ਅਹਿਮਦਾਬਾਦ ਜਹਾਜ਼ ਹਾਦਸੇ ‘ਚ ਵਿਜੇ ਰੁਪਾਣੀ ਸਮੇਤ 292 ਲੋਕਾਂ ਦੀ ਮੌਤ, ਡੇਰਾਬਸੀ ‘ਚ ਭਾਜਪਾ ਵਲੋਂ ਸ਼ੋਕ ਸਭਾ ਆਯੋਜਿਤ

ਡੇਰਾਬਸੀ : ਗੁਜਰਾਤ ਦੇ ਅਹਿਮਦਾਬਾਦ ਹਵਾਈ ਅੱਡੇ ‘ਤੇ ਹੋਏ ਇੱਕ ਭਿਆਨਕ ਜਹਾਜ਼ ਹਾਦਸੇ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਾਦਸੇ ‘ਚ ਭਾਰਤ ਦੇ 292 ਲੋਕਾਂ ਦੀ ਮੌਤ ਹੋ ਗਈ, ਜਿਸ ‘ਚ ਭਾਜਪਾ ਦੇ ਪੰਜਾਬ-ਚੰਡੀਗੜ੍ਹ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ ਦੀ ਵੀ ਮੌਤ ਹੋ ਗਈ। ਉਨ੍ਹਾਂ ਦੇ ਅਚਾਨਕ ਵਿਛੋੜੇ ਨੇ ਸਿਆਸੀ ਅਤੇ ਸਮਾਜਿਕ ਜਗਤ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ।

ਹਾਦਸੇ ਵਿੱਚ ਉਨ੍ਹਾਂ ਦੀ ਅਚਾਨਕ ਮੌਤ ਤੋਂ ਬਾਅਦ, ਬੁਲਾਏ ਗਈ ਸ਼ੋਕ ਸਭਾ ਦੌਰਾਨ ਬੋਲਦਿਆਂ ਡੇਰਾਬਸੀ ਮੰਡਲ ਪ੍ਰਧਾਨ ਪਵਨ ਧੀਮਾਨ ਪੰਮਾ ਨੇ ਕਿਹਾ ਕਿ ਇਸ ਅਚਾਨਕ ਹਾਦਸੇ ਕਾਰਨ ਦੇਸ਼-ਵਿਦੇਸ਼ ਦੇ 292 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਹਜ਼ਾਰਾਂ ਪਰਿਵਾਰ ਸੋਗ ਦੇ ਸਮੁੰਦਰ ਵਿੱਚ ਡੁੱਬ ਗਏ ਹਨ।

ਅਜਿਹੇ ਸਮੇਂ, ਹਰ ਭਾਜਪਾ ਵਰਕਰ ਵਿਛੜੀਆਂ ਰੂਹਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹੈ। ਅੱਜ ਦੀ ਮੀਟਿੰਗ ਵਿੱਚ, ਸੀਨੀਅਰ ਪਾਰਟੀ ਅਧਿਕਾਰੀਆਂ ਅਤੇ ਵਰਕਰਾਂ ਦੇ ਨਾਲ-ਨਾਲ ਆਮ ਨਾਗਰਿਕਾਂ ਨੇ ਵੀ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ! ਇਸ ਮੌਕੇ ‘ਤੇ, ਸੀਨੀਅਰ ਭਾਜਪਾ ਨੇਤਾ ਰਵਿੰਦਰ ਵੈਸ਼ਨਵ ਡੇਰਾਬਸੀ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇਸ ਦੁਖਦਾਈ ਘਟਨਾ ਨੂੰ ਸਹਿਣ ਕਰਨ ਲਈ ਪ੍ਰਾਰਥਨਾ ਕੀਤੀ।

ਇਸ ਮੌਕੇ ਭਾਜਪਾ ਮੰਡਲ ਦੇ ਸਾਬਕਾ ਪ੍ਰਧਾਨ ਰਾਕੇਸ਼ ਮਹਿਤਾ, ਓ.ਬੀ.ਸੀ ਮੋਰਚਾ ਜ਼ਿਲ੍ਹਾ ਮੁਹਾਲੀ ਦੇ ਜਨਰਲ ਸਕੱਤਰ ਦਿਨੇਸ਼ ਵੈਸ਼ਨਵ, ਮੀਤ ਪ੍ਰਧਾਨ ਯੋਗੇਸ਼ ਅੱਤਰੀ, ਸਾਬਕਾ ਮੰਡਲ ਸਕੱਤਰ ਸਤਪਾਲ ਅੱਤਰੀ, ਸੀਨੀਅਰ ਆਗੂ ਤੇ ਪੂਰਵਾਂਚਲ ਦੇ ਪ੍ਰਧਾਨ ਸੁਰੇਸ਼ ਵਿਆਸ, ਸਵਰਨ ਸਿੰਘ, ਅਮਨ ਪਾਹਵਾ, ਮੱਖਣ ਸਿੰਘ, ਉਪੇਂਦਰ ਸਿੰਘ, ਅਮਨ ਕੁਮਾਰ ਕ੍ਰਿਸ਼ਨ ਕੁਮਾਰ, ਮਨਪ੍ਰੀਤ ਸਿੰਘ, ਕਾਲਾ ਸਿਘ ਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

By Gurpreet Singh

Leave a Reply

Your email address will not be published. Required fields are marked *