ਕਾਰਾਂ ਦੀ ਆਪਸੀ ਟੱਕਰ ਕਾਰਨ ਬੱਚੇ ਸਮੇਤ 6 ਦੀ ਮੌਤ

ਗੁਰਪ੍ਰੀਤ ਸਿੰਘ :-  ਭਾਰਤ ਦੇਸ ਸੂਬੇ ਛੱਤੀਸਗੜ੍ਹ (Chhattisgarh) ਦੇ ਜਿਲਾ ਕਾਂਕੇਰ ਵਿਖੇ ਬੀਤੀ ਰਾਤ ਦੋ ਕਾਰਾਂ ਦੇ ਆਪਸ ਵਿਚ ਟਕਰਾਉਣ ਕਾਰਨ ਛੇ ਲੋਕਾਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਛੱਤੀਸਗੜ੍ਹ ਦੇ ਜਿਲਾ ਕਾਂਕੇਰ (Kanker District) ਵਿਖੇ ਜੋ ਦੋ ਕਾਰਾਂ ਬੀਤੀ ਰਾਤ ਤੇਜ ਰਫ਼ਤਾਰ ਦੇ ਚਲਦਿਆਂ ਆਪਸ ਵਿਚ ਟਕਰਾ ਕੇ ਚਕਨਾਚੂਰ ਹੋ ਗਈਆਂ ਦੇ ਕਾਰਨ ਜਿਨ੍ਹਾਂ ਛੇ ਜਣਿਆਂ ਦੀ ਸੜਕ ਹਾਦਸੇ (Road accidents) ਵਿਚ ਮੌਤ ਹੋਈ ਹੈ ਵਿਚ ਇਕ ਮਾਸੂਮ ਬੱਚਾ ਵੀ ਸ਼ਾਮਲ ਹੈ ।

ਕੀ ਦੱਸਿਆ ਪੁਲਸ ਸੁਪਰਡੈਂਟ ਨੇ

ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪੁਲਸ ਸੁਪਰਡੈਂਟ ਨਿਖਿਲ ਅਸ਼ੋਕ ਕੁਮਾਰ ਰਾਖੇਚਾ ਨੇ ਦੱਸਿਆ ਕਿ ਇਹ ਹਾਦਸਾ ਰਾਤ ਲਗਭਗ 11 ਵਜੇ ਵਾਪਰਿਆ । ਟੱਕਰ ਤੋਂ ਬਾਅਦ ਤਿੰਨ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਤੁਰੰਤ ਰਾਹੀਂ ਕਾਂਕੇਰ ਜਿ਼ਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਅਨੁਸਾਰ ਜ਼ਖਮੀਆਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਅਤੇ ਉਹਨਾਂ ਨੂੰ ਲਗਾਤਾਰ ਹੇਠ ਰੱਖਿਆ ਗਿਆ ਹੈ ।

ਪੁਲਸ ਨੇ ਮੌਕੇ ਤੇ ਪਹੁੰਚ ਕੇ ਕੀਤੀ ਕਾਰਵਾਈ ਸ਼ੁਰੂ

ਸੂਚਨਾ ਮਿਲਦਿਆਂ ਹੀ ਕੋਤਵਾਲੀ ਪੁਲਸ ਨੇ ਮੌਕੇ ‘ਤੇ ਪਹੁੰਚੀ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰਦਿਆਂ ਸਾਰੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਪੁਲਸ ਅਧਿਕਾਰੀਆਂ ਦਾ ਆਖਣਾ ਹੈ ਕਿ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜ਼ਖਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ । ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ।

By Gurpreet Singh

Leave a Reply

Your email address will not be published. Required fields are marked *