ਸੰਯੁਕਤ ਕਿਸਾਨ ਮੋਰਚੇ ਦੀਆਂ ਦੋਵਾਂ ਧਿਰਾਂ ਵਿਚਾਲੇ ਪੂਰੀ ਏਕਤਾ ਅਜੇ ਵੀ ਨਹੀਂ, ਘੱਟੋ-ਘੱਟ ਸਾਂਝ ‘ਤੇ ਗੱਲਬਾਤ ਜਾਰੀ

ਨੈਸ਼ਨਲ ਟਾਈਮਜ਼ ਬਿਊਰੋ :- ਸੰਯੁਕਤ ਕਿਸਾਨ ਮੋਰਚੇ ਦੀਆਂ ਦੋਵੇਂ ਧਿਰਾਂ (ਗ਼ੈਰ-ਸਿਆਸੀ ਅਤੇ ਸਿਆਸੀ) ਵਿਚਾਲੇ ਪੂਰੀ ਏਕਤਾ ਬਣਾਉਣ ਦੀ ਕੋਸ਼ਿਸ਼ ਅਜੇ ਵੀ ਨਾਕਾਮ ਰਹੀ। ਵੀਰਵਾਰ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ‘ਚ ਹੋਈ ਬੈਠਕ ‘ਚ ਦੋਵੇਂ ਧਿਰਾਂ ਦੇ 20 ਤੋਂ ਵੱਧ ਆਗੂ ਸ਼ਾਮਲ ਹੋਏ।

ਬੈਠਕ ‘ਚ ਮੰਨਿਆ ਗਿਆ ਕਿ ਦੋਵੇਂ ਧਿਰਾਂ ਪੂਰੀ ਤਰ੍ਹਾਂ ਇਕ ਨਹੀਂ ਹੋ ਸਕਦੀਆਂ, ਪਰ ਕਿਸਾਨੀ ਮੁੱਦਿਆਂ ‘ਤੇ ਇੱਕੋ ਜਿਹੇ ਵਿਚਾਰ ਹੋਣ ‘ਤੇ ਗੱਲਬਾਤ ਜਾਰੀ ਰਹੇਗੀ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਮਤਭੇਦਾਂ ‘ਤੇ ਚਰਚਾ ਹੋਈ ਅਤੇ ਅੰਦਰੂਨੀ ਬੈਠਕਾਂ ‘ਚ ਹੋਰ ਵਿਚਾਰਵਟਾਂ ਹੋਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਲੈ ਕੇ ਘੱਟੋ-ਘੱਟ ਏਕਤਾ ਬਣਾਉਣ ਦੀ ਸੰਭਾਵਨਾ ਹੈ।

ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ 5 ਮਾਰਚ ਨੂੰ ਚੰਡੀਗੜ੍ਹ ‘ਚ ਹੋਣ ਵਾਲੇ ਧਰਨੇ ਦੀ ਯੋਜਨਾ ਜਿਵੇਂ ਦੀ ਤਿਵੇਂ ਰਹੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਗਲੀ ਬੈਠਕ ‘ਚ ਘੱਟੋ-ਘੱਟ ਏਕਤਾ ਲਈ ਹੋਰ ਕੋਸ਼ਿਸ਼ ਹੋਵੇਗੀ।

ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਆਗੂ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ 93 ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਖ਼ਰਾਬ ਹੋ ਰਹੀ ਹੈ। ਸਰਵਣ ਸਿੰਘ ਪੰਧੇਰ ਨੇ ਲੋਕਾਂ, ਖ਼ਾਸ ਕਰਕੇ ਔਰਤਾਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਸ਼ੰਭੂ ਬਾਰਡਰ ‘ਤੇ ਹੋਣ ਵਾਲੇ ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਹੋਣ।

By Gurpreet Singh

Leave a Reply

Your email address will not be published. Required fields are marked *