Youtuber ਅਰਮਾਨ ਮਲਿਕ ਪਹਿਲੀ ਪਤਨੀ ਪਾਇਲ ਨੂੰ ਦੇਣਗੇ Divorce ! ਦੂਜੀ ਪਤਨੀ ਨਾਲ ਰਹਿਣ ਦਾ ਕੀਤਾ ਫੈਸਲਾ

ਨੈਸ਼ਨਲ ਟਾਈਮਜ਼ ਬਿਊਰੋ :- ਪ੍ਰਸਿੱਧ ਯੂਟਿਊਬਰ ਅਤੇ “ਬਿੱਗ ਬੌਸ ਓਟੀਟੀ 3” ਸਟਾਰ ਅਰਮਾਨ ਮਲਿਕ ਅਤੇ ਉਨ੍ਹਾਂ ਦੀਆਂ ਪਤਨੀਆਂ, ਪਾਇਲ ਅਤੇ ਕ੍ਰਿਤਿਕਾ ਮਲਿਕ, ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਖ਼ਬਰਾਂ ਵਿੱਚ ਰਹਿੰਦੇ ਹਨ। ਇਕ ਪਾਸੇ ਪਾਇਲ ਅਤੇ ਅਰਮਾਨ ਆਪਣੇ ਚੌਥੇ ਬੱਚੇ ਦਾ ਸਵਾਗਤ ਕਰਨ ਵਾਲੇ ਹਨ। ਉਥੇ ਹੀ ਦੂਜੇ ਪਾਸੇ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਅਰਮਾਨ ਅਤੇ ਪਾਇਲ ਦਾ ਰਿਸ਼ਤਾ ਟੁੱਟਣ ਦੀ ਕਗਾਰ ‘ਤੇ ਹੈ, ਅਤੇ ਉਹ ਆਪਣੀ ਬਾਕੀ ਦੀ ਜ਼ਿੰਦਗੀ ਆਪਣੀ ਦੂਜੀ ਪਤਨੀ, ਕ੍ਰਿਤਿਕਾ ਮਲਿਕ ਨਾਲ ਬਿਤਾਉਣਗੇ। ਇਸ ਦੌਰਾਨ, ਇੱਕ ਨਵੀਂ ਰਿਪੋਰਟ ਨੇ ਇਨ੍ਹਾਂ ਅਫਵਾਹਾਂ ਨੂੰ ਹੋਰ ਹਵਾ ਦੇ ਦਿੱਤੀ ਹੈ।

ਅਗਸਤ 2025 ਵਿੱਚ, ਯੂਟਿਊਬਰ ਅਰਮਾਨ ਮਲਿਕ ਨੂੰ ਪਟਿਆਲਾ ਜ਼ਿਲ੍ਹਾ ਅਦਾਲਤ ਨੇ ਸੰਮਨ ਜਾਰੀ ਕੀਤਾ ਸੀ। ਅਦਾਲਤ ਨੇ ਅਰਮਾਨ ਮਲਿਕ ਅਤੇ ਉਨ੍ਹਾਂ ਦੀਆਂ 2 ਪਤਨੀਆਂ, ਪਾਇਲ ਅਤੇ ਕ੍ਰਿਤਿਕਾ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਸੀ। ਇਹ ਸੰਮਨ ਦਵਿੰਦਰ ਰਾਜਪੂਤ ਦੁਆਰਾ ਦਾਇਰ ਪਟੀਸ਼ਨ ਦੇ ਆਧਾਰ ‘ਤੇ ਜਾਰੀ ਕੀਤਾ ਗਿਆ ਸੀ।

ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਕਿ ਅਰਮਾਨ ਮਲਿਕ ਨੇ 2 ਵਿਆਹ ਕੀਤੇ ਹਨ। ਇਸਨੂੰ ਹਿੰਦੂ ਵਿਆਹ ਐਕਟ ਦੀ ਉਲੰਘਣਾ ਮੰਨਿਆ ਜਾਂਦਾ ਹੈ, ਜੋ ਇੱਕ ਸਮੇਂ ਵਿੱਚ ਸਿਰਫ਼ ਇੱਕ ਹੀ ਵਿਆਹ ਦੀ ਆਗਿਆ ਦਿੰਦਾ ਹੈ। ਹੁਣ, ਖਬਰਾਂ ਆ ਰਹੀਆਂ ਹਨ ਕਿ ਹਾਈ ਕੋਰਟ ਨੇ ਅਰਮਾਨ ਮਲਿਕ ਨੂੰ ਆਪਣੀਆਂ 2 ਪਤਨੀਆਂ ਵਿੱਚੋਂ 1 ਨੂੰ ਤਲਾਕ ਦੇਣ ਦਾ ਹੁਕਮ ਦਿੱਤਾ ਸੀ ਅਤੇ ਕਿਹਾ ਸੀ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਖਬਰਾਂ ਹਨ ਕਿ ਅਰਮਾਨ ਨੇ ਪਾਇਲ ਮਲਿਕ ਨੂੰ ਤਲਾਕ ਦੇਣ ਅਤੇ ਕ੍ਰਿਤਿਕਾ ਮਲਿਕ ਨਾਲ ਰਹਿਣ ਦਾ ਫੈਸਲਾ ਕੀਤਾ ਹੈ। 

ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਹਾਈ ਕੋਰਟ ਨੇ ਅਰਮਾਨ ਦੇ ਹੱਕ ਵਿੱਚ ਫੈਸਲਾ ਸੁਣਾਇਆ, ਅਤੇ ਉਸਨੂੰ ਪਾਇਲ ਤੋਂ ਤਲਾਕ ਦੇ ਦਿੱਤਾ। ਹਾਲਾਂਕਿ, ਅਰਮਾਨ ਮਲਿਕ ਜਾਂ ਉਸਦੀਆਂ ਦੋਹਾਂ ਪਤਨੀਆਂ ਦੁਆਰਾ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। 

By Gurpreet Singh

Leave a Reply

Your email address will not be published. Required fields are marked *