ਮਰਨ ਉਪਰੰਤ ਅੱਖਾਂ ਦਾਨ ਕਰਵਾਉਣ ਤੇ ਪ੍ਰੀਸ਼ਦ ਮੈਂਬਰਾਂ ਨੇ ਪਰਿਵਾਰ ਨੂੰ ਕੀਤਾ ਸਨਮਾਨਿਤ

ਮਰਨ ਉਪਰੰਤ ਅੱਖਾਂ ਦਾਨ ਕਰਵਾਉਣ ਤੇ ਪ੍ਰੀਸ਼ਦ ਮੈਂਬਰਾਂ ਨੇ ਪਰਿਵਾਰ ਨੂੰ ਕੀਤਾ ਸਨਮਾਨਿਤ

ਡੇਰਾਬੱਸੀ, 21 ਫਰਵਰੀ (ਗੁਰਪ੍ਰੀਤ ਸਿੰਘ): ਭਾਰਤ ਵਿਕਾਸ ਪਰਿਸ਼ਦ ਡੇਰਾਬਸੀ ਵੱਲੋਂ ਮਰਨ ਉਪਰੰਤ ਅੱਖਾਂ ਦਾਨ ਕਰਵਾਉਣ ਲਈ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਹੁਣ ਤੱਕ 157 ਵਿਅਕਤੀਆਂ ਦੀਆਂ ਅੱਖਾਂ ਦਾਨ ਕਰਵਾ ਕੇ 314 ਵਿਅਕਤੀਆਂ ਦੀ ਹਨੇਰੀ ਜ਼ਿੰਦਗੀ ਵਿੱਚ ਰੋਸ਼ਨੀ ਹੋ ਚੁੱਕੀ ਹੈ।

ਪ੍ਰੀਸ਼ਦ ਦੇ ਪ੍ਰੈੱਸ ਸਕੱਤਰ ਅਤੇ ਸਮਾਜ ਸੇਵੀ ਪਰਮਜੀਤ ਰੰਮੀ ਸੈਣੀ ਨੇ ਦੱਸਿਆ ਕਿ ਲੰਘੀ 17 ਫਰਵਰੀ ਨੂੰ ਏਟੀਐਸ ਡੇਰਾਬੱਸੀ ਦੇ ਸਮਾਜ ਸੇਵੀ ਨਰਿੰਦਰਾ ਕੁਮਾਰ ਤਿਵਾੜੀ (94) ਜੀ ਆਪਣੀ ਸੰਸਾਰੀ ਯਾਤਰਾ ਪੂਰੀ ਕਰਕੇ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ l ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਉਨ੍ਹਾਂ ਦੀਆਂ ਅੱਖਾਂ ਅਤੇ ਸ਼ਰੀਰ ਹਸਪਤਾਲ ਨੂੰ ਦਾਨ ਕਰਵਾਏ ਗਏ l

ਸ਼ੁਕਰਵਾਰ ਨੂੰ ਉਹਨਾਂ ਦੀ ਅੰਤਿਮ ਅਰਦਾਸ ਮੌਕੇ ਪ੍ਰੀਸ਼ਦ ਮੈਂਬਰਾਂ ਵੱਲੋਂ ਉਨਾਂ ਦੇ ਬੇਟੀ ਸੁਸ਼ਮਾ ਤਿਨਜਾਨੀ ਪਤਨੀ ਅਸ਼ਵਨੀ ਕੁਮਾਰ ਤਿਨਜਾਨੀ , ਸੁਨੀਤਾ ਭਾਰਗਵ, ਸੁਵਰਸ਼ਾ ਪਤਨੀ ਰਾਜੀਵ ਮਲਹੋਤਰਾ, ਸੁਚੇਤਾ ਤਿਵਾਰੀ ਪਤਨੀ ਨੀਰਜ ਪੀਟਰਸ ਨੂੰ ਸ਼ਾਲ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ l

ਇਸ ਮੌਕੇ ਉਨ੍ਹਾਂ ਕਿਹਾ ਅੱਖਾਂ ਸਾਡੇ ਸਰੀਰ ਦਾ ਬਹੁਤ ਜਰੂਰੀ ਅੰਗ ਹਨ। ਮਰਨ ਉਪਰੰਤ ਦਾਨ ਹੋਈ ਅੱਖਾਂ ਕਿਸੇ ਦੂਸਰੇ ਇਨਸਾਨ ਦੀ ਜ਼ਿੰਦਗੀ ਵਿੱਚ ਰੋਸ਼ਨੀ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਦਾਨ ਕੀਤੇ ਸ਼ਰੀਰ ਦੇ ਬਹੁਤ ਸਾਰੇ ਅੰਗਾਂ ਨਾਲ ਦੂਸਰੇ ਵਿਅਕਤੀਆਂ ਨੂੰ ਬਚਾਇਆ ਜਾ ਸਕਦਾ ਹੈ।

ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਸੁਰਿੰਦਰ ਅਰੋੜਾ, ਸਕੱਤਰ ਹਤਿੰਦਰ ਮੋਹਨ ਸ਼ਰਮਾ, ਖਜਾਨਚੀ ਵਿਸ਼ਾਲ ਸ਼ਰਮਾ, ਬਰਖਾ ਰਾਮ ਹਾਜ਼ਰ ਸਨ l

By Gurpreet Singh

Leave a Reply

Your email address will not be published. Required fields are marked *