਜਵੜ ਨੂੰ ਜਾਂਦੇ ਰਸਤੇ ‘ਤੇ ਬਣੇ ਪੁੱਲ ਨੇੜੇ ਇਕ ਨੌਜਵਾਨ 30/35 ਸਾਲ ਜਿਸ ਨੇ ਹਰੀ ਚਿੱਟੀ ਧਾਰੀਆਂ ਵਾਲੀ ਕਮੀਜ਼ ਪਾਈ ਹੈ ਅਤੇ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਵੱਢੀ ਹੋਈ ਲਾਸ਼ ਮਿਲੀ ਹੈ।
ਲਾਸ਼ ਦੇ ਗਲ ਵਿਚ ਰੱਸੀ ਬੰਨ੍ਹੀ ਹੋਈ ਸੀ। ਇਸ ਦਾ ਪਤਾ ਲੱਗਣ ‘ਤੇ ਝਬਾਲ ਥਾਣੇ ਦੇ ਮੁਖੀ ਇੰਸਪੈਕਟਰ ਕਸ਼ਮੀਰ ਸਿੰਘ ਅਤੇ ਪੁਲਸ ਦੇ ਹੋਰ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਜਿਨ੍ਹਾਂ ਨੇ ਬਾਰੀਕੀ ਨਾਲ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਅਨੁਸਾਰ ਅਜੇ ਤੱਕ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਹੋਈ ਅਤੇ ਕਾਰਵਾਈ ਜਾਰੀ ਹੈ।
