18
Sep
ਚੰਡੀਗੜ੍ਹ (ਨਵਲ ਕਿਸ਼ੋਰ) : Apple iPhone 18 Pro ਅਤੇ Pro Max ਦੀ ਲਾਂਚਿੰਗ ਨੂੰ ਲੈ ਕੇ ਚਰਚਾ ਵਿਚਕਾਰ ਚੰਡੀਗੜ੍ਹ ਵਿੱਚ ਇੱਕ ਅਨੋਖੇ ‘iPhone ਲੰਗਰ’ ਦਾ ਐਲਾਨ ਕੀਤਾ ਗਿਆ ਹੈ। ਸੋਸ਼ਲ ਮੀਡੀਆ ਪਰਸਨੈਲਿਟੀ ਰਾਕੇਸ਼ ਤ੍ਰੇਹਾਨ, ਜੋ ‘ਰਾਜਾ ਡੀ ਕਿੰਗ’ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ, ਵੱਲੋਂ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਿੱਚ ਚੁਣੇ ਗਏ 10 ਲੋਕਾਂ ਨੂੰ ਮੁਫ਼ਤ iPhone ਦਿੱਤੇ ਜਾਣਗੇ। ਰਾਕੇਸ਼ ਤ੍ਰੇਹਾਨ ਮੁਤਾਬਕ 22 ਸਤੰਬਰ ਨੂੰ iPhone ਲੰਗਰ ਦਾ ਵੰਡ ਸਮਾਗਮ ਲੋਕਾਂ ਅਤੇ ਮੀਡੀਆ ਦੀ ਮੌਜੂਦਗੀ ਵਿੱਚ ਲਾਈਵ ਕੀਤਾ ਜਾਵੇਗਾ। ਸ਼ੁਰੂਆਤੀ ਤੌਰ ’ਤੇ ਇਸ ਪ੍ਰੋਗਰਾਮ ਵਿੱਚ 1,000 ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ, ਜਿਨ੍ਹਾਂ ਵਿੱਚੋਂ 10…
