19 ਫਰਵਰੀ ਨੂੰ ਲਾਂਚ ਹੋਵੇਗਾ ਸਭ ਤੋਂ ਸਸਤਾ iPhone! ਟਿਮ ਕੁੱਕ ਨੇ ਜਾਰੀ ਕੀਤਾ ਟੀਜ਼ਰ

iPhone SE 4 ਬਾਰੇ ਲੰਬੇ ਸਮੇਂ ਤੋਂ ਲੀਕ ਰਿਪੋਰਟਾਂ ਆ ਰਹੀਆਂ ਹਨ ਅਤੇ ਹੁਣ ਇੰਤਜ਼ਾਰ ਖਤਮ ਹੋਣ ਵਾਲਾ ਹੈ। ਅਸੀਂ ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਐਪਲ ਦੇ ਸੀ.ਈ.ਓ. ਟਿਮ ਕੁੱਕ ਨੇ ਇੱਕ ਟੀਜ਼ਰ ਜਾਰੀ ਕੀਤਾ ਹੈ ਜਿਸਨੂੰ iPhone SE 4 ਦਾ ਟੀਜ਼ਰ ਕਿਹਾ ਜਾ ਰਿਹਾ ਹੈ। iPhone SE 4 ਨੂੰ ਟੱਚ ਆਈ.ਡੀ ਦੀ. ਬਜਾਏ ਫਿੰਗਰਪ੍ਰਿੰਟ, 48 ਮੈਗਾਪਿਕਸਲ ਪ੍ਰਾਇਮਰੀ ਕੈਮਰਾ ਆਦਿ ਸਮੇਤ ਕਈ ਬਦਲਾਵਾਂ ਨਾਲ ਪੇਸ਼ ਕੀਤਾ ਜਾ ਸਕਦਾ ਹੈ।

ਪ੍ਰਮੋਸ਼ਨਲ ਵੀਡੀਓ ਨਾਲ ਵਧਿਆ ਉਤਸ਼ਾਹ

ਐਪਲ ਦੁਆਰਾ ਜਾਰੀ ਕੀਤੀ ਗਈ 7-ਸਕਿੰਟਾਂ ਦੀ ਪ੍ਰਮੋਸ਼ਨਲ ਵੀਡੀਓ ਵਿੱਚ ਇੱਕ ਚਮਕਦਾਰ ਰਿੰਗ ਦੇ ਵਿਚਕਾਰ ਇੱਕ ਮਟੈਲਿਕ ਐਪਲ ਲੋਗੋ ਦਿਖਾਇਆ ਗਿਆ ਹੈ, ਹਾਲਾਂਕਿ ਟੀਜ਼ਰ ਵਿੱਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਇਹ ਨਵਾਂ ਡਿਵਾਈਸ ਐਪਲ ਦੇ ਕਿਸ ਉਤਪਾਦ ਲਾਈਨਅਪ ਨਾਲ ਸਬੰਧਤ ਹੋਵੇਗਾ। ਐਪਲ ਦੇ ਈਕੋਸਿਸਟਮ ਵਿੱਚ ਮੈਕਬੁੱਕ, ਆਈਪੈਡ, ਆਈਫੋਨ ਅਤੇ ਹੋਰ ਡਿਵਾਈਸਾਂ ਸ਼ਾਮਲ ਹਨ, ਜਿਸ ਨੇ ਇਸ ਲਾਂਚ ਨੂੰ ਲੈ ਕੇ ਉਤਸ਼ਾਹ ਨੂੰ ਹੋਰ ਵਧਾ ਦਿੱਤਾ ਹੈ। ਇਸ ਐਲਾਨ ਤੋਂ ਬਾਅਦ ਐਪਲ ਦੇ ਸ਼ੇਅਰਾਂ 2 ਫੀਸਦੀ ਦਾ ਵਾਧਾ ਹੋਇਆ ਹੈ।

ਕੀ ਇਹ iPhone SE 4 ਹੋਵੇਗਾ ?

iPhone SE ਸੀਰੀਜ਼ ਦਾ ਨਵਾਂ ਮਾਡਲ ਇਸ ਹਫਤੇ ਲਾਂਚ ਹੋਣ ਦੀ ਉਮੀਦ ਸੀ ਪਰ ਹੁਣ ਇਹ ਡਿਵਾਈਸ ਅਗਲੇ ਹਫਤੇ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। iPhone SE ਦੀ ਫਰਸਟ ਜਨਰੇਸ਼ਨ ਮਾਰਚ 2016 ‘ਚ ਲਾਂਚ ਹੋਈ ਸੀ, ਜੋ iPhone 5s ਵਰਗਾ ਇਕ ਕਿਫਾਇਦੀ ਸਮਾਰਟਫੋਨ ਸੀ। ਇਸ ਤੋਂ ਬਾਅਦ 2020 ‘ਚ ਦੂਜੀ ਜਨਰੇਸ਼ਨ ਅਤੇ 2022 ‘ਚ ਤੀਜੀ ਜਨਰੇਸ਼ਨ ਆਈ। ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਐਪਲ ਜਲਦੀ ਹੀ iPhone SE 4 ਪੇਸ਼ ਕਰ ਸਕਦੀ ਹੈ, ਜਿਸ ਵਿਚ ਆਧੁਨਿਕ ਫੀਚਰਜ਼ ਦੇ ਨਾਲ ਅਪਗ੍ਰੇਡਿਡ ਡਿਜ਼ਾਈਨ ਦੇਖਣ ਨੂੰ ਮਿਲ ਸਕਦਾ ਹੈ। 

By nishuthapar1

Leave a Reply

Your email address will not be published. Required fields are marked *